ਸੰਤ ਹਰਪ੍ਰੀਤ ਹਰੀ ਜੀ ਦਾ ਸੰਸਕਾਰ 17 ਮਾਰਚ ਨੂੰ

ਮਾਹਿਲਪੁਰ (ਦ ਸਟੈਲਰ ਨਿਊਜ਼)। ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਚੇਅਰਮੈਨ ਸੰਤ ਮਹਿੰਦਰ ਪਾਲ ਪੰਡਵਾ, ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ, ਖ਼ਜ਼ਾਨਚੀ ਸੰਤ ਜਸਵਿੰਦਰ ਸਿੰਘ ਨਾਗਿਆ ਦਾ ਡੇਰਾ ਸੱਚ ਖੰਡ ਡਾਂਡੀਆ, ਸਹਾਇਕ ਖ਼ਜ਼ਾਨਚੀ ਸੰਤ ਸਤਨਾਮ ਸਿੰਘ ਨਰੂੜ, ਸਕੱਤਰ ਬੇਲਾ ਦਾਸ ਨਰੂੜ, ਸੰਤ ਸ਼ਾਮ ਦਾਸ ਝੰਡੇਰ ਖ਼ੁਰਦ ਨੇ ਸਾਂਝੇ ਤੌਰ ਤੇ ਦੱਸਿਆ ਕਿ 108 ਸੰਤ ਬਲਬੀਰ ਹਰੀ ਡੇਰਾ ਮਸਤਗੜ੍ਹ ਸੱਲ ਕਲਾਂ  ਸ਼ਹੀਦ ਭਗਤ ਸਿੰਘ ਨਗਰ ਦੇ ਗੱਦੀ ਨਸ਼ੀਨ ਸੰਤ ਹਰਪ੍ਰੀਤ ਹਰੀ ਜੋ ਬੀਤੇ ਦਿਨੀਂ 11 ਮਾਰਚ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਚੋਲਾ ਤਿਆਗ ਗਏ ਸਨ। ਉਨ੍ਹਾਂ ਦਾ ਸੰਸਕਾਰ 17 ਮਾਰਚ ਦਿਨ ਬੁੱਧਵਾਰ ਨੂੰ 11 ਵਜੇ ਸੱਲ ਕਲਾਂ ਵਿਖੇ ਕੀਤਾ ਜਾਵੇਗਾ।

Advertisements

LEAVE A REPLY

Please enter your comment!
Please enter your name here