Wednesday, October 28, 2026
Home Education ਸਿੱਖਿਆ ਸਕੱਤਰ ਨੇ ਰਿਲੀਜ਼ ਕੀਤਾ ਡਾ. ਅਰਮਨਪ੍ਰੀਤ ਦਾ ਵਿੱਦਿਅਕ ਗੀਤ “ਮੈਰਿਟ ਵਿੱਚ...

ਸਿੱਖਿਆ ਸਕੱਤਰ ਨੇ ਰਿਲੀਜ਼ ਕੀਤਾ ਡਾ. ਅਰਮਨਪ੍ਰੀਤ ਦਾ ਵਿੱਦਿਅਕ ਗੀਤ “ਮੈਰਿਟ ਵਿੱਚ ਆਉਣਾ”

ਹੁਸ਼ਿਆਰਪੁਰ ਸਟੇਟ ਅਵਾਰਡੀ ਡਾ. ਅਰਮਨਪ੍ਰੀਤ ਦੇ ਲਿਖੇ ਅਤੇ ਗਾਏ ਵਿੱਦਿਅਕ ਗੀਤ ਮੈਰਿਟ ਵਿੱਚ ਆਉਣਾ ਨੂੰ ਸਿੱਖਿਆ ਸਕੱਤਰ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਡਾ. ਅਰਮਨਪ੍ਰੀਤ ਵੱਲੋਂ ਆਪਣੀ ਬਾਲ ਕਵਿਤਾਵਾਂ ਦੀ ਪੁਸਤਕ ਚਿੜੀ ਪ੍ਰਾਹੁਣੀ ਵੀ ਸਿੱਖਿਆ ਸਕੱਤਰ ਨੂੰ ਭੇਟ ਕੀਤੀ ਗਈ। ਸਿੱਖਿਆ ਸਕੱਤਰ ਵੱਲੋਂ ਗੀਤ ਦੀ ਭਰਪੂਰ ਸ਼ਲਾਘਾ ਕਰਦਿਆਂ ਅਜਿਹੇ ਉਪਰਾਲਿਆਂ ਨੂੰ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਡਾ. ਅਰਮਨਪ੍ਰੀਤ ਨੇ ਦੱਸਿਆ ਕਿ ਇਹ ਗੀਤ ਮੁੱਖ ਤੌਰ ਤੇ ਇਮਤਿਹਾਨਾਂ ਦੀ ਤਿਆਰੀ ਵਿੱਚ ਰੁੱਝੇ ਵਿਦਿਆਰਥੀਆਂ ਨੂੰ ਹੋਰ ਵਧੀਆ ਕਾਰਗੁਜ਼ਾਰੀ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ ਤਿਆਰ ਕੀਤਾ ਗਿਆ ਹੈ।

Advertisements

ਉਨ੍ਹਾਂ ਦੱਸਿਆ ਕਿ ਇਸ ਗੀਤ ਨੂੰ ਸੰਗੀਤ ਕੁਮਾਰ ਪ੍ਰਭ ਨੇ ਦਿੱਤਾ ਅਤੇ ਵੀਡੀਉ ਮਨਪ੍ਰੀਤ ਸਿੰਘ ਕ੍ਰਿਸ਼ਨਾ ਫੋਟੋਗ੍ਰਾਫ਼ੀ ਵੱਲੋਂ ਤੇ ਸੰਪਾਦਨ ਦਾ ਕੰਮ ਸਿੱਖਿਆ ਵਿਭਾਗ ਦੀ ਮੀਡੀਆ ਟੀਮ ਸਮਰਜੀਤ ਸਿੰਘ ਅਤੇ ਯੋਗੇਸ਼ਵਰ ਸਲਾਰੀਆ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੀਤ ਲਈ ਬੀਰਮਪੁਰ, ਢੱਡਾ ਫ਼ਤਿਹ ਸਿੰਘ ਅਤੇ ਘੋੜਾਬਾਹਾ ਦੇ ਸਕੂਲਾਂ ਵਿੱਚ ਕੀਤੀ ਸ਼ੂਟਿੰਗ ਕੀਤੀ ਗਈ ਜਿਸ ਲਈ ਸਬੰਧਤ ਸਕੂਲ ਮੁਖੀਆਂ, ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕੋਵਿਡ ਮਹਾਂਮਾਰੀ ਲਾਕਡਾਉਨ ਦੌਰਾਨ ਵੀ ਉਨ੍ਹਾਂ ਵੱਲੋਂ ਦੋਆਬਾ ਰੇਡੀਉ, ਦੂਰਦਰਸ਼ਨ, ਅਕਾਸ਼ਵਾਣੀ ਅਤੇ ਹੋਰ ਚੈਨਲਾਂ ਰਾਹੀਂ ਲਗਾਤਾਰ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦੀ ਤਿਆਰੀ ਅਤੇ ਸਫ਼ਲਤਾ ਲਈ ਸ. ਸਲਿੰਦਰ ਸਿੰਘ ਸਹਾਇਕ ਡਾਇਰੈਕਟਰ, ਐਸ. ਸੀ. ਈ. ਆਰ. ਟੀ (ਟਰੇਨਿੰਗਾਂ), ਡਾ. ਹਰਪਾਲ ਸਿੰਘ ਬਾਜਕ ਸਟੇਟ ਕੁਆਡੀਨੇਟਰ ਹਿੰਦੀ-ਪੰਜਾਬੀ, ਡਾ. ਚਰਨਪੁਸ਼ਪਿੰਦਰ ਸਿੰਘ ਮੀਡੀਆ ਸਲਾਹਕਾਰ, ਪ੍ਰਿੰ. ਸਤਵੰਤ ਕਲੋਟੀ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।

LEAVE A REPLY

Please enter your comment!
Please enter your name here