ਅਨੀਮੀਆ ਮੁੱਕਤ ਭਾਰਤ ਵਿਸ਼ੇ ਤੇ ਕਰਵਾਈ ਜਿਲਾਂ ਪੱਧਰੀ ਵਰਕਸ਼ਾਪ 

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼),  ਰਿਪੋਰਟ- ਜਤਿੰਦਰ ਪ੍ਰਿੰਸ।  ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਵਲ ਸਰਜਨ ਡਾ. ਰੇਨੂ ਸੂਦ ਦੀਆਂ ਹਦਾਇਤਾ ਮੁਤਾਬਿਕ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ ਦੀ ਪ੍ਰਧਾਨਗੀ ਹੇਠ ਰਾਸ਼ਟਰੀ ਕਿਸ਼ੋਰ ਸਵਾਸਥ ਕਾਰਿਆਕ੍ਰਮ ਤੇ ਅਨੀਮੀਆ ਮੁਕਤ ਭਾਰਤ ਵਿਸ਼ਾ ਤੇ ਜ਼ਿਲਾ ਪੱਧਰੀ ਵਰਕਸ਼ਾਪ ਦਾ ਆਯੋਜਨ ਸਥਾਨਿਕ ਸਿਖਲਾਈ ਕੇਂਦਰ ਵਿਖੇ ਕੀਤਾ ਗਿਆ। ਇਸ ਵਿੱਚ 10 ਤੋਂ 19 ਸਾਲ ਦੀ ਉਮਰ ਦੌਰਾਨ ਲੜਕੇ ਅਤੇ ਲੜਕੀਆਂ ਵਿੱਚ ਆਉਣ ਵਾਲੇ ਸ਼ਰੀਰਕ, ਮਾਨਸਿਕ ਬਦਲਾਵਾਂ ਤੋ ਇਲਾਵਾਂ ਖੂਨ ਦੀ ਕਮੀ ਨਾਲ ਹੋਣ ਵਾਲੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ।

Advertisements

ਇਸ ਮੌਕੇ ਤੇ ਜਿਲਾਂ ਟੀਕਾਕਰਨ ਅਫਸਰ ਡਾ. ਗੁਰਦੀਪ ਸਿੰਘ ਕਪੂਰ, ਡਾ. ਗੁਨਦੀਪ ਕੋਰ, ਜ਼ਿਲਾ ਮਾਸ ਮੀਡੀਆ ਪਰਸ਼ੋਤਮ ਲਾਲ, ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ,  ਬੀ. ਸੀ. ਸੀ.  ਅਮਨਦੀਪ ਸਿੰਘ,  ਸੀ.ਡੀ.ਪੀ.ਓ. ਤੋਂ ਇਲਾਵਾ ਬਲਾਕਾਂ ਤੋਂ ਆਏ ਹੋਏ ਸੀਨੀਅਰ ਮੈਡੀਕਲ ਅਫ਼ਸਰ ਤੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਹਾਜ਼ਰ ਹੋਏ । ਇਸ ਵਰਕਸ਼ਾਪ ਵਿੱਚ ਸਟੇਟ ਹੈਡ ਕੁਆਟਰ ਸਹਾਇਕ ਪ੍ਰੋਗਰਾਮ ਅਫਸਰ ਆਰ.ਕੇ ਐਸ. ਕੇ. ਯੁਗੇਸ਼ ਕੁਮਾਰ ਵਿਸ਼ੇਸ਼ ਤੋਰ ਤੇ ਹਾਜਰ ਹੋਏ। ਵਰਕਸ਼ਾਪ ਦੀ ਸ਼ੁਰੂਆਤ ਡਾ. ਗੁਨਦੀਪ ਕੋਰ ਸਕੂਲ ਹੈਲਥ ਅਫਸਰ ਵੱਲੋ ਵੱਖ ਵੱਖ ਵਿਭਾਗਾਂ ਤੋ ਹਾਜਰ ਪ੍ਰਤਿਨਿਧੀਆਂ ਅਤੇ ਸੂਬਾ ਪੱਧਰ ਤੋਂ ਹਾਜਰ ਸਹਾਇਕ ਪ੍ਰੋਗਰਾਮ ਅਫਸਰ ਦੇ ਸਵਾਗਤ ਨਾਲ ਹੋਈ ।

ਇਸ ਵਰਕਸ਼ਾਪ ਨੂੰ ਯੁਗੇਸ਼ ਕੁਮਾਰ ਨੇ ਸੰਬੋਧਨ ਕਰਦਿਆਂ ਅਨੀਮੀਆਂ ਮੁਕਤ ਭਾਰਤ ਦਾ ਮੁੱਖ ਉਦੇਸ਼ ਖੂਨ ਦੀ ਕਮੀ ਦੀ ਦਰ ਨੂੰ ਹਰੇਕ ਸਾਲ ਤਿੰਨ ਪ੍ਰਤੀਸ਼ਤ ਤੱਕ ਸਾਲ 2018 ਤੋ 2020 ਤੱਕ ਘੱਟ ਕਰਨਾ ਹੈ ।  ਉਹਨਾਂ ਨੇ ਦੱਸਿਆ ਕਿ ਖੂਨ ਦੀ ਕਮੀ ਹੋਣਾ ਮਹਿਲਾਵਾਂ ਅਤੇ ਬੱਚਿਆਂ ਵਿੱਚ ਗੰਭੀਰ ਸਮੱਸਿਆ ਹੈ। ਉਨ•ਾਂ ਦੱਸਿਆ ਕਿ ਪੰਜ ਸਾਲ ਤੱਕ ਦੇ ਬੱਚਿਆਂ ਤੇ 15 ਤੋਂ 49 ਸਾਲ ਦੀਆਂ ਮਹਿਲਾਵਾਂ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਉਕਤ ਪ੍ਰੋਗਰਾਮ ਚਲਾਇਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਕੂਲੀ ਵਿਦਿਆਰਥੀਆਂ ਅਤੇ ਗਰਭਵਤੀ ਮਹਿਲਾਵਾਂ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਵੱਖ-ਵੱਖ ਪ੍ਰੋਗਰਾਮ ਚਲਾਏ ਜਾ ਰਹੇ ਹਨ । ਇਸ ਮੌਕੇ ਡਾ. ਕਪੂਰ ਨੇ ਦੱਸਿਆ ਕਿ ਲੋਕਾਂ ਵਿੱਚ ਜਾਗਰੂਕਤਾ ਦੀ ਕਮੀ ਤੇ ਝਿਜਕ ਦੇ ਚਲਦਿਆਂ ਕਿਸ਼ੋਰ ਅਵਸਥਾ ਵਿੱਚ ਆਉਣ ਵਾਲੇ ਬਦਲਾਅ  ਜਾਂ ਸ਼ਰੀਰਕ ਸਮੱਸਿਆਵਾਂ ਸਹੀ ਸਮੇਂ ਤੇ ਸਹੀ ਇਲਾਜ ਨਾ ਮਿਲਣ ਕਾਰਨ ਗੰਭੀਰ ਰੂਪ ਧਾਰਨ ਕਰ ਲੈਂਦੀਆਂ ਹਨ।

ਗਰਭਵਤੀ ਔਰਤਾਂ ਵਿੱਚ ਖੂਨ ਦੀ ਕਮੀ ਦੂਰ ਕਰਨ ਲਈ ਗਰਭ ਧਾਰਨ ਲਈ ਪਹਿਲੀ ਤਿਮਾਹੀ ਤੋ 6 ਮਹੀਨੇ ਲਈ ਆਇਰਨ ਫੋਲਿਕ ਐਸਿਡ ਦੀ ਗੋਲੀ ਅਤੇ ਜਣੇਪੇ ਤੇ ਬਾਅਦ ਵੀ 6 ਮਹੀਨੇ ਤੱਕ ਆਇਰਨ ਫੋਲਕ ਐਸਿਡ ਦੀ ਗੋਲੀ ਲੈਣੀ ਜਰੂਰੀ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਕਿਸ਼ੋਰ ਅਵਸਥਾ ਦੌਰਾਨ ਆਉਣ ਵਾਲੇ ਮਾਨਸਿਕ ਬਦਲਾਵ ਸਕਰਾਤਮਕ ਅਤੇ ਨਕਰਾਤਮਕ ਦੋਹਾਂ ਤਰਾਂ ਦੇ ਹੋ ਸਕਦੇ ਹਨ। ਉਹਨਾਂ ਨੇ ਦੱਸਿਆ ਕਿ ਜ਼ਰੂਰੀ ਹੈ ਕਿ ਪੈਰੇਂਟਸ ਆਪਣੇ ਬੱਚਿਆਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣ।

LEAVE A REPLY

Please enter your comment!
Please enter your name here