ਪਠਾਨਕੋਟ: ਜਿਲ੍ਹਾ ਮੈਜਿਸਟ੍ਰੇਟ ਨੇ ਕੀਤੇ ਵੱਖ-ਵੱਖ ਪਾਬੰਦਿਆਂ ਦੇ ਹੁਕਮ ਜਾਰੀ

ਪਠਾਨਕੋਟ, (ਦ ਸਟੈਲਰ ਨਿਊਜ਼)। ਸੰਯਮ ਅਗਰਵਾਲ ਜਿਲ੍ਹਾ ਮੈਜਿਸਟ੍ਰੇਟ ਪਠਾਨਕੋਟ ਨੇ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਕਿ ਜਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਉੱਚੀ ਆਵਾਜ ਵਿੱਚ ਚਲਾਏ ਜਾਣ ਵਾਲੇ ਲਾਊਡ ਸਪੀਕਰ/ਮਿਊਜਿਕ , ਗੱਡੀਆਂ ਦੇ ਪ੍ਰੈਸ਼ਰ ਹਾਰ, ਆਵਾਜ ਪ੍ਰਦੂਸਣ ਪੈਦਾ ਕਰਨ ਵਾਲੇ ਯੰਤਰ ਚਲਾਉਂਣ ਅਤੇ ਆਤਿਸ਼ਬਾਜੀ ਅਤੇ ਪਟਾਕਿਆਂ ਦੀ ਵਰਤੋਂ ਕਰਨ ਤੇ ਪਾਬੰਦੀ ਲਗਾਈ ਜਾਂਦੀ ਹੈ।

Advertisements

ਇਸ ਤੋਂ ਇਲਾਵਾ ਲਾਈਸੈਂਸ ਜੋਨ ਜਿਵੈਂ ਕਿ ਮੰਤਰਾਲਾ ਇੰਨਵਾਇਰਮੈਂਟ , ਜੰਗਲਾਤ, ਹਸਪਤਾਲਾਂ, ਵਿਦਿਅੱਕ ਸੰਸਥਾਵਾਂ, ਅਦਾਲਤਾਂ, ਧਾਰਮਿਕ ਸੰਸਥਾਵਾਂ ਜਾਂ ਕੋਈ ਅਜਿਹਾ ਏਰੀਆ ਜੋ ਸਮਰੱਥ ਅਧਿਕਾਰੀ ਵਲੋਂ ਲਾਈਸੈਂਸ ਜੋਨ ਐਲਾਨਿਆ ਹੋਵੇ ਦੇ 100 ਮੀਟਰ ਦੇ ਘੇਰੇ ਅੰਦਰ ਆਤਿਸਬਾਜ਼ੀ ਅਤੇ ਪਟਾਕਿਆਂ ਦੀ ਵਰਤੋਂ ਤੇ ਮੁਕੰਮਲ ਪਾਬੰਦੀ ਲਗਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਹੁਕਮ ਤੁਰੰਤ ਲਾਗੂ ਹੋ ਕੇ 19 ਮਾਰਚ 2021 ਤੱਕ ਲਾਗੂ ਰਹਿਣਗੇ।

LEAVE A REPLY

Please enter your comment!
Please enter your name here