ਅੱਤੋਵਾਲ ਸੁਸਾਇਟੀ ਨੇ ਬਜ਼ੁਰਗ ਦੇ ਇਲਾਜ ਲਈ ਭੇਂਟ ਕੀਤਾ ਚੈੱਕ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਸ਼੍ਰੀ ਗੁਰੂ ਨਾਨਕ ਦੇਵ ਜੀ ਪਬਲਿਕ ਵੈਲਫੇਅਰ ਸੁਸਾਇਟੀ ਅੱਤੋਵਾਲ ਵੱਲੋਂ ਇਲਾਕੇ ਦੇ ਜਰੂਰਤਮੰਦ ਪਰਿਵਾਰਾਂ ਦੀ ਮਦਦ ਕੀਤੇ ਜਾਣ ਦਾ ਸਿਲਸਿਲਾ ਜਾਰੀ ਹੈ। ਇਸੇ ਦੌਰਾਨ ਪਿੰਡ ਬੱਠੀਆਂ ਬ੍ਰਹਾਮਣਾ ਦੇ ਇੱਕ ਲੋੜਵੰਦ ਪਰਿਵਾਰ ਨੂੰ ਸੁਸਾਇਟੀ ਦੇ ਪ੍ਰਧਾਨ ਚੰਦਨ ਕਮਲ ਅੱਤੋਵਾਲ ਵੱਲੋ ਇਲਾਜ ਵਾਸਤੇ 5000 ਰੁਪਏ ਦਾ ਚੈੱਕ ਮਦਦ ਲਈ ਭੇਂਟ ਕੀਤਾ ਗਿਆ। ਮਦਦ ਹਾਸਲ ਕਰਨ ਵਾਲੇ ਬਜ਼ੁਰਗ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਬਜ਼ੁਰਗ ਦੀ ਖਾਣ ਵਾਲੀ ਨਾਲੀ ਦਾ ਇਲਾਜ ਚੱਲ ਰਿਹਾ ਹੈ।

Advertisements

ਜਿਸ ਦੀ ਦਵਾਈ ਬਹੁਤ ਮਹਿੰਗੀ ਹੋਣ ਕਰਕੇ ਪਰਿਵਾਰ ਦੀ ਮੌਜੂਦਾ ਹਲਾਤਾਂ ਨੂੰ ਵੇਖਦੇ ਹੋਏ ਬਹੁਤ ਮੁਸ਼ਕਿਲ ਹੋ ਰਿਹਾ ਹੈ। ਜਿਸ ਕਰਕੇ ਮੌਜੂਦਾ ਸਮੇਂ ਵਿੱਚ ਪੂਰੇ ਇਲਾਕੇ ਵਿੱਚ ਚੱਲ ਰਹੀਆ ਸੁਸਾਇਟੀ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਅਸੀ ਸੁਸਾਇਟੀ ਦੇ ਪ੍ਰਧਾਨ ਚੰਦਨ ਅੱਤੋਵਾਲ ਨੂੰ ਮਿਲੇ ਸੀ ਜਿਸਦੇ ਚੱਲਦੇ ਮੈਡੀਕਲ ਦੀ ਰਿਪੋਰਟਾਂ ਦੀ ਤਫਤੀਸ਼ ਤੋਂ ਬਾਅਦ ਸੁਸਾਇਟੀ ਵੱਲੋ ਸਾਨੂੰ ਮਦਦ ਦਿੱਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਿੰਡ ਅੱਤੋਵਾਲ ਦੇ ਸਾਬਕਾ ਸਰਪੰਚ ਹਰਮੇਲ ਸਿੰਘ ਦੇ ਨਾਲ ਸੁਸਾਇਟੀ ਦੇ ਪ੍ਰਧਾਨ ਚੰਦਨ ਅੱਤੋਵਾਲ, ਗੁਰਹਰਪ੍ਰੀਤ ਸਿੰਘ, ਤਰਲੋਚਨ ਸਿੰਘ, ਰਜਿੰਦਰ ਸਿੰਘ, ਗੋਲਡੀ ਸਰਪੰਚ ਮਰਨਾਈਆ, ਕਮਲ ਪੰਚ ਮਰਨਾਈਆ, ਰਾਮ ਰਤਨ, ਚਰਨਦੀਪ ਸਿੰਘ ਬੱਠੀਆਂ ਬ੍ਰਾਹਮਣਾ ਆਦਿ ਹਾਜਰ ਸਨ। ਇਸ ਮੌਕੇ ਸੁਸਾਇਟੀ ਵੱਲੋਂ ਕੁਲਵਿੰਦਰ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here