ਪਠਾਨਕੋਟ: ਸਪੋੋਰਟਸ ਵਿੰਗ ਸਕੂਲਾਂ ਵਿੱਚ ਖਿਡਾਰੀਆਂ ਨੂੰ ਦਾਖਲ ਕਰਨ ਸਬੰਧੀ ਸਿਲੈਕਸ਼ਨ ਟਰਾਇਲ 11 ਫਰਵਰੀ ਤੋਂ

ਪਠਾਨਕੋਟ (ਦ ਸਟੈਲਰ ਨਿਊਜ਼)। ਸਾਲ 2021-22 ਦੇ ਸੈਸਨ ਦੌੌਰਾਨ ਸਪੋੋਰਟਸ ਵਿੰਗ ਸਕੂਲਾਂ ਵਿੱਚ ਖਿਡਾਰੀਆਂ ਨੂੰ ਦਾਖਲ ਕਰਨ ਸਬੰਧੀ ਸਿਲੈਕਸਨ ਟਰਾਇਲ ਆਯੋੋਜਿਤ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਸੁਖਚੈਨ ਸਿੰਘ ਜਿਲ੍ਹਾ ਖੇਡ ਅਫਸ਼ਰ ਪਠਾਨਕੋਟ ਨੇ ਕੀਤਾ। ਉਨ੍ਹਾਂ ਦੱਸਿਆ ਕਿ  ਖੇਡ ਵਿਭਾਗ ਪੰਜਾਬ, ਡਾਇਰੈਕਟਰ ਸਪੋੋਰਟਸ ਸ੍ਰੀ ਡੀ ਪੀ ਐਸ ਖਰਬੰਦਾ ਵੱਲੋੋਂ ਸਾਲ 2021-22 ਦੇ ਸੈਸਨ ਦੋੋਰਾਨ ਸਪੋੋਰਟਸ ਵਿੰਗ (ਡੇ ਸਕਾਲਰ) ਕੁਸਤੀ, ਫੁੱਟਬਾਲ, ਵਾਲੀਬਾਲ,ਐਥਲੈਟਿਕਸ ਖੇਡਾਂ ਵਿੱਚ ਖਿਡਾਰੀਆਂ ਨੂੰ ਦਾਖਲ ਕਰਨ ਲਈ ਸਿਲੈਕਸਨ ਟਰਾਇਲ ਜਿਲ੍ਹਾ ਪੱਧਰ ਉੱਤੇ ਆਯੋੋਜਿਤ ਕੀਤੇ ਜਾਣੇ ਹਨ । ਇਹ ਸਿਲੈਕਸਨ ਟਰਾਇਲ ਜਿਲ੍ਹਾ ਖੇਡ ਅਫਸਰ ਪਠਾਨਕੋਟ ਸ੍ਰੀ ਸੁਖਚੈਨ ਸਿੰਘ ਦੀ ਦੇਖ ਰੇਖ ਵਿੱਚ ਆਯੋੋਜਿਤ ਹੋੋਣਗੇ।

Advertisements

ਉਨ੍ਹਾਂ ਦੱਸਿਆ ਕਿ ਇਨ੍ਹਾਂ ਟਰਾਇਲਾਂ ਸਪੋੋਰਟਸ ਵਿੰਗ ਲਈ ਖਿਡਾਰੀ/ ਖਿਡਾਰਨ ਦੀ ਜਨਮ ਮਿਤੀ ਅੰਡਰ-14 ਲਈ 01-01-2008 , ਅੰਡਰ-17 ਲਈ 01-01-2005 ਅਤੇ ਅੰਡਰ 19 ਲਈ 01-01-2003 ਜਾਂ ਇਸ ਤੋੋਂ ਬਾਦ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਖਿਡਾਰੀ ਫਿਜੀਕਲ ਅਤੇ ਮੈਡੀਕਲ ਫਿੱਟ ਹੋੋਵੇ ਅਤੇ ਖਿਡਾਰੀ ਵੱਲੋੋਂ ਜਿਲ੍ਹਾ ਪੱਧਰ ਕੰਪੀਟੀਸਨਾਂ ਵਿੱਚ ਕੋੋਈ ਇੱਕ ਪੁਜੀਸਨ ਪ੍ਰਾਪਤ ਕੀਤੀ ਹੋੋਵੇ। ਉਨ੍ਹਾਂ ਦੱਸਿਆ ਕਿ ਖਿਡਾਰੀ ਵੱਲੋਂ ਸਟੇਟ ਪੱਧਰ ਕੰਪੀਟੀਸਨ ਵਿੱਚ ਭਾਗ ਲਿਆ ਹੋੋਵੇ। ਚੁਣੇ ਗਏ ਡੇ ਸਕਾਲਰ ਖਿਡਾਰੀਆਂ ਨੂੰ 100 ਰੁਪਏ ਪ੍ਰਤੀ ਦਿਨ ਪ੍ਰਤੀ ਖਿਡਾਰੀ ਦੀ ਦਰ ਨਾਲ ਖੁਰਾਕ / ਰਿਫਰੈਸਮੈਂਟ /ਖੇਡ ਸਮਾਨ ਅਤੇ ਕੋੋਚਿੰਗ ਮੁਹੱਈਆ ਕਰਵਾਇਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਯੋਗ ਖਿਡਾਰੀ ਮਿਤੀ 11-02-2021 ਨੂੰ ਟਰਾਇਲ ਸਥਾਨ  ਵਿਖੇ ਠੀਕ ਸਵੇਰੇ 09.00 ਵਜੇ ਰਜਿਸਟਰੇਸਨ ਲਈ ਗੇਮ ਇੰਚਾਰਜਾਂ ਨੂੰ ਰਿਪੋੋਰਟ ਕਰਨਗੇ।  ਮਿਤੀ  11-02-2021 ਨੂੰ  ਟਰਾਇਲ ਨਿਸਚਿਤ ਕੀਤੇ ਸਥਾਨਾਂ ਉੱਤੇ ਲਏ ਜਾਣਗੇ। ਦਾਖਲਾ ਫਾਰਮ ਨਿਰਧਾਰਿਤ ਮਿਤੀ ਨੂੰ ਟਰਾਇਲ ਸਥਾਨ ਉੱਤੇ ਜਾਂ ਇਸ ਤੋੋਂ ਪਹਿਲਾਂ ਜਿਲ੍ਹਾ ਖੇਡ ਅਫਸਰ ਪਠਾਨਕੋਟ ਦੇ ਦਫਤਰ ਤੋੋਂ ਮੁਫਤ ਲਏ ਜਾ ਸਕਦੇ ਹਨ।  ਭਾਗ ਲੈਣ ਵਾਲੇ ਖਿਡਾਰੀ ਆਪਣੇ ਜਨਮ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਹਨਾਂ ਦੀਆਂ ਕਾਪੀਆਂ ਸਮੇਤ 2 ਤਾਜਾ ਪਾਸਪੋੋਰਟ ਸਾਈਜ ਫੋੋਟੋ, ਆਧਾਰ ਕਾਰਡ (ਅਸਲ ਅਤੇ ਫੋੋਟੋੋਕਾਪੀ) ਲੈ ਕੇ ਆਉਣ। ਟਰਾਇਲ ਵਿੱਚ ਭਾਗ ਲੈਣ ਲਈ ਖਿਡਾਰੀਆਂ / ਖਿਡਾਰਨਾਂ ਨੂੰ ਵਿਭਾਗ ਵੱਲੋੋਂ ਕੋਈ ਵੀ ਟੀਏ / ਡੀ ਏ ਨਹੀਂ ਦਿੱਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਵੱਖ ਵੱਖ ਖੇਡਾਂ ਦੇ ਟਰਾਇਲ 11 ਫਰਵਰੀ ਨੂੰ ਐਸ.ਡੀ ਕਾਲਜ ਵਿਖੇ ਸ੍ਰੀਮਤੀ ਕੁਲਵਿੰਦਰ ਕੌਰ (ਕੁਸਤੀ ਕੌਚ) ਦੀ ਨਿਗਰਾਨੀ ਵਿੱਚ ਕੁਸਤੀ ਦੇ ਟਰਾਇਲ, ਐਥਲੈਟਿਕਰਸ ਦੇ ਟਰਾਇਲ 11 ਫਰਵਰੀ ਨੂੰ ਹੀ ਐਥਲੈਟਿਕਸ ਸ੍ਰੀਮਤੀ ਸਤਵੰਤ ਕੌੌਰ (ਤੇਰਾਕੀ ਕੋੋਚ) ਦੀ ਨਿਗਰਾਨੀ ਵਿੱਚ ਮਲਟੀਪਰਪਜ ਸਪੋੋਰਟਸ ਸਟੇਡੀਅਮ, ਲਮੀਨੀ, ਪਠਾਨਕੋਟ ਵਿਖੇ, ਫੁੱਟਬਾਲ ਦੇ ਟਰਾਇਲ 11 ਫਰਵਰੀ ਨੂੰ ਸ੍ਰੀ ਸੈਮੂਅਲ ਮਸੀਹ  (ਫੁੱਟਬਾਲ ਕੋੋਚ) ਅਤੇ ਸ੍ਰੀਮਤੀ ਪੂਜਾ ਰਾਣੀ  (ਫੁਟਬਾਲ ਕੋੋਚ) ਦੀ ਨਿਗਰਾਨੀ ਵਿੱਚ ਮਲਟੀਪਰਪਜ ਸਪੋੋਰਟਸ ਸਟੇਡੀਅਮ, ਲਮੀਨੀ, ਪਠਾਨਕੋਟ ਵਿਖੇ, ਵਾਲੀਬਾਲ ਦੇ ਟਰਾਇਲ ਸ੍ਰੀ ਜਗਜੀਤ ਸਿੰਘ (ਲੜਕੇ) (ਵਾਲੀਬਾਲ ਕੋੋਚ)ਦੀ ਨਿਗਰਾਨੀ ਵਿੱਚ 11 ਫਰਵਰੀ ਨੂੰ ਮਲਟੀਪਰਪਜ ਸਪੋੋਰਟਸ ਸਟੇਡੀਅਮ, ਲਮੀਨੀ, ਪਠਾਨਕੋਟ ਵਿਖੇ ਅਤੇ ਤੈਰਾਕੀ ਦੇ ਟਰਾਇਲ 7 ਅਪ੍ਰੈਲ ਨੂੰ ਸ੍ਰੀ ਚੰਦਨ ਮਹਾਜਨ (ਤੈਰਾਕੀ ਕੋੋਚ) ਦੀ ਨਿਗਰਾਨੀ ਵਿੱਚ ਐਮ.ਸੀ ਪੂਲ, ਪਠਾਨਕੋਟ ਵਿਖੇ ਕਰਵਾਏ ਜਾਣਗੇ।

LEAVE A REPLY

Please enter your comment!
Please enter your name here