ਐਸ.ਡੀ.ਐਮ. ਤੇ ਡੀ.ਐਸ.ਪੀ. ਦਸੂਹਾ ਨੇ ਵੰਡੇ ਮਾਸਕ

ਦਸੂਹਾ (ਦ ਸਟੈਲਰ ਨਿਊਜ਼),ਰਿਪੋਰਟ: ਮਨੁ ਰਾਮਪਾਲ। ਪੰਜਾਬ ਸਰਕਾਰ ਵਲੋਂ ਕਰੋਨਾ(ਕੋਵਿਡ—19) ਸਬੰਧੀ ਜਾਰੀ ਹੋਈਆਂ ਹਦਾਇ਼ਤਾਂ ਅਤੇ ਅਪਨੀਤ ਰਿਆਤ, ਆਈ.ਏ.ਐਸ., ਡਿਪਟੀ ਕਮਿਸ਼ਨਰ ਅਤੇ ਨਵਜੋਤ ਸਿੰਘ ਮਾਹਲ, ਪੀ.ਪੀ.ਐਸ., ਐਸ.ਐਸ.ਪੀ., ਹੁਸਿ਼ਆਰਪੁਰ ਦੇ ਦਿਸ਼ਾ—ਨਿਰਦੇਸ਼ਾਂ ਹੇਠ ਰਣਦੀਪ ਸਿੰਘ ਹੀਰ, ਪੀ.ਸੀ.ਅੇੈਸ., ਐਸ.ਡੀ.ਐਮ. ਅਤੇ ਮਨੀਸ਼ ਕੁਮਾਰ, ਪੀ.ਪੀ.ਐਸ., ਡੀ.ਐਸ.ਪੀ. ਦਸੂਹਾ ਵਲੋਂ ਵੱਖ ਵੱਖ ਪੁਲਿਸ ਨਾਕਿਆਂ *ਤੇ ਆਮ ਜਨਤਾ ਨੂੰ ਮਾਸਕ ਵੰਡੇ ਗਏ।

Advertisements

ਇਸ ਦੌਰਾਨ ਉਨ੍ਹਾਂ ਵਲੋਂ ਪੈਦਲ, ਦੋਪਹੀਆ ਵਾਹਨਾਂ, ਬੱਸਾਂ, ਟ੍ਰੱਕਾਂ ਅਤੇ ਕਾਰਾਂ ਵਾਲਿਆਂ ਨੂੰ ਵੀ ਮਾਸਕ ਵੰਡੇ ਗਏ। ਇਸ ਦੌਰਾਨ ਕਰੋਨਾ ਟੈਸਟ ਕਰਵਾਏ ਗਏ। ਉਨ੍ਹਾਂ ਵਲੋਂ ਲੋਕਾਂ ਨੂੰ ਕਰੋਨਾ ਦੀ ਗੰਭੀਰ ਬਿਮਾਰੀ ਦੇ ਖਤਰਨਾਕ ਪ੍ਰਭਾਵ ਤੋਂ ਬਚਨ ਲਈ ਆਮ ਜਨਤਾ ਨੂੰ ਜਾਗਰੂਕ ਕਰਦਿਆਂ ਅਪੀਲ ਕੀਤੀ ਕਿ ਆਪਣਾ ਅਤੇ ਦੂਸਰਿਆਂ ਦਾ ਖਿਆਲ ਕਰਦਿਆਂ ਘਰਾਂ ਵਿਚੋਂ ਮਾਸਕ ਤੋਂ ਬਗੈਰ ਬਾਹਰ ਨਾ ਨਿਕਲਿਆ ਜਾਵੇ।

ਉਨ੍ਹਾਂ ਅਪੀਲ ਕਰਦਿਆਂ ਇਹ ਵੀ ਕਿਹਾ ਕਿ ਬਜੁਰਗਾਂ, ਬੱਚੇ ਅਤੇ, ਬਿਮਾਰ ਵਿਅੱਕਤੀਆਂ ਨੂੰ ਘਰਾਂ ਵਿੱਚੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ ਤਾਂ ਜੋ ਕਰੋਨਾ ਤੋਂ ਬਚਿਆ ਜਾ ਸਕੇ। ਉਨ੍ਹਾਂ ਵਲੋਂ ਚੈਕਿੰਗ ਦੌਰਾਨ ਪੁਲਿਸ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਕਿ ਜੇਕਰ ਮਾਸਕ ਪ੍ਰਤੀ ਕੋਈ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦਾ ਨਿਯਮਾਂ ਤਹਿਤ ਚਲਾਨ ਕੱਟਿਆ ਜਾਵੇ ਅਤੇ ਕਰੋਨਾ ਟੈਸਟ ਕਰਵਾਇਆ ਜਾਵੇ।

LEAVE A REPLY

Please enter your comment!
Please enter your name here