ਫਿਰੋਜ਼ਪੁਰ: ਸਿਹਤ ਵਿਭਾਗ ਵੱਲੋਂ ਵਿਸ਼ਵ ਸੁਨਨ ਸ਼ਕਤੀ ਦਿਵਸ ਨੂੰ ਸਮਰਪਿਤ ਜਾਗਰੂਕਤਾ ਸਭਾ ਦਾ ਆਯੋਜਨ

ਫਿਰੋਜ਼ਪੁਰ(ਦ ਸਟੈਲਰ ਨਿਊਜ਼)। ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ: ਰਾਜਿੰਦਰ ਰਾਜ ਦੀ ਅਗਵਾਈ ਹੇਠ ਵੱਖ ਵੱਖ ਸਿਹਤ ਗਤੀਵਿਧੀਆਂ ਲਗਾਤਾਰ ਜਾਰੀ ਹਨ। ਇਸੇ ਸਿਲਸਿਲੇ ਵਿੱਚ ਸਟੇਟ ਹੈਡਕੁਆਰਟਰ ਦੁਆਰਾ ਪ੍ਰਾਪਤ ਹਿਦਾਇਤਾਂ ਦੀ ਰੌਸ਼ਨੀ ਵਿੱਚ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਵਿਸ਼ਵ ਸੁਨਨ ਸ਼ਕਤੀ ਦਿਵਸ ਨੂੰ ਸਮਰਪਿਤ ਇੱਕ ਜਾਗਰੂਕਤਾ ਸਭਾ ਆਯੋਜਿਤ ਕੀਤੀ ਗਈ।

Advertisements

ਸਮਾਰੋਹ ਦੀ ਪ੍ਰਧਾਨਗੀ ਸੀਨੀਅਰ ਮੇਡੀਕਲ ਅਫਸਰ ਡਾ:ਮੀਨਾਕਸ਼ੀ ਅਬਰੋਲ ਨੇ ਕੀਤੀ। ਸਿਵਲ ਹਸਪਤਾਲ ਦੀ ਗਾਇਨੀ ਓ.ਪੀ.ਡੀ. ਦੇ ਵੇਟਿੰਗ ਹਾਲ ਵਿਖੇ ਆਯੋਜਿਤ ਇਸ ਸਮਾਰੋਹ ਵਿੱਚ ਈ.ਐਨ.ਟੀ ਸਪੈਸ਼ਲਿਸਟ ਡਾ: ਹਿਮਾਨੀ ਸ਼ਰਮਾਂ ਨੇ ਕੰਨਾਂ ਦੀ ਸਿਹਤ ਸੰਭਾਲ ਬਾਰੇ ਹਾਜ਼ਰੀਨ ਨੂੰ ਸਿਹਤ ਸਿੱਖਿਆ ਪ੍ਰਦਾਨ ਕੀਤੀ। ਇਸ ਅਵਸਰ ਤੇ ਮੈਡੀਕਲ ਅਫਸਰ ਡਾ:ਨਵੀਨ ਸੇਠੀ, ਡਾ: ਬਲਦੇਵ ਰਾਜ਼ ਅਰੋੜਾ, ਡਾ:ਡੇਵਿਡ, ਮਾਸ ਮੀਡੀਆ ਅਫਸਰ ਰੰਜੀਵ ਸ਼ਰਮਾਂ ਆਦਿ ਹਾਜ਼ਿਰ ਸਨ।

ਆਪਣੇ ਸਿਹਤ ਸਿੱਖਿਆ ਸੰਦੇਸ਼ ਵਿੱਚ ਵਿਸ਼ਾ ਮਾਹਿਰ ਡਾ:ਹਿਮਾਨੀ ਸ਼ਰਮਾਂ ਨੇ ਕਿਹਾ ਕਿ ਸਾਨੂੰ ਸੜਕ ਕਿਨਾਰੇ ਬੈਠੇ ਵਿਅਕਤੀਆਂ ਤੋਂ ਕੰਨਾਂ ਦੀ ਸਫਾਈ ਨਹੀਂ ਕਰਵਾਉਣੀ ਚਾਹੀਦੀ। ਅਜਿਹਾ ਕਰਨਾ ਖਤਰਨਾਕ ਹੋ ਸਕਦਾ ਹੈ। ਉਹਨਾਂ ਕਿਹਾ ਕਿ ਗਰਭ ਅਵੱਸਥਾ ਵਿੱਚ ਡਾਕਟਰ ਦੀ ਸਲਾਹ ਤੋਂ ਬਿਨਾਂ ਲਈ ਗਈ ਦਵਾਈ ਨਵਜਨਮੇ ਵਿੱਚ ਸੁਨਣ ਦੀਆਂ ਕਮੀਆਂ ਦਾ ਕਾਰਨ ਬਣ ਸਕਦੀ ਹੈ। ਜੇਕਰ ਸਕੂਲ ਵਿੱਚ ਪੜ ਰਿਹਾ ਬੱਚਾ ਥੋੜੀ ਦੂਰੀ ਤੋਂ ਅਧਿਆਪਕ ਦੀ ਗੱਲ ਵੱਲ ਧਿਆਨ ਨਹੀ ਦੇ ਰਿਹਾ ਤਾਂ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਕੰਨਾਂ ਵਿੱਚ ਗੰਦਾ ਪਾਣੀ ਜਾਣ ਤੋਂ ਰੋਕਿਆ ਜਾਵੇ ਅਤੇ ਕੰਨਾਂ ਵਿੱਚ ਤੇਲ ਜਾਂ ਕੋਈ ਤਿੱਖੀਆਂ ਚੀਜ਼ਾਂ/ਮਾਚਿਸ ਦੀ ਤੀਲੀ,ਕੰਨ ਸਾਫ ਕਰਨ ਵਾਲੇ ਬਡਜ਼ ਦਾ ਇਸਤੇਮਾਲ ਨਾ ਕਰੋ। ਆਪਣੇ ਕੰਨਾਂ ਨੂੰ ਟੀ.ਵੀ., ਰੇਡੀਓ, ਈਅਰ ਫੋਨ ,ਪਟਾਕੇ ਆਦਿ ਦੀ ਉਚੀ ਆਵਾਜ਼ ਤੋਂ ਬਚਾਓ। ਆਪਣੇ ਬੱਚੇ ਦਾ ਨਿਯਮਤ ਟੀਕਾਕਰਨ ਕਰਵਾਓ, ਕਨੇਡੂ ਅਤੇ ਖਸਰਾ ਵਰਗੀਆਂ ਬੀਮਾਰੀਆਂ ਬਹਿਰਾਪਣ ਦਾ ਕਾਰਨ ਬਣ ਸਕਦੀਆਂ ਹਨ। ਗਤੀਵਿਧੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਰਮਨ ਅੱਤਰੀ ,ਚਮਕੌਰ ਸਿੰਘ , ਕਰਨ ਅਤੇ ਹਸਪਤਾਲ ਦੇ ਸਟਾਫ ਨੇ ਸਹਿਯੋਗ ਕੀਤਾ।   

LEAVE A REPLY

Please enter your comment!
Please enter your name here