ਸੂਬੇ ਨੂੰ ਬਰਬਾਦ ਕਰਨ ‘ਚ ਕਾਂਗਰਸ-ਭਾਜਪਾ ਨੇ ਕਸਰ ਨਾ ਛੱਡੀ: ਐਡਵੋਕੇਟ ਸਿੱਧੂ

ਤਲਵਾੜਾ (ਦ ਸਟੈਲਰ ਨਿਊਜ਼)। ਨਗਰ ਕੌਂਸਲ ਤਲਵਾੜਾ ਦੀ ਹੋਣ ਜਾ ਰਹੀ ਚੋਣ ਵਿਚ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ‘ਚ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਯੂਥ ਅਕਾਲੀ ਦਲ ਦੇ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਵਲੋਂ ਇਥੇ ਵਾਰਡ ਨੰਬਰ-1 ‘ਚ ਉਮੀਦਵਾਰ ਸ੍ਰੀ ਮਤੀ ਬਲਜੀਤ ਕੌਰ ਪਤਨੀ ਬਿਕਰਮ ਪਾਲ ਸਿੰਘ ਪਰ੍ਧਾਨ ਬੀ ਸੀ ਵਿੰਗ ਤਲਵਾੜਾ ਸਹਰੀ ਪਰ੍ਧਾਨ ਦੀ ਪਤਨੀ ਹੈ , ਵਾਰਡ ਨੰਬਰ-1 ਤੋਂ ਉਮੀਦਵਾਰ ਨੇ ਡੋਰ-ਟੂ-ਡੋਰ ਪ੍ਰਚਾਰ ਕੀਤਾ ਗਿਆ ਉਥੇ ਮੀਟਿੰਗਾਂ ‘ਚ ਪੁੱਜੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਕਾਲੀ ਦਲ ਵਲੋਂ ਭਵਿੱਖ ‘ਚ ਸ਼ਹਿਰ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ |

Advertisements

ਉਨ੍ਹਾਂ ਕਿਹਾ ਕਿ ਭਾਵੇਂ ਕਾਂਗਰਸ ਤੇ ਭਾਜਪਾ ਸੱਤਾ ਦੇ ਨਸ਼ੇ ‘ਚ ਧੱਕੇਸ਼ਾਹੀ ਨਾਲ ਜਿੱਤ ਪ੍ਰਾਪਤ ਕਰਨਾ ਚਾਹੁੰਦੀਆਂ ਹਨ ਪਰ ਇਨ੍ਹਾਂ ਪਾਰਟੀਆਂ ਦੇ ਆਗੂ ਇਹ ਗੱਲ ਭੁੱਲ ਚੁੱਕੇ ਹਨ ਕਿ ਲੋਕਾਂ ਦੇ ਦਿਲਾਂ ਨੂੰ ਪਿਆਰ ਨਾਲ ਜਿੱਤਿਆ ਜਾ ਸਕਦਾ ਹੈ ਤੇ ਜਿਥੇ ਕਿਤੇ ਵੀ ਧੱਕੇਸ਼ਾਹੀ ਹੋਈ ਹੈ ਉਥੇ ਪੰਜਾਬ ਦੇ ਲੋਕਾਂ ਨੇ ਧੱਕੇਸ਼ਾਹੀ ਕਰਨ ਵਾਲਿਆਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ | ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਦਾ ਇੱਕੋ ਇਕ ਏਜੰਡਾ ਵਿਕਾਸ ਹੈ ਜਿਸ ਨੂੰ ਹਰ ਹਾਲ ‘ਚ ਪੂਰਾ ਕੀਤਾ ਜਾਵੇਗਾ |

ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਦੀ ਸਰਕਾਰ ਵਲੋਂ ਕੀਤੇ ਵਿਕਾਸ ਨੂੰ ਲੋਕ ਅੱਜ ਵੀ ਯਾਦ ਕਰ ਰਹੇ ਹਨ ਇਸੇ ਕਾਰਨ ਹੀ ਇਨ੍ਹਾਂ ਚੋਣਾਂ ‘ਚ ਲੋਕ ਅਕਾਲੀ ਦਲ ਦੇ ਪੱਖ ਵਿਚ ਅਣਗੇ ,ਇਸ ਮੌਕੇ ਤੇ ਜਸਵਿੰਦਰ ਸਿੰਘ ਸਰਕਲ ਪ੍ਰਧਾਨ ਤਲਵਾੜਾ, ਸੋਨੂੰ ਰਾਮਗੜ੍ਹੀਆ ,ਲਵਇੰਦਰ ਸਿੰਘ, ਸੁਸ਼ੀਲਪ੍ਰ ਸੰਧੂ,ਕਾਸ਼ ਚੰਦ ਦੀਪਕ ਰਾਣਾ, ਐਡੋਕੇਟ ਮਨਵੀਰ ਸਿੰਘ, ਐਡੋਕੇਟ ਅਰੁਣ ਦੀਪ ਕੌਰ, ਪ੍ਰਭ ਜੋਤ ਕੌਰ, ਜੋਤੀ ਦੇਵੀ ,ਕਿਰਨ ਬਾਲਾ, ਓਮਦੱਤ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜਰ ਸਨ

LEAVE A REPLY

Please enter your comment!
Please enter your name here