ਪਠਾਨਕੋਟ: ਵਿਸ਼ਵ ਹੁਨਰ ਮੁਕਾਬਲਾ-2022 ਵਿਚ ਭਾਗ ਲੈਣ ਲਈ ਰਜਿਸਟ੍ਰੇਸ਼ਨ ਸ਼ੁਰੂ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵਲੋਂ ਪੰਜਾਬ ਦੇ ਨੌਜਵਾਨਾਂ ਲਈ ਸ਼ੰਘਾਈ ਚੀਨ ਵਿਖੇ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲਾ-2022 ਲਈ ਰਜਿਸਟ੍ਰੇਸ਼ਨ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਠਾਨਕੋਟ ਸ੍ਰੀ ਸੰਯਮ ਅਗਰਵਾਲ ਨੇ ਦੱਸਿਆ ਕਿ ਪੰਜਾਬ ਦੇ ਨੌਜਵਾਨਾਂ ਲਈ ਸੰਘਾਈ ਚੀਨ ਵਿਚ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲਾ-2022 ਵਿਚ ਭਾਗ ਲੈਣ ਲਈ ਪੰਜਾਬ ਹੁਨਰ ਮੁਕਾਬਲਾ-2021 ਕਰਵਾਇਆ ਜਾ ਰਿਹਾ ਹੈ।

Advertisements

ਉਨ੍ਹਾਂ ਦੱਸਿਆ ਕਿ ਇਹ ਹੁਨਰ ਮੁਕਾਬਲਾ ਪਹਿਲਾਂ ਜ਼ਿਲ੍ਹਾ ਪੱਧਰ ਤੇ ਬਾਅਦ ਵਿਚ ਸਟੇਟ ਅਤੇ ਨੈਸ਼ਨਲ ਪੱਧਰ ਤੇ ਕਰਵਾਏ ਜਾਣੇ ਹਨ। ਨੈਸ਼ਨਲ ਪੱਧਰ ਦੇ ਜੇਤੂ ਨੌਜਵਾਨਾਂ ਨੂੰ ਸੰਘਾਈ ਚੀਨ  ਵਿਚ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲਾ-2022 ਵਿਚ ਭਾਗ ਲੈਣ ਦੇ ਯੋਗ ਹੋਣਗੇ। ਇਨ੍ਹਾਂ ਹੁਨਰ ਮੁਕਾਬਲਿਆਂ ਵਿਚ ਕੋਈ ਵੀ ਨੌਜਵਾਨ ਜਿਸ ਦਾ ਜਨਮ 1 ਜਨਵਰੀ 1999 ਤੋਂ ਬਾਅਦ ਹੋਇਆ ਹੈ, ਉਹ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈ ਸਕਦਾ ਹੈ। ਨੌਜਵਾਨ ਵੱਖ-ਵੱਖ ਕੁੱਲ 44 ਟ੍ਰੇਡਜ਼ ਜਿਵੇਂ ਕਿ ਇੱਟ-ਬੰਨ੍ਹਣਾ, ਕੈਬਨਿਟ ਬਣਾਉਣਾ, ਤਰਖਾਣ, ਲੈਂਡਸਕੇਪ ਗਾਰਡਨਿੰਗ, ਪੇਟਿੰਗ ਤੇ ਸਜਾਵਟ, ਪਲੰਬਿੰਗ ਅਤੇ ਹੀਟਿੰਗ, ਰੈਫਿ੍ਰਜਰੇਸ਼ਨ ਅਤੇ ਏਅਰ ਕੰਡੀਸ਼ਨਿੰਗ, ਏਅਰਕਟਰਨ ਮੇਨਟੇਨ, ਆਟੋਮੋਬਾਇਲ  ਟੈਕਨਾਲੌਜੀ, ਕਾਰ ਪੇਂਟਿੰਗ, ਭਾਰੀ ਵਾਹਨ ਦੀ ਸਾਂਭ-ਸੰਭਾਲ, ਸੀ.ਐੱਨ.ਸੀ. ਮਿਲਿੰਗ, ਸੀ.ਐੱਨ.ਸੀ. ਟਰਨਿੰਗ, ਕੰਕਰੀਟ ਕੰਸਟਰਕਸ਼ਨ ਵਰਕ, ਕੰਸਟਰਕਸ਼ਨ ਮੈਟਲ ਵਰਕ, ਇਲੈਕਟ੍ਰਾਨਿਕਸ ਮਕੈਨੀਕਲ ਇੰਜੀਨੀਅਰਿੰਗ ਡਿਜਾਈਨ-ਕੈਡ, ਮੇਕੈਟ੍ਰੋਨਿਕਸ, ਮੋਬਾਇਲ ਰੋਬੋਟਿਕਸ, ਪਲਾਸਟਿਕ ਡਾਈ ਇੰਜੀਨੀਅਰਿੰਗ, ਵੈਲਡਿੰਗ, ਇਨਫਰਮੇਸ਼ਨ ਨੈਂਟਵਰਕ ਕੇਬਲਿੰਗ, ਆਈ.ਟੀ.ਨੈਂਟਵਰਕ ਸਿਸਟਮਸ ਐਡਮਨਿਸਟ੍ਰੇਸ਼ਨ, ਆਈ.ਟੀ.ਸਾਫਟਵੇਅਰ ਫਾਰ ਬਿਜਨੈਸ, ਪਿ੍ਰੰਟ ਮੀਡਿਆ ਟੈਕਨਾਲੋਜੀ, ਵੈਬ ਡਿਜਾਈਨ ਅਤੇ ਵਿਕਾਸ, ਫੈਸ਼ਨ ਟੈਕਨੋਲੋਜੀ, ਫਲੋਰਿਸਟਰੀ, ਗ੍ਰਾਫਿਕ ਡਿਜਾਈਨ ਟੈਕਨਾਲੋਜੀ, ਗਹਿਣਿਆਂ, ਵਿਜੂਅਲ ਮਰਚੇਡਾਈਜਿੰਗ, ਵਿੰਡੋਂ ਡਰੈਸਿੰਗ, ਬੇਕਰੀ, ਬਿਊਟੀ ਥੈਰੇਪੀ, ਪੈਸਟਰੀ ਅਤੇ ਕਨਫੈੱਕਸ਼ਨਰੀ, ਖਾਣਾ ਪਕਾਉਣਾ, ਸਿਹਤ ਤੇ ਸਮਾਜਿਕ ਦੇਖਭਾਲ, ਰੈਟਟੋਰੈਂਟ ਸਰਵਿਸ, 3ਡੀ. ਡਿਜੀਟਲ ਗੇਮ ਆਰਟ, ਵਾਲ ਤੇ ਫਰਸ਼ ਟਾਇਲਿੰਗ, ਇਲੈਕਟਿ੍ਰਕਲ ਸਥਾਪਨਾਵਾਂ, ਉਦਯੋਗਿਕ ਨਿਯੰਤਰਣ, ਪਲਾਸਟਰਿੰਗ ਤੇ ਡ੍ਰਾਈਵਲ ਸਿਸਟਮ ਆਦਿ ਕਿਸੇ ਵੀ ਟ੍ਰੇਡ ਵਿਚ ਭਾਗ ਲੈ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਚਾਹਵਾਨ ਤੇ ਸਕਿੱਲਡ ਨੌਜਵਾਨ ਆਪਣੀ ਰਜਿਸਟਰੇਸ਼ਨ ਵਿਭਾਗ ਦੇ ਲਿੰਕ ਤੇ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਨੌਜਵਾਨ ਜ਼ਿਲ੍ਹਾ ਮੁਖੀ ਪੰਜਾਬ ਸਕਿੱਲ ਡਿਵੈਲਪਮੈਂਟ ਪਰਦੀਪ ਬੈਂਸ (9779751007) ਤੇ ਵਿਜੇ ਕੁਮਾਰ (9465857874) ਨਾਲ ਸੰਪਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here