ਕਾਲੇ ਮੋਤੀਏ ਦੇ ਮੁੱਫਤ ਚੈਕਅਪ ਅਤੇ ਜਾਗਰੂਕ ਕੈਪ 7 ਤੋ 13 ਮਾਰਚ ਤੱਕ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਿਸ਼ਵ ਗਲੋਕੋਮਾ ( ਕਾਲਾ ਮੋਤੀਆ ) ਹਫਤੇ ਦੇ ਸਬੰਧ ਵਿੱਚ ਪੰਜਾਬ ਦੇ ਸਾਰੇ ਜਿਲਾ ਹਸਪਤਾਲਾ ਅਤੇ ਸਬ ਡਿਵੀਜਨ ਹਸਪਤਾਲਾ ਵਿੱਚ ਕਾਲੇ ਮੋਤੀਏ ਦੇ ਮੁੱਫਤ ਚੈਕਅਪ ਅਤੇ ਜਾਗਰੂਕ ਕੈਪ 7 ਤੋ 13 ਮਾਰਚ ਤੱਕ ਲਗਾਏ ਜਾ ਰਹੇ ਹਨ । ਕਾਲਾ ਮੋਤੀਆ ਅੱਖਾ ਦੀ ਉਹ ਬਿਮਾਰੀ ਹੈ ਜਿਸ ਵਿੱਚ ਦਬਾਅ ਵੱਧਣ ਦੇ ਨਾਲ ਨਜਰ ਘੱਟ ਜਾਦੀ ਹੈ ਅਤੇ ਸਭ ਤੇ ਖਤਰਨਾਕ ਗੱਲ ਇਹ ਹੇ ਕਿ ਸਾਨੂੰ ਪਤਾ ਉਦੋ ਲਗਦਾ ਹੈ ਜਦੋ ਨਜਰ ਬਿਲਕੁਲ ਖਤਮ ਹੋ ਜਾਦੀ ਹੈ ਅਤੇ ਬਿਮਾਰੀ ਲਾ ਇਲਾਜ ਹੋ ਜਾਦੀ ਹੈ  । ਜਲਦ ਜਾਂਚ ਅਤੇ ਸਮੇ ਸਿਰ ਡਾਕਟਰੀ ਚੈਕਅਪ ਨਾਲ ਕਾਲੇ ਮੋਤੀਏ ਤੇ ਬਚਿਆ ਜਾ ਸਕਦਾ ਹੈ । ਇਹਨਾੰ ਗੱਲਾ ਦਾ ਪ੍ਰਗਟਾਵਾ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਨੇ ਸਿਵਲ ਹਸਪਤਾਲ ਦੇ ਅੱਖਾ ਦੇ ਉ. ਪੀ. ਡੀ. ਵਿਭਾਗ ਵਿੱਚ ਲਗਾਏ  ਗਏ ਕੈਪ ਵਿੱਚ ਸ਼ਿਰਕਤ ਕਰਨ ਮੋਕੇ ਕੀਤਾ । ਉਹਨਾਂ ਦੱਸਿਆ ਕਿ ਪੂਰੇ ਸੰਸਾਰ ਵਿੱਚ 40 ਤੋ 80 ਸਾਲ ਦੇ ਉਮਰ ਦੇ 76 ਮਿਲੀਅਨ ਲੋਕਾਂ ਨੂੰ ਕਾਲਾ ਮੋਤੀਆ ਅਤੇ ਭਾਰਤ ਵਿੱਚ 12 ਮਿਲੀਅਨ  ਲੋਕ ਇਸ ਬਿਮਾਰੀ ਤੋ ਪੀੜਤ ਹਨ ।

Advertisements

ਇਸ ਮੋਕੇ ਡਾ ਪਵਨ ਕੁਮਾਰ ਨੋਡਲ ਅਫਸਰ ਨੇ ਦੱਸਿਆ ਕਿ ਅਸਧਾਰਨ ਸਿਰ ਦਰਦ ਜਿਵੇ ਅੱਖਾ ਵਿੱਚ ਦਰਦ , ਚਸਮੇ ਦਾ ਨੰਬਰ ਵਾਰ – ਵਾਰ ਬਦਲਨਾ , ਨਜਰ ਦਾ ਅਚਾਨਿਕ ਘੱਟ ਜਾਣਾ ਆਦਿ ਗੁਲਕੋਮਾ ਦੇ ਮੁੱਖ ਲੱਛਣ ਹਨ ਅਤੇ ਜੇਕਰ ਕਿਸੇ ਵਿਆਕਤੀ ਵਿੱਚ ਇਹ ਲੱਛਣ ਹੁੰਦੇ ਹੋਣਂ ਤਾ ਨਜਦੀਕੀ ਅੱਖਾਂ ਦੇ ਮਾਹਿਰ ਡਾਕਟਰ ਦਿਖਾਇਆ ਜਾਵੇ । ਡਾ ਸੰਤੋਖ ਰਾਮ ਅੱਖਾਂ ਦੇ ਮਾਹਿਰ ਨੇ ਦੱਸਿਆ ਕਿ 40 ਸਾਲ ਤੋ ਵੱਧ ਉਮਰ ਦੇ ਵਿਆਕਤੀ , ਹਾਈ ਬਲੱਡ ਪ੍ਰਰੈਸ਼ਰ ਬਿਮਾਰੀ , ਪਰਿਵਾਰ ਵਿੱਚ ਪਹਿਲਾਂ ਤੋ ਚੱਲ ਰਹੀ ਬਿਮਾਰੀ , ਚਮੜੀ ਦੇ ਰੋਗ , ਸਾਹ ਦੇ ਮਰੀਜ ਜੋ ਸਟੀ ਰਾਈਡ ਦਵਾਈ ਲੈਦੈ ਹੋਣ ਉਹਨਾਂ ਵਿੱਚ ਗਲੋਕੋਮਾ ਹੋਣ ਦੀ ਸਵਾਭਨਾ  ਹੋ ਸਕਦੀ ਹੈ  ਇਸ ਮੋਕੇ ਡਾ ਅਰੁਣ ਵਰਮਾ ਜਿਲਾ ਪਰਿਵਾਰ ਭਲਾਈ ਅਫਸਰ ,ਡਿਪਟੀ ਮੈਡੀਕਲ ਕਮਿਸ਼ਰ ਡਾ ਹਰਬੰਸ ਕੋਰ , ਸੀਨੀਅਰ ਮੈਡੀਕਲ ਅਫਸਰ ਡਾ ਜਸਵਿੰਦਰ ਸਿੰਘ ਤੇ ਸਵਾਤੀ , ਡਾ ਮਨਦੀਪ ਕੋਰ ਆਦਿ ਹਾਜਰ ਹਨ । 

LEAVE A REPLY

Please enter your comment!
Please enter your name here