ਫਿਰੋਜ਼ਪੁਰ: ਮਾਰਕਿਟ ਕਮੇਟੀਆਂ, ਕਾਮਨ ਸਰਵਿਸਜ ਸੈਂਟਰਾਂ ਤੇ ਸਮੂਹ ਸੇਵਾ ਕੇਂਦਰਾਂ ਵਿਖੇ ਬਣਾਏ ਜਾ ਰਹੇ ਹਨ ਸਰਬੱਤ ਸਿਹਤ ਬੀਮਾ ਦੇ ਕਾਰਡ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸਰਬੱਤ ਸਿਹਤ ਬੀਮਾ ਯੋਜਨਾ ਦਾ ਲਾਭ ਹਰੇਕ ਲੋੜਵੰਦ ਤੱਕ ਪਹੁੰਚਾਉਣ ਲਈ ਪੰਜਾਬ ਸਰਕਾਰ ਵੱਲੋਂ 28 ਫਰਵਰੀ ਤੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸੇ ਲੜੀ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੋਜ਼ਾਨਾ ਲਾਭਪਾਤਰੀਆਂ ਦੇ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ. ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਕਾਰਡ ਬਣਵਾਉਣ ਲਈ ਲਾਭਪਾਤਰੀ ਆਪਣੇ ਨਾਲ ਦਤਸਾਵੇਜ ਜਿਵੇਂ ਕਿ ਆਧਾਰ ਕਾਰਡ, ਰਾਸ਼ਨ ਕਾਰਡ, (ਰਾਸ਼ਨ ਕਾਰਡ ਨਾ ਹੋਣ ਦੀ ਸੂਰਤ ਵਿਚ ਸੈਲਫ ਡੈਕਲਾਰੇਸ਼ਨ ਫੋਰਮ), ਲੇਬਰ ਵਿਭਾਗ ਤੋਂ ਜਾਰੀ ਕਾਰਡ, ਪੈਨ ਕਾਰਡ (ਪਤੱਰਕਾਰ ਪੀਲਾ/ਐਕਰਿਡਿਟੇਡ ਕਾਰਡ)  ਆਦਿ ਨਾਲ ਲੈ ਕੇ ਆਉਣ।

Advertisements

ਉਨ੍ਹਾਂ 28 ਫਰਵਰੀ ਨੂੰ ਕਾਰਡ ਬਣਵਾਉਣ ਵਾਲੇ ਸਥਾਨਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਵੱਲੋਂ ਜ਼ਿਲ੍ਹੇ ਦੀਆਂ ਸਮੂਹ ਮਾਰਕਿਟ ਕਮੇਟੀਆਂ, ਕਾਮਨ ਸਰਵਿਸਜ ਸੈਂਟਰਾਂ ਅਤੇ ਸਮੂਹ ਸੇਵਾ ਕੇਂਦਰਾਂ ਵਿਖੇ ਕਾਰਡ ਬਣਾਏ ਜਾਣਗੇ। ਇਸ ਤੋਂ ਇਲਾਵਾ ਲਾਭਪਾਤਰੀਆਂ ਨੂੰ ਇਸ ਯੋਜਨਾ ਸਬੰਧੀ ਜਾਗਰੂਕ ਕਰਨ/ਜਾਣਕਾਰੀ ਦੇਣ ਲਈ ਵੱਖਰੇ ਤੌਰ ਤੇ ਮੋਬਾਇਲ ਵੈਨਾਂ ਵੀ ਚਲਾਈਆਂ ਗਈਆਂ ਹਨ। ਇਹ ਮੋਬਾਇਲ ਵੈਨਾਂ ਰਾਹੀਂ 28 ਫਰਵਰੀ ਦਿਨ ਐਤਵਾਰ ਨੂੰ ਫਿਰੋਜ਼ਸ਼ਾਹ ਦੇ ਪਿੰਡ ਕੋਟ ਕਰੋੜ ਕਲਾਂ, ਬਸਤੀ ਅਜੀਤ ਸਿੰਘ ਵਾਲਾ, ਮੁੱਦਕੀ ਵਾਰਡ ਨੰ:1,2 ਤੇ 5 ਅਤੇ ਤਲਵੰਡੀ ਭਾਈ ਵਾਰਡ ਨੰ: 5 ਅਤੇ 6 ਵਿਖੇ ਲਾਭਪਾਤਰੀਆਂ ਨੂੰ ਇਸ ਯੋਜਨਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਨਾਲ ਹੀ ਮੌਕੇ ਤੇ ਉਨ੍ਹਾਂ ਦੇ ਕਾਰਡ ਬਣਾਏ ਜਾਣਗੇ। ਕਾਰਡ ਬਣਵਾਉਣ ਲਈ 30 ਰਪੁਏ ਪ੍ਰਤੀ ਕਾਰਡ ਫੀਸ ਹੈ।ਇਸ ਸਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here