ਬਲੱਡ ਪਰੈਸ਼ਰ, ਸ਼ੂਗਰ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਪ੍ਰਤੀ ਜਾਗਰੂਕਤਾ ਲਈ ਵੈਨ ਨੂੰ ਦਿਤੀ ਗਈ ਹਰੀ ਝੰਡੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅਜੋਕੀ ਜੀਵਨ ਸ਼ੈਲੀ ਅਤੇ ਸਰੀਰਕ ਕਸਰਤ ਦੀ ਘਾਟ ਕਾਰਨ ਗੈਰ ਸੰਚਾਰਿਤ ਬਿਮਾਰੀਆਂ ਜਿਵੇ ਹਾਈ ਬਲੱਡ ਪਰੈਸ਼ਰ , ਸ਼ੂਗਰ ਕੈਸਰ ਵਰਗੀਆਂ ਬਿਮਾਰੀਆਂ ਦੀ ਬਹੁਤਾਤ ਹੋ ਰਹੀ ਹੈ ਅਤੇ ਇਹਨਾੰ ਬਿਮਾਰੀਆਂ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸਿਹਤ ਵਿਭਾਗ ਵੱਲੋ ਜਿਲੇ ਵਿੱਚ ਜਾਗਰੂਕਤਾ ਵੈਨ ਨੂੰ ਅੱਜ ਸਿਵਲ ਹਸਪਤਾਲ ਤੋ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਨੇ ਜਿਲੇ ਦੇ ਵੱਖ ਵੱਖ ਸਿਹਤ ਕੇਦਰਾ ਲਈ ਝੰਡੀ ਦੇ ਕੇ ਰਵਾਨਾ ਕੀਤਾ ।

Advertisements

ਇਸ ਮੋਕੇ ਉਹਨਾ ਦੇ ਨਾਲ ਡਾ ਪਵਨ ਕੁਮਾਰ ਸਹਾਇਕ ਸਿਵਲ ਸਰਜਨ , ਨੋਡਲ ਅਫਸ਼ਰ ਡਾ ਅਰੁਣ ਵਰਮਾ , ਸੀਨੀਅਰ ਮੈਡੀਕਲ ਅਫਸਰ ਡਾ ਜਸਵਿੰਦਰ ਸਿੰਘ ਅਤੇ ਡਾ ਸਵਾਤੀ ,ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਬੰਸ ਕੋਰ , ਆਦਿ ਹਾਜਰ ਸਨ । ਜਾਣਕਾਰੀ ਸਾਝੀ ਕਰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਇਹ ਜਾਗਰੂਕਤਾ ਵੈਨ ਜਿਲੇ ਅੰਦਰ 12 ਮਾਰਚ ਤੱਕ , ਹੁਸ਼ਿਆਰਪੁਰ ਸ਼ਹਿਰ , ਭੂਗਾਂ ਬਲਾਕ , ਦਸੂਹਾਂ, ਮੰਡ ਮੰਡੇਰ , ਟਾਡਾ , ਮੁਕੇਰੀਆਂ ਅਤੇ ਬੁਡਾਬੜ ਦੀਆ ਸਿਹਤ ਸੰਸਥਾਵਾਂ ਤੇ ਜਾ ਕੇ ਲਿਖਤ ਅਤੇ ਆਡੀਉ , ਵੀਜੂਅਲ ਤਰੀਕੇ ਰਾਹੀ ਲੋਕਾੰ ਨੂੰ ਜਾਗਰੂਕ ਕਰੇਗੀ । ਉਹਨਾਂ ਦੱਸਿਆ ਕਿ ਇਹਨਾਂ ਬਿਮਾਰੀਆ ਤੋ ਬਚਾਉ ਲਈ ਰੋਜਾਨਾ ਕਸਰਤ ਕਰਨ, ਤਲੇ ਹੋਏ ਪਦਾਰਥ , ਜੰਕ ਫੂਡ , ਤੰਬਾਕੂ,  ਸ਼ਰਾਬ ਦੇ ਸੇਵਨ ਤੇ ਪਰਹੇਜ ਕਰਨ ਦੇ ਨਾਲ 30 ਸੈਲ ਤੋ ਉਪਰ ਦੇ ਵਿਆਕਤੀਆ ਨੂੰ ਸਲਾਨਾ ਅਪਣਾ ਚੈਕਅਪ ਕਰਵਾਉਣ ਚਾਹੀਦਾ ਤਾਂ ਜੋ ਸਮੇ ਸਿਰ ਬਿਮਾਰੀ ਦੀ ਪਹਿਚਾਣ ਹੋ ਜਾਣ ਨਾਲ ਇਲਾਜ ਕੀਤਾ ਜਾ ਸਕੇ ।

ਇਸ ਮੋਕੇ ਨੋਡਲ ਅਫਸਰ ਡਾ ਅਰੁਣ ਵਰਮਾ ਨੇ ਲੋਕਾਂ ਨੂੰ ਸਿਵਲ ਹਸਪਤਾਲ ਵਿੱਚ ਚੱਲ ਰਹੇ ਐਨ. ਸੀ. ਡੀ. ਸੈਲ ਅਤੇ ਸਰਕਾਰ ਵੱਲੋ ਇਹਨਾਂ ਬਿਮਾਰੀਆ ਤੋ ਪਭਾਵਿਤ ਮਰੀਜਾ ਲਈ  ਮੁੱਫਤ ਸੇਵਾਵਾ  ਬਾਰੇ ਜਾਣਕਾਰੀ ਦਿੱਤੀ । ਇਸ ਮੋਕੇ ਮਾਸ ਮੀਡੀਆ ਅਫਸਰ  ਪਰਸ਼ੋਤਮ ਲਾਲ, , ਮਾਸ ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ ਆਦਿ ਹਾਜਰ ਸਨ ।

LEAVE A REPLY

Please enter your comment!
Please enter your name here