ਪੈਸਕੋ ਦੇ ਕੱਚੇ ਮੁਲਾਜਮਾਂ ਨੇ ਪੰਜਾਬ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਕਿਰਤ ਵੇਦੀ ਨੂੰ ਦਿੱਤਾ ਮੰਗ ਪੱਤਰ

ਤਲਵਾੜਾ/ਮੁਕੇਰਿਆਂ(ਦ ਸਟੈਲਰ ਨਿਊਜ਼),ਰਿਪੋਰਟ: ਪ੍ਰਵੀਨ ਸੋਹਲ। ਮੁਕੇਰੀਆਂ ਹਾਈਡਲ ਪ੍ਰੋਜੈਕਟ ਅਧੀਨ ਕੰਮ ਕਰਨ ਵਾਲੇ ਪੈਸਕੋ ਦੇ ਕੱਚੇ ਮੁਲਾਜਮ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੇ ਕੇ ਅੱਜ ਪੰਜਾਬ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਕਿਰਤ ਵੇਦੀ ਨੂੰ ਮਿਲੇ ਤੇ ਆਪਣਾ ਮੰਗ ਪੱਤਰ ਦਿੱਤਾ। ਇਸ ਮੌਕੇ ਹਰਜਿੰਦਰ ਸਿੰਘ ਦਿਹਲੋਂ, ਮਹੇਸ਼ ਭਾਰਦਵਾਜ, ਮਨਦੀਪ ਚਨੋਟਾ, ਸੰਦੀਪ ਮਨੂਕ, ਮੋਹਿਤ ਰਾਜਪੂਤ, ਨਵਜੋਤ ਸਿੰਘ, ਸੰਦੀਪ ਤੇ ਹੋਰ ਮੁਕੇਰੀਆਂ ਹਈਡਲ ਦੇ ਕੱਚੇ ਵਰਕਰਾਂ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਨੇ ਇਹ ਦੱਸਿਆ ਕਿ ਅਸੀਂ ਸਾਰੇ ਲੰਮੇ ਸਮੇ ਤੋਂ ਇਸ ਪ੍ਰੋਜੈਕਟ ਵਿੱਚ ਕੰਮ ਕਰ ਰਹੇ ਹਾਂ ਤੇ ਸਾਰੇ ਖਾਲੀ ਪਈਆਂ ਆਸਾਮੀਆਂ ਤੇ ਕੰਮ ਕਰਦੇ ਹਾਂ।

Advertisements

ਮੁਕੇਰੀਆਂ ਹਾਈਡਲ ਪ੍ਰੋਜੈਕਟ ਇੱਕ ਦਿਨ ਵਿੱਚ 267 ਮੈਗਾ ਵਾਟ ਬਿਜਲੀ ਦਾ ਉਤਪਾਦਨ ਕਰਦਾ ਹੈ ਜੋ ਕਿ ਸਾਡੇ ਸਾਰੇ ਕੱਚੀਆਂ ਮੁਲਾਜਮਾਂ ਦੀ ਸਖਤ ਮਿਹਨਤ ਸਦਕਾ ਹੀ ਹੋ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਤਰਸ ਦੇ ਆਧਾਰ ਤੇ ਮਹਿਕਮੇ ਚ ਰੈਗੂਲਰ ਕੀਤਾ ਜਾਵੇ। ਉਹਨਾਂ ਕਿਹਾ ਕਿ ਉਹਨਾਂ ਨੇ ਕਰੋਨਾਂ ਕਾਲ ਵਿੱਚ ਵੀ ਇਸ ਮਹਿਕਮੇ ਦੀ ਦਿਲੋਂ ਸੇਵਾ ਕੀਤੀ ਤੇ ਬਿਜਲੀ ਦੇ ਉਤਪਾਦਨ ਨੂੰ ਨਿਰੰਤਰ ਜਾਰੀ ਰੱਖਿਆ ਸੀ। ਕਾਂਗਰਸ ਦੇ ਯੂਥ ਪ੍ਰਧਾਨ ਨੇ ਵਿਸ਼ਵਾਸ ਦਿੱਤਾ ਕਿ ਉਹ ਆਪ ਜਾ ਕੇ ਇਸ ਮੁੱਦੇ ਤੇ ਕੈਪਟਨ ਸਾਹਿਬ ਨਾਲ ਗੱਲ ਕਰਣਗੇ ਤੇ ਯੂਥ ਦਾ ਕੰਮ ਪਹਿਲ ਦੇ ਅਧਾਰ ਤੇ ਕਰਨ ਲਈ ਉਹਨਾਂ ਨੂੰ ਬੇਨਤੀ ਵੀ ਕਰਨਗੇ।

LEAVE A REPLY

Please enter your comment!
Please enter your name here