ਫਿਰੋਜ਼ਪੁਰ: ਸਰਹੱਦੀ ਖੇਤਰ ਵਿੱਚ ਖੇਡਾਂ ਰਾਹੀਂ ਦਿੱਤਾ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸਰਹੱਦੀ ਖੇਤਰ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਦੇ ਉਦੇਸ਼ ਨਾਲ ਹਿੰਦ ਪਾਕਿ ਸਰਹੱਦ ਦੇ ਨਜ਼ਦੀਕ ਸਤਲੁਜ ਦਰਿਆ ਦੇ ਕੰਢੇ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵੱਲੋਂ ਪ੍ਰਿੰਸੀਪਲ ਡਾ ਸਤਿੰਦਰ ਸਿੰਘ ਦੀ ਅਗਵਾਈ ਵਿੱਚ ਕਬੱਡੀ ਟੂਰਨਾਮੈਂਟ ਆਯੋਜਿਤ  ਕਰਵਾਇਆ ਗਿਆ । ਜਿਸ ਵਿੱਚ ਵੱਖ ਵੱਖ ਵਰਗ ਦੇ ਲੜਕੇ ਅਤੇ ਲੜਕੀਆਂ ਦੀਆਂ  07 ਟੀਮਾਂ ਦੇ 100 ਤੋ ਵੱਧ ਖਿਡਾਰੀਆਂ ਨੇ ਭਾਗ ਲਿਆ । ਟੂਰਨਾਮੈਂਟ ਵਿੱਚ ਸਕੂਲੀ ਵਿਦਿਆਰਥੀਆਂ ਤੋ ਇਲਾਵਾ ਸਰਹੱਦੀ ਪਿੰਡਾਂ ਨੇ ਨੌਜਵਾਨਾਂ ਨੇ ਵੀ ਭਾਗ ਲਿਆ । ਲੜਕੀਆਂ ਨੂੰ ਪ੍ਰੋਤਸਾਹਿਤ ਕਰਨ ਲਈ ਪਹਿਲੀ ਵਾਰ ਆਯੋਜਿਤ ਲੜਕੀਆਂ ਦੀਆਂ ਟੀਮਾਂ ਦੇ ਕਬੱਡੀ ਮੈਚ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ  ।   

Advertisements

ਟੂਰਨਾਮੈਂਟ ਦਾ ਉਦਘਾਟਨ ਸੀਮਾ ਸੁਰਖਿਆ ਬਲ ( ਬੀ ਐਸ ਐਫ ) ਬਟਾਲੀਅਨ 136 ਦੇ ਅਧਿਕਾਰੀਆਂ ਸ਼੍ਰੀ ਟੀ. ਅਨੰਦ ਰਾਜ, ਕੇ. ਐਚ ਅਜੀਤ ਸਿੰਘ ,ਨੀਰਜ ਕੁਮਾਰ ਇੰਸਪੈਕਟਰ ਵੱਲੋ ਸਾਝੇ ਤੋਰ ਤੇ ਕੀਤਾ ਗਿਆ । ਬੀ ਐਸ ਐਫ ਦੇ ਇਨ੍ਹਾਂ ਅਧਿਕਾਰੀਆਂ ਨੇ ਸਕੂਲ ਵੱਲੋਂ ਸਰਹੱਦੀ ਖੇਤਰ ਦੇ ਨੌਜਵਾਨਾਂ ਨੂੰ  ਸਿੱਖਿਆ ਦੇ ਨਾਲ ਨਾਲ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਦੇ ਸਰੀਰਕ ਅਤੇ ਮਾਨਸਿਕ  ਵਿਕਾਸ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ  ਸਰੀਰਕ ਤੌਰ ਤੇ ਤੰਦਰੁਸਤ ਰਹਿਣ ਅਤੇ ਨਸ਼ਿਆ ਦਾ ਤਿਆਗ ਕਰਨ ਦੀ ਗੱਲ ਕੀਤੀ ।      

ਡਾ ਸਤਿੰਦਰ ਸਿੰਘ ਨੇ ਰਸਮੀ ਤੌਰ ਤੇ ਸਵਾਗਤ ਕਰਦਿਆਂ ਕਿਹਾ ਕਿ ਟੂਰਨਾਮੈਂਟ ਦਾ ਉਦੇਸ਼ ਜਿੱਥੇ ਨੌਜਵਾਨਾਂ ਦਾ ਸਰਵਪੱਖੀ ਵਿਕਾਸ ਕਰਨਾ ਹੈ, ਉਥੇ ਸਰਹੱਦੀ ਖੇਤਰ ਵਿੱਚ ਨਸ਼ਾਖੋਰੀ ਅਤੇ ਹੋਰ ਸਮਾਜਿਕ ਬੁਰਾਈਆਂ ਖ਼ਿਲਾਫ਼ ਨੌਜਵਾਨ ਵਰਗ ਨੂੰ ਲਾਮਬੰਦ ਕਰਨਾ ਹੈ  । ਉਨ੍ਹਾਂ ਕਿਹਾ ਕਿ ਪਹਿਲੀ ਵਾਰ ਲੜਕੀਆਂ ਨੇ ਕਬੱਡੀ ਵਰਗੀ ਖੇਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਰਹੱਦੀ ਖੇਤਰ ਵਿੱਚ ਇੱਕ ਸਮਾਜਿਕ ਤਬਦੀਲੀ ਦਾ ਸਬੂਤ ਦਿੱਤਾ ਹੈ  ।ਉਨ੍ਹਾਂ ਨੇ ਸਕੂਲ ਵਿਚ ਖੇਡ ਦਾ ਗਰਾਊਂਡ ਨਾ ਹੋਣ ਦੇ ਬਾਵਜੂਦ ਸਕੂਲ ਅਧਿਆਪਕਾਂ ਵੱਲੋਂ ਦਰਿਆ ਦੇ ਕੰਢੇ ਨੂੰ ਸਾਫ਼ ਕਰਕੇ ਟੂਰਨਾਮੈਂਟ ਕਰਵਾਉਣ ਲਈ ਕੀਤੇ ਯਤਨਾਂ ਦੀ ਤਾਰੀਫ਼ ਕੀਤੀ  ।     

ਖੇਡ ਵਿਭਾਗ ਦੇ ਕਬੱਡੀ ਕੋਚ ਅਵਤਾਰ ਕੌਰ ਵੱਲੋ  ਕਬੱਡੀ ਖੇਡ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਅਣਥੱਕ  ਯਤਨਾਂ ਦੀ ਪ੍ਰਸੰਸਾ ਕੀਤੀ ਅਤੇ  ਵਿਸ਼ੇਸ਼ ਤੋਰ ਤੇ ਸਨਮਾਨਿਤ ਵੀ  ਕੀਤਾ ਗਿਆ ।        ਟੂਰਨਾਮੈਂਟ ਦਾ ਸਮੁੱਚਾ ਪ੍ਰਬੰਧ   ਗੁਰਪਿੰਦਰ ਸਿੰਘ ਡੀ ਪੀ ਈ ਨੇ ਕੀਤਾ ।ਮੈਚ ਕਮੈਟਂਰੀ ਅਤੇ ਮੰਚ ਸੰਚਾਲਨ ਦੀ ਭੁਮਿਕਾ ਸੁਖਵਿੰਦਰ ਸਿੰਘ ਲੈਕਚਰਾਰ ਅਤੇ ਪ੍ਰਮਿੰਦਰ ਸਿੰਘ ਸੋਢੀ ਤੋ ਇਲਾਵਾ ਮੈਚ ਰੈਫਰੀ ਦੀ ਜਿੰਮੇਵਾਰੀ ਜਸਵਿੰਦਰ ਕੋਰ ਅਤੇ ਸਲਮਾ  ਨੇ ਬਾਖੁਬੀ ਨਿਭਾਈ ।    

ਟੂਰਨਾਮੈਂਟ ਵਿੱਚ ਸਰਪੰਚ ਲਾਲ ਸਿੰਘ , ਸਰਪੰਚ ਜੱਗਾ ਸਿੰਘ , ਸਾਬਕਾ ਸਰਪੰਚ ਮੁਖਤਿਆਰ ਸਿੰਘ , ਮਨਜੀਤ ਸਿੰਘ ਫਾਰਮਾਸਿਸਟ,ਕੁਲਵੰਤ ਸਿੰਘ ਹੈਡ ਟੀਚਰ ਤੋ ਇਲਾਵਾ  ਸਕੁਲ ਸਟਾਫ  ਸੁਖਵਿੰਦਰ ਸਿੰਘ ਲੈਕਚਰਾਰ, ਪਰਮਿੰਦਰ ਸਿੰਘ ਸੋਢੀ, ਸ੍ਰੀਮਤੀ ਗੀਤਾ, ਸ੍ਰੀ ਰਜੇਸ਼ ਕੁਮਾਰ ,ਸ਼੍ਰੀਮਤੀ ਮਹਿਮਾ ਕਸ਼ਅਪ,  ਵਿਜੈ ਭਾਰਤੀ,  ਪ੍ਰਿਤਪਾਲ ਸਿੰਘ ਸਟੇਟ ਅਵਾਰਡੀ,  ਸੰਦੀਪ ਕੁਮਾਰ,  ਸਰੁਚੀ ਮਹਿਤਾ, ਅਮਰਜੀਤ ਕੌਰ, ਸ੍ਰੀ ਅਰੁਨ ਕੁਮਾਰ, ਮੀਨਾਕਸ਼ੀ ਸ਼ਰਮਾ, ਦਵਿੰਦਰ ਕੁਮਾਰ, ਸੂਚੀ ਜੈਨ ,ਪ੍ਰਵੀਨ ਬਾਲਾ, ਬਲਜੀਤ ਕੌਰ ਅਤੇ  ਗੁਰਪਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।   ਮਾਹੌਲ ਨੂੰ ਰੋਚਕ  ਬਨਾਉਣ ਲਈ ਰੱਸਾਕਸ਼ੀ ਦੇ ਮੁਕਾਬਲੇ ਵੀ ਕਰਵਾਏ ਜਿਸ ਦਾ ਸਰੋਤਿਆਂ ਨੇ ਖੂਬ ਆਨੰਦ ਲਿਆ । ਅੰਤ ਵਿਚ ਭਾਗ ਲੈਣ ਵਾਲੇ ਸਮੂਹ ਖਿਡਾਰੀਆਂ ਨੂੰ ਮੈਡਲ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ।

LEAVE A REPLY

Please enter your comment!
Please enter your name here