ਸਿਹਤ ਵਿਭਾਗ ਵੱਲੋਂ ਮਹਿਲਾ ਦਿਵਸ ਨੂੰ ਸਮਰਪਿਤ ਇੱਕ ਜਾਗਰੂਕਤਾ ਸਮਾਰੋਹ ਆਯੋਜਿਤ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ:ਰਾਜਿੰਦਰ ਰਾਜ ਦੀ ਅਗਵਾਈ ਹੇਠ ਅੰਤਰ ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਇੱਕ ਜਾਗਰੂਕਤਾ ਸਮਾਰੋਹ ਅਰਬਣ ਪੀ.ਐਚ.ਸੀ.ਫਿਰੋਜ਼ਪੁਰ ਕੈਂਟ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿੱਚ ਏ.ਐਨ.ਐਮਜ਼,ਆਸ਼ਾ ਤੋਂ ਇਲਾਵਾ ਮਹਿਲਾ ਆਰੋਗਿਆ ਸੰਮਤੀ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ।

Advertisements

ਇਸ ਅਵਸਰ ਤੇ ਆਯੋਜਿਤ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਜ਼ਿਲਾ ਮਾਸ ਮੀਡੀਆ ਅਫਸਰ ਰੰਜੀਵ ਸ਼ਰਮਾਂ ਨੇ ਕਿਹਾ ਕਿ ਹਰ ਸਾਲ 08 ਮਾਰਚ ਨੂੰ ਆਯੋਜਿਤ ਕੀਤੇ ਜਾਣ ਵਾਲੇ ਇਸ ਦਿਨ ਘਰ, ਸਮਾਜ, ਦੇਸ਼ ਅਤੇ ਵਿਸ਼ਵ ਅੰਦਰ ਔਰਤਾਂ ਦੇ ਯੋਗਦਾਨ ਦਾ ਅਭਿਨੰਦਨ ਕੀਤਾ ਜਾਂਦਾ ਹੈ। ਉਹਨਾਂ ਪੀ.ਐਨ.ਡੀ.ਐਕਟ 1994 (ਜਿਸ ਅਨੁਸਾਰ ਗਰਭ ਵਿੱਚ ਪਲ ਰਹੇ ਭਰੂਣ ਦੀ ਜਾਂਚ ਕਰਵਾਉਣਾ ਸਜ਼ਾ ਯੋਗ ਅਪਰਾਧ ਹੈ) ਬਾਰੇ ਵੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਅਵਸਰ ਆਪਣੇ ਵਿਚਾਰ ਰੱਖਦਿਆਂ ਜ਼ਿਲਾ ਕਮਿਊਨਿਟੀ ਮੋਬੇਲਾਈਜ਼ਰ ਜੋਗਿੰਦਰ ਸਿੰਘ ਨੇ ਵਿਸ਼ਵ ਮਹਿਲਾ ਦਿਵਸ ਦੇ ਇਤਿਹਾਸ ਤੇ ਚਾਨਨਾ ਪਾਇਆ।

ਉਹਨਾਂ ਇਹ ਵੀ ਕਿਹਾ ਕਿ ਜੇਕਰ ਘਰਾਂ ਅੰਦਰ, ਸਮਾਜ ਅੰਦਰ ਅਤੇ ਦੇਸ਼ ਅੰਦਰ ਬੇਟਾ ਬੇਟੀ ਵਿੱਚ ਫਰਕ ਨਾ ਕਰਕੇ ਲੜਕੀਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕੀਤੇ ਜਾਣ ਤਾਂ ਹੀ ਮਹਿਲਾ ਦਿਵਸ ਦੀ ਭਾਵਨਾ ਨੂੰ ਸਾਰਥਕ ਕੀਤਾ ਜਾ ਸਕਦਾ ਹੈ। ਸੰਸਥਾ ਵੱਲੋਂ ਬੋਲਦਿਆ ਏ.ਐਨ.ਐਮ ਰਿਬਿੀਕਾ ਨੇ ਵਿਭਾਗ ਵੱਲੋ ਔਰਤਾਂ ਦੀ ਭਲਾਈ ਚਲਾਈਆਂ ਜਾ ਰਹੀਆਂ ਸਿਹਤ ਸਕੀਮਾਂ ਬਾਰੇ ਹਾਜ਼ਰੀਨ ਨੂੰ ਜਾਣਕਾਰੀ ਦਿੱਤੀ। ਉਹਨਾ ਕਿਹਾ ਕਿ ਜਨਨੀ ਸ਼ਿਸ਼ੂ ਸੁਰੱਖਿਆ ਕਾਰਿਆਕ੍ਰਮ ਤਹਿਤ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਹਰ ਪ੍ਰਕਾਰ ਦੇ ਜਨੇਪੇ ਮੁਫਤ ਕੀਤੇ ਜਾਂਦੇ ਹਨ। ਹਸਤਪਤਾਲ ਵਿੱਚ ਦਾਖਲੇ ਦੇ ਸਮੇਂ ਦੌਰਾਨ ਮੁਫਤ ਖਾਣਾ ਅਤੇ ਜੇ.ਐਸ,ਵਾਈ ਅਧੀਨ ਮਾਲੀ ਸਹਾਇਤਾ ਵੀ ਉਪਲਬੱਧ ਕਰਵਾਈ ਜਾਂਦੀ ਹੈ। ਇੱਕ ਸਾਲ ਤੱਕ ਦੇ ਬੱਚਿਆਂ ਅਤੇ ਪੰਜ ਸਾਲ ਤੱਕ ਦੀਆਂ ਲੜਕੀਆਂ ਦਾ ਸਰਕਾਰੀ ਹਸਪਤਾਲਾਂ ਵਿਖੇ ਮੁਫਤ ਇਲਾਜ਼ ਉਪਲੱਬਧ ਹੈ।

LEAVE A REPLY

Please enter your comment!
Please enter your name here