ਵਿਦੇਸ਼ਾਂ ਵਿੱਚ ਪੜਾਈ ਅਤੇ ਨੋਕਰੀ ਕਰਨ ਲਈ ਕਾਊਂਸਲਿੰਗ ਦਾ ਪਹਿਲਾਂ ਰਾਊਂਡ 1 ਤੋਂ 31 ਮਾਰਚ ਤੱਕ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਨੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਵਿਦੇਸ਼ ਵਿੱਚ ਪੜਾਈ ਕਰਨ ਅਤੇ ਨੋਕਰੀ ਕਰਨ ਵਿੱਚ ਦਿਲਚਸਪੀ ਰੱਖਣ ਵਾਲੇ ਨੌਜਵਾਨਾਂ$ਪ੍ਰਾਰਥੀਆਂ ਦੀ ਕਾਉਂਸਲਿੰਗ ਲਈ ਪਲੇਸਮੈਂਟ ਸੈੱਲ (ਐੱਫHਐੱਸ ਅਤੇ ਪੀHਸੀH) ਦੀ ਨਿਵੇਕਲੀ ਸ਼ੁਰੂਆਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਜ਼ਗਾਰ ਅਫਸਰ ਅਸ਼ੋਕ ਜਿੰਦਲ ਨੇ ਦੱਸਿਆ ਕਿ ਕਾਊਂਸਲਿੰਗ ਦਾ ਪਹਿਲਾਂ ਰਾਊਂਡ 01 ਮਾਰਚ ਤੋਂ 31 ਮਾਰਚ 2021 ਤੱਕ ਹੋਵੇਗਾ।

Advertisements

ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਜ਼ੋ ਵਿਦੇਸ਼ ਵਿੱਚ ਪੜਾਈ ਜਾ ਨੋਕਰੀ ਕਰਨਾ ਚਾਹੁੰਦੇ ਹਨ, ਉਹ ਆਪਣੇ ਆਪ ਨੂੰ ਦਿੱਤੇ ਗਏ ਲਿੰਕ http://tinyurl.com/FSPFZR ਤੇ 25 ਫਰਵਰੀ 2021 ਤੱਕ ਕਾਊਂਸਲਿੰਗ ਲਈ ਰਜਿਸਟਰਡ ਕਰ ਸਕਦੇ ਹਨ। ਇਸ ਤੋਂ ਇਲਾਵਾ ਇਸ ਸਬੰਧੀ ਰਜਿਸਟ੍ਰੇਸ਼ਨ ਲਈ ਚਾਹਵਾਨ ਉਮੀਦਵਾਰ ਜ਼ਿਲ੍ਹਾ ਬਿਊਰੋ ਆੱਫ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜਪੁਰ, ਆਈ^ਬਲਾਕ, ਦੂਜੀ ਮੰਜਿਲ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਫਿਰੋਜਪੁਰ ਵਿਖੇ ਨਿੱਜੀ ਤੌਰ ਤੇ ਵੀ ਹਾਜ਼ਰ ਹੋ ਸਕਦੇ ਹਨ। ਵਧੇਰੇ ਜਾਣਕਾਰੀ ਲਈ ਦਫਤਰ ਦੇ ਹੈਲਪਲਾਈਨ ਨੰਬਰ: 94654^74122 ਜਾਂ ਈ^ਮੇਲ  ਆਈ.ਡੀ:- [email protected] ਤੇ ਵੀ ਸੰਪਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here