ਯੋਗ ਲਾਭਪਾਤਰੀ ਜਲਦ ਤੋ ਜਲਦ ਆਪਣਾ ਈ ਕਾਰਡ ਬਣਾਉਣ: ਡਾ.ਘੋਤੜਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ  ਤਹਿਤ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਵੱਲੋ ਅੱਜ  ਸਿਵਲ ਹਸਪਤਾਲ ਹੁਸ਼ਿਆਰਪੁਰ ਤੋ ਆਈ. ਈ. ਸੀ. ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ । ਇਸ ਮੋਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਬੰਸ ਕੋਰ ,ਡਾ.ਪਵਨ ਕੁਮਾਰ ਸਹਾਇਕ ਸਿਵਲ ਸਰਜਨ , ਜਿਲਾ ਟੀਕਾਕਰਨ ਅਫਸਰ ਡਾ ਸੀਮਾ ਗਰਗ, ਸੀਨੀਅਰ ਮੈਡੀਕਲ ਅਫਸਰ ਡਾ ਜਸਵਿੰਦਰ ਸਿੰਘ ਤੇ ਡਾ ਸਵਾਤੀ , ਡਾ ਸ਼ਿਪਰਾ , ਮਹੰਮਦ ਆਸਿਫ , ਅਲੰਕਾਰ ਸਰਮਾਂ ਜਿਲਾ ਮੈਨਜਰ ਕੋਮਨ ਸਰਵਿਸ ਸੈਟਰ, ਪੀ ਏ ਭੁਪਿੰਦਰ ਸਿੰਘ  ਆਦਿ ਹਾਜਰ ਸਨ।

Advertisements

ਇਸ ਮੋਕੇ ਡਾ ਘੋਤੜਾ ਨੇ ਦੱਸਿਆ ਇਹ ਜਾਰਗੂਰਤਾ ਵੈਨ ਇਕ ਮਹੀਨੇ ਲਈ ਜਿਲੇ ਦੇ  ਵੱਖ -ਵੱਖ ਇਲਾਕਿਆ ਵਿੱਚ ਜਾ ਕੇ ਲੋਕਾਂ ਨੂੰ ਅਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਬਾਰੇ ਜਾਗਰੂਕ ਕਰੇਗੀ ਅਤੇ ਮੋਕੇ ਤੇ  ਯੋਗ ਲਾਭਪਾਤਰੀਆ ਦੇਈ ਕਾਰਡ ਵੀ  ਟੀਮ ਵੱਲੋ  ਬਣਾਏ ਜਾਣਗੇ । ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਯੋਜਨਾ ਤਹਿਤ ਰਜਿਸਟਰ ਪਰਿਵਾਰਾ ਦੇ ਕਿਸੇ ਵੀ ਵਿਆਕਤੀ ਦਾ ਸਲਾਨਾ 5 ਲੱਖ ਰੁਪਏ ਤੱਕ ਕੈਸ ਲੈਸ ਇਲਾਜ ਸਰਕਾਰੀ ਹਸਪਤਾਲ ਤੇ  ਸੂਚੀ ਬੱਧ ਪ੍ਰਾਈਵੇਟ ਹਸਪਤਾਲਾ ਵਿੱਚ ਕਰਵਾਇਆ ਜਾ ਸਕਦਾ ਹੈ । ਉਹਨਾਂ ਦੱਸਿਆ ਕਿ ਜਿਲੇ ਅੰਦਰ ਇਸ ਯੋਜਨਾ ਤਹਿਤ 2, 12264 ਪਰਿਵਾਰ ਰਜਿਸਟਿਡ ਹਨ ਜਿਨਾ ਵਿੱਚੋ 1,23 143 ਪਰਿਵਾਰਾ ਦਾ ਕਾਰਡ ਬਣਾਇਆ ਜਾ ਚੁੱਕਾ ਹੈ ਹੁਣ ਤੱਕ 23991 ਲਾਭ ਪਾਤਰੀ ਇਸ ਯੋਜਨਾ ਤਹਿਤ 18,81 ,47,669 ਰੁਪਏ ਦੇ ਇਲਾਜ ਦੀ ਸੁਵਿਧਾ ਲੈ ਚੂਕੇ ਹਨ, ਆਯੂਸ਼ਮਾਨ ਭਾਰਤ ਸਰਬੱਤ ਬੀਮਾ ਯੋਜਨਾ ਤਹਿਤ ਲੱਗ ਭੱਗ 60 ਪ੍ਰਤੀਸ਼ਤ ਪਰਿਵਾਰਾ ਦੇ ਈ ਕਾਰਡ ਬਣ ਚੁਕੇ ਹਨ ਤੇ  ਬਾਕੀ ਰਹਿਦੇ ਪਰਿਵਾਰਾ ਦੇ ਕਾਰਡ ਬਣਾਉਣ ਵਿੱਚ ਹੋਰ ਤੇਜੀ ਲਿਆਦੀ ਜਾਵੇਗੀ । ਉਹਨਾ ਦੱਸਿਆ ਕਿ ਇਸ  ਯੋਜਨਾ ਤਹਿਤ  ਬੀ. ਪੀ. ਐਲ. ਪਰਿਵਾਰ,  ਸਮਾਟ ਰਾਸ਼ਨ ਕਾਰਡ ਧਾਰਿਕ, ਛੋਟੇ ਕਿਸਾਨ, ਛੋਟੇ ਵਿਉਪਾਰੀ ਅਤੇ ਪੀਲੇ ਕਾਰਡ ਧਾਰਕ ਪੱਤਰਕਾਰਾਂ ਨੂੰ ਸ਼ਾਮਿਲ ਕੀਤਾ ਹੈ । ਇਸ ਈ ਕਾਰਡ ਬਣਾਉਣ ਲਈ ਲਾਭ ਪਾਤਰੀ ਨੂੰ 30 ਰੁਪਏ  ਸਰਕਾਰੀ ਫੀਸ ਦੇਣੀ ਪਵੇਗੀ । ਉਹਨਾਂ ਮੀਡੀਆ ਰਾਹੀ ਲੋਕਾ ਨੂੰ ਅਪੀਲ ਕੀਤੀ ਕਿ ਇਸ ਯੋਜਨਾ ਦਾ ਵੱਧ ਤੋ ਵੱਧ ਫਾਇਦਾ ਲੈਣ ਲਈ ਆਪਣੇ ਨਜਦੀਕੀ ਸੀ. ਐਚ. ਸੈਟਰ. ਜਾ ਕੇ ਅਤੇ ਲੱਗ ਰਹੇ ਕੈਪਾ ਵਿੱਚ ਆਪਣੇ  ਕਾਰਡ ਬਣਾਉਣ । ਹੁਸ਼ਿਆਪੁਰ ਵਿਖੇ ਭੱਲਕੇ ਲੱਗ ਰਹੇ ਗੁਰਦੁਆਰਾ ਸਿੰਘ ਸਭਾ ਅਤੇ ਗੁਰਦੁਆਰਾ ਟਿੱਬਾ ਸਾਹਿਬ ਵਿਖੇ ਈ ਕਾਰਡ ਮੋਕੇ ਤੇ ਬਣਾਏ ਜਾਣਗੇ ।  

LEAVE A REPLY

Please enter your comment!
Please enter your name here