Wednesday, October 21, 2026
Home Chandigarh ਉਦਯੋਗ ਤੇ ਵਣਜ ਮੰਤਰੀ ਅਰੋੜਾ ਨੇ ਲਵਾਈ ਕੋਵਿਡ ਵੈਕਸੀਨ

ਉਦਯੋਗ ਤੇ ਵਣਜ ਮੰਤਰੀ ਅਰੋੜਾ ਨੇ ਲਵਾਈ ਕੋਵਿਡ ਵੈਕਸੀਨ

ਹੁਸ਼ਿਆਰਪੁਰ/ ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਦੋ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਵੀਰਵਾਰ ਨੂੰ ਸਰਕਾਰੀ ਹਸਪਤਾਲ ਫੇਜ -6 ਐਸ ਏ ਐਸ ਨਗਰ ਵਿਖੇ ਕੋਵਿਡ ਵੈਕਸੀਨ ਦਾ ਟੀਕਾ ਲਵਾਇਆ।

ਵੈਕਸੀਨ ਲੈਣ ਮਗਰੋਂ ਸ੍ਰੀ ਅਰੋੜਾ ਨੇ ਹੈਲਥ ਵਾਰੀਅਰਜ਼ ਅਤੇ ਵਿਗਿਆਨੀਆਂ ਦੀ ਪਿੱਠ ਥਾਪੜਦਿਆਂ ਕਿਹਾ ਕਿ ਉਨ੍ਹਾਂ ਦੀਆ ਫ਼ੌਰੀ ਕੋਸ਼ਿਸ਼ਾਂ ਨਾਲ ਕੋਵਿਡ 19 ਵਿਰੁੱਧ ਆਲਮਾਂ ਜੰਗ ਨੂੰ ਮਜ਼ਬੂਤੀ ਮਿਲੀ ਹੈ।ਉਨ੍ਹਾਂ ਹੋਰਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੋਵਿਡ ਵੈਕਸੀਨ ਦਾ ਟੀਕਾ ਜ਼ਰੂਰ ਲਵਾਉਣ। ਉਨ੍ਹਾਂ ਕਿਹਾ ਕਿ, “ਚਲੋ ਮਿਲ ਕੇ ਪੰਜਾਬ ਨੂੰ ਕੋਵਿਡ ਮੁਕਤ ਬਣਾਈਏ।”

Advertisements

LEAVE A REPLY

Please enter your comment!
Please enter your name here