ਜਿਲੇ ਵਿੱਚ 90 ਨਵੇਂ ਕੇਸ, 1 ਦੀ ਮੌਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  2824 ਨਵੇ ਸੈਪਲ ਲੈਣ  ਨਾਲ ਅਤੇ  2352 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ  90 ਨਵੇ ਪਾਜੇਟਿਵ ਮਰੀਜਾਂ ਦੇ  ਕੇਸ ਆਉਣ ਨਾਲ ਤੇ 18 ਹੋਰ ਜਿਲਿਆ ਤੇ ਕੇਸ ਆਏ ਹਨ । ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 8760 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 381201 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ  305591  ਸੈਪਲ  ਨੈਗਟਿਵ,  ਜਦਕਿ 5533 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 202 ਸੈਪਲ ਇਨਵੈਲਡ ਹਨ  ਤੇ ਹੁਣ ਤੱਕ ਮੌਤਾਂ ਦੀ ਗਿਣਤੀ 375  ਹੈ । ਐਕਟਿਵ ਕੇਸਾ ਦੀ ਗਿਣਤੀ  463 ਹੈ, ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 8161 ਹੈ । 

Advertisements

ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਅੱਜ 90 ਮਰੀਜ ਪਜੇਟਿਵ ਪਾਏ ਗਏ ਹਨ,  ਹੁਸ਼ਿਆਰਪੁਰ ਸ਼ਹਿਰ ਦੇ 15 ਪਾਜੇਟਿਵ ਮਰੀਜ ਹਨ, ਤੇ  ਬਾਕੀ 75 ਜਿਲੇ ਦੇ ਸਿਹਤ ਕੇਦਰਾ ਦੇ ਮਰੀਜ ਹਨ  । ਜਿਲੇ ਵਿੱਚ ਕੋਰੋਨਾ ਨਾਲ ਇਕ ਮੌਤ ਹੋਈ ਹੈ 77 ਸਾਲਾ ਵਿਆਕਤੀ ਵਾਸੀ ਟਾਡਾ ਦੀ ਮੌਤ ਜੀ ਐਨ ਡੀ ਚ ਅਮ੍ਰਿਤਸਰ ਵਿਖੇ ਹੋਈ ਹੈ  ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਮੂੰਹ ਤੇ ਮਾਸਿਕ ਲਗਾਉਣਂ ਭੀੜ ਵਾਲੀਆਂ ਥਾਵਾਂ ਤੋ ਜਾਣ ਤੋ ਗਰੇਜ ਕਰਨਾ ਅਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।

ਜਿਲੇ ਵਿੱਚ ਹੋਟ ਸਪਾਟ 18 ਤੇ ਮਾਈਕਰੋ ਕਨਟੇਨਮੈਟ ਜੋਨ 8, 18 ਕੇਸ ਹੋਰ ਜਿਲਿਆ ਤੋ ਰਿਪੋਟ ਹੋਈ ਹੈ  ਹੁਸ਼ਿਆਰਪੁ ਜਿਲੇ ਵਿੱਚੋ 90 ਕੇਸ ਆਏ ਹਨ – ਟੋਟਲ 108 ਕੇਸ

LEAVE A REPLY

Please enter your comment!
Please enter your name here