ਗਲਤ ਅਫਵਾਹਾਂ ਤੋਂ ਬਚ ਕੇ ਕਰਵਾਉ ਟੀਕਾਕਰਨ: ਡਾ. ਘੋਤੜਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਫਰੰਟ ਲਾਇਨ ਵਰਕਰ ਅਤੇ ਪੈਰਾ ਮਿਲਟਰੀ ਫੋਰਸਿਜ ਦੀ ਜਵਾਨਾ /ਅਧਿਕਾਰੀਆਂ ਦਾ ਕੋਵਿਡ ਟੀਕਾਕਰਨ ਵੱਜੋ ਅੱਜ ਸਿਹਤ ਵਿਭਾਗ ਦੀ ਟੀਮ ਵੱਲੋ ਬੀ. ਐਸ. ਐਫ. ਦੇ ਬੇਸ ਕੈਪ ਖੜਕਾ ਕਲਾਂ ਵਿਖੇ ਵਿਸ਼ੇਸ਼ ਕੈਪ ਲਗਾ ਕੇ 164 ਜਵਾਨਾ ਦਾ ਕੋਵਿਡ ਟੀਕਾਕਰਨ ਕੀਤਾ  ਗਿਆ  । ਇਸ ਟੀਕਾਕਰਨ ਕਰਨ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ  ਘੋਤੜਾ ਨੇ ਦੱਸਿਆ ਕਿ ਜਿਲਾਂ ਟੀਕਾਕਰਨ ਅਫਸਰ ਡਾ ਸੀਮਾਂ ਗਰਗ ਦੀ ਅਗਵਾਈ ਹੇਠ ਮੈਡੀਕਲ ਟੀਮ ਵੱਲੋ ਕੋਵੀਸੀਲਡ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ ਹਨ ਅਤੇ ਇਹ ਟੀਕਾਕਰਨ ਬਿਲਕੁਲ ਸੁਰੱਖਿਅਤ ਹੈ,  ਅਤੇ ਪੂਰੀ ਤਰਾਂ ਅਸਰਦਾਇਕ ਵੀ ਹੈ ।

Advertisements

ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਕੋਰੋਨਾ ਪਰੋਟੋਕਾਲ ਨੂੰ ਦੀ ਪਾਲਣਾ ਕਰਨ ਦੇ ਨਾਲ ਨਾਲ  ਵੈਕਸੀਨ ਦੇ ਬੂਰੇ ਪ੍ਰਭਾਵਾ ਨੂੰ ਨਜਿਠਣ ਲਈ ਟੀਕਾਕਰਨ ਤੋ ਬਆਦ 30 ਮਿੰਟ ਦੇ ਦੇਖਭਾਲ ਅਤੇ ਪੂਰੀ ਕਿੱਟ ਸਹਿਤ ਮਾਹਿਰ ਡਾਕਟਰਾਂ ਦੀ ਟੀਮਦੇ ਨਾਲ ਬੀ ਐਸ ਐਫ ਦੇ ਮੈਡੀਕਲ ਯੂਨਿਟ ਦਾ ਸਟਾਫ ਹਾਜਰ ਰਿਹਾ  । ਟੀਕਾਕਰਨ ਕਰਵਾਉਣ ਵਾਲੇ ਜਵਾਨਾ ਨੂੰ ਟੀਕਾਕਰਨ ਉਪਰੰਤ ਵੀ ਸਰਕਾਰ ਦੀਆਂ ਹਦਾਇਤਾ ਮੁਤਾਬਿਕ ਮਾਸਿਕ ਲਗਾਉਣ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੇ ਪਾਲਣਾ ਕਰਨ ਬਾਰੇ ਵੀ ਦੱਸਿਆ ਗਿਆ । ਉਹਨਾੰ ਦੱਸਿਆ ਕਿ ਸਾਨੂੰ ਗਲਤ ਅਫਵਾਹਾਂ ਤੇ ਬਚਣਾ ਚਾਹੀਦਾ ਹੈ ਅਤੇ ਇਸ ਮੁਹਿੰਮ ਵਿੱਚ ਵੱਧ ਚੜ ਕਿ ਹਿਸਾ ਪਾਉਣਾ ਚਾਹੀਦਾ ਹੈ ਤਾ ਜੋ ਅਸੀ ਕੋਰੋਨਾ ਬਿਮਾਰੀ ਨੂੰ ਮਾਤ ਦੇ ਸਕੀਏ ।

LEAVE A REPLY

Please enter your comment!
Please enter your name here