ਜਲੰਧਰ: ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਨਾਲ ਪਬਲਿਕ ਪਾਲਿਸੀ ਲੈਬ ਸਥਾਪਿਤ

ਜਲੰਧਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਪ੍ਰਸ਼ਾਸ਼ਨ ਜਲੰਧਰ ਵਲੋਂ ਪਬਲਿਕ ਪਾਲਿਸੀ ਅਤੇ ਚੰਗੇ ਪ੍ਰਸ਼ਾਸਨ ਲਈ ਜਲੰਧਰ ਵਿਖੇ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਦੇ ਸਹਿਯੋਗ ਨਾਲ ਸਰਕਾਰ ਅਤੇ ਅਕਾਦਮਿਕ ਸੰਸਕਾਵਾਂ ਵਿਚਕਾਰ ਵਧੀਆਂ ਸੰਪਰਕ ਬਣਾ ਕੇ ਜ਼ਿਲ੍ਹੇ ਵਿੱਚ ਸਮਾਜਿਕ , ਆਰਥਿਕ ਅਤੇ ਪ੍ਰਸ਼ਾਸਕੀ ਸੁਧਾਰ ਦੀਆਂ ਚੁਣੌਤੀਆਂ ਦੇ ਹੱਲ ਲਈ ਪਬਲਿਕ ਪਾਲਿਸੀ ਅਤੇ ਕੁਸ਼ਲ ਪ੍ਰਸ਼ਾਸਨ ਨੂੰ ਸਥਾਪਿਤ ਕੀਤਾ ਗਿਆ ਹੈ। ਇਹ ਪੰਜਾਬ ਵਿੱਚ ਨਿਵੇਕਲੀ ਪਹਿਲ ਹੈ ਜਿਥੇ ਕਿ ਸਹੂਲਤਾਂ ਅਤੇ ਸਰਕਾਰ ਅਤੇ ਆਮ ਲੋਕਾਂ ਵਿੱਚ ਬਿਹਤਰ ਤਾਲਮੇਲ ਰਾਹੀਂ ਪਬਲਿਕ ਪ੍ਰਸ਼ਾਸਨ ਨੂੰ ਚੁਣੋਤੀਆਂ ਦੇ ਹੱਲ ਲਈ ਸਾਂਝਾ ਮੰਚ ਬਣਾਇਆ ਗਿਆ ਹੈ।

Advertisements

ਪਬਲਿਕ ਪਾਲਿਸੀ ਅਤੇ ਚੰਗੇ ਪ੍ਰਸ਼ਾਸਕੀ ਲੈਬ ਰਾਹੀਂ ਪਾਲਿਸੀ ਸੈਲ ਡਿਪਟੀ ਕਮਿਸ਼ਨਰ ਦਫ਼ਤਰ ਜਲੰਧਰ ਵਿਖੇ ਸਥਾਪਿਤ ਕੀਤਾ ਗਿਆ ਹੈ ਜੋ ਕਿ ਚੰਗੇ ਪ੍ਰਸ਼ਾਸਕੀ ਸੁਧਾਰ ਵਿੱਚ ਏਕਾਕ੍ਰਿਤ ਤਕਨਾਲੌਜੀ ਰਾਹੀਂ ਸਹੂਲਤਾਂ ਪ੍ਰਦਾਨ ਕਰਨ ਵਿੱਚ ਸਹਾਇਤਾ ਪ੍ਰਦਾਨ ਕਰੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ‘ਪਬਲਿਕ ਪਾਲਿਸੀ ਅਤੇ ਗੁੱਡ ਗਵਰਨੈਂਸ ਲੈਬ ਵਲੋਂ ਪੰਜਾਬ ਭਰ ਦੇ ਨੌਜਵਾਨਾ ਭਾਰਤ ਵਿੱਚ ਜਨਤਕ ਨੀਤੀਆਂ ਅਤੇ ਪ੍ਰਸ਼ਾਸਕੀ ਸੁਧਾਰ ਵਿੱਚ ਮਾਹਿਰਾਂ ਵਲੋਂ ਮਾਰਗ ਦਰਸ਼ਨ ਪ੍ਰਦਾਨ ਕਰਕੇ ਜ਼ਿਲ੍ਹੇ ਵਿੱਚ ਸਮਾਜਿਕ ਆਰਥਿਕ ਸੁਧਾਰਾਂ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਇਕ ਸਾਂਝਾ ਮੰਚ ਪ੍ਰਦਾਨ ਕਰੇਗਾ। ਉਨ੍ਹਾਂ ਅੱਗੇ ਦੱਸਿਆ ਕਿ ਤੱਥਾਂ ਤੇ ਅਧਾਰਿਤ ਜਨਤਕ ਪ੍ਰਸ਼ਾਸਨ ਜ਼ਿਲ੍ਹੇ ਵਿੱਚ ਰੋਜ਼ਮਰਾਂ ਦੌਰਾਂਨ ਕੀਤੇ ਜਾਣ ਵਾਲੇ ਕੰਮਾਂ ਵਿੱਚ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਨੇ ਇਹ ਸਿਖਾਇਆ ਹੈ ਕਿ ਚੰਗੇ ਪ੍ਰਸ਼ਾਸਕੀ ਸੁਧਾਰਾਂ ਲਈ ਹੇਠਲੇ ਪੱਧਰ ਤੱਕ ਫੀਡ ਬੈਕ ਲਈ ਸਮੁੱਚੀ ਵਿਵਸਥਾ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਲੈਬ ਵਲੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਮੁੱਖ ਮੰਤਰੀ ਪੰਜਾਬ ਦੀ ਇੱਛਾ ਅਨੁਸਾਰ ਸਾਰੇ ਨਾਗਰਿਕਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਸੇਵਾਵਾਂ ਮਿਲ ਸਕਣ।

ਇਸੇ ਤਰ੍ਹਾਂ ਦੇ ਅਨੁਭਵ ਸਾਂਝੇ ਕਰਦਿਆਂ ਪ੍ਰੋ.ਸ਼ਾਲਿਨੀ ਭਾਰਤ ਵਾਈਸ ਚਾਂਸਲਰ/ਡਾਇਰੈਕਟਰ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ ਨੇ ਕਿਹਾ ਕਿ ‘ ਕੋਵਿਡ-19 ਮਹਾਂਮਾਰੀ ਨੇ ਜ਼ਿਲ੍ਹੇ ਵਿੱਚ ਪਾਲਿਸੀ ਇਨੋਵੇਸਨ ਅਤੇ ਮਾਡਲਸ ਦੀ ਮਹੱਤਤਾ ਦਾ ਰਾਹ ਦਿਖਾਇਆ ਹੈ, ਨਾ ਕੇ ਕੋਵਿਡ-19 ਪ੍ਰਬੰਧਨ ਬਾਰੇ ਬਲਕਿ ਮਹਾਂਮਾਰੀ ਦੇ ਸਮਾਜਿਕ ਤੇ ਆਰਥਿਕ ਮਾੜੇ ਪ੍ਰਭਾਵਾਂ ਦੇ ਸੁਚੱਜੇ ਪ੍ਰਬੰਧਨ ਬਾਰੇ । ਜ਼ਿਲ੍ਹੇ ਨੂੰ ਪਾਲਿਸੀ ਲਾਗੂ ਕਰਨ ਵਿੱਚ ਹੀ ਸ਼ਾਮਿਲ ਨਹੀਂ ਕੀਤਾ ਗਿਆ ਸਗੋਂ ਪਾਲਿਸੀ ਨਿਰਮਾਣ ਵਿੱਚ ਵੀ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ ਸੂਬਾ ਸਰਕਾਰ ਨਾਲ ਚੰਗੇ ਪ੍ਰਸ਼ਾਸਕੀ ਸੁਧਾਰਾਂ ਨੂੰ ਜਵਾਬਦੇਹ ਬਣਾਉਣ ਅਤੇ ਬਰਾਬਰਤਾ ਅਤੇ ਸਮਾਜਿਕ ਨਿਆਂ ਨੂੰ ਯਕੀਨੀ ਬਣਾਉਣ ਲਈ ਹਮੇਸ਼ਾਂ ਹੀ ਮੋਹਰੀ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਇਹ ਮੌਕੇ ਮਿਲਦਿਆਂ ਹੀ ਜਲੰਧਰ ਵਿੱਚ ਪਬਲਿਕ ਪਾਲਿਸੀ ਅਤੇ ਗੁੱਡ ਗਵਰਨੈਂਸ ਲਈ ਸਰਕਾਰ ਦੇ ਹੋਰਨਾਂ ਨਾਲ ਬਿਹਤਰ ਸੰਪਰਕ ਲਈ ਇਸ ਲੈਬ ਨੂੰ ਸਥਾਪਿਤ ਗਿਆ ਹੈ। ਉਨ੍ਹਾਂ ਕਿਹਾ ਕਿ ਟਾਟਾ ਇੰਸਟੀਚਿਊਟ ਆਫ਼ ਸ਼ੋਸ਼ਲ ਸਾਇਸੰਜ ਦੀ ਇਹ ਪਾਲਿਸੀ ਨਿਰਮਾਣ ਦੀ ਅਜਿਹੀ ਤੀਜੀ ਲੈਬ ਹੋਵੇਗੀ।

ਪਬਲਿਕ ਪਾਲਿਸੀ ਅਤੇ ਗਰਵਨੈਂਸ ਸਕੂਲ ਦੇ ਪ੍ਰੋਫੈਸਰ ਡਾ.ਅਸੀਮ ਪ੍ਰਕਾਸ਼ ਜਿਨਾਂ ਨੇ ਇਸ ਧਾਰਣਾ ਨੂੰ ਸ਼ਾਮਿਲ ਕੀਤਾ ਹੈ ਨੇ ਕਿਹਾ ਕਿ ਭਾਰਤ ਵਿੱਚ ਪਬਲਿਕ ਪਾਲਿਸੀ ਦਾ ਢਾਂਚਾ ਜ਼ਿਲ੍ਹਾ ਅਧਾਰਿਤ ਹੈ। ਨੀਤੀ ਆਯੋਗ ਵਿੱਚ ਯੋਜਨਾ ਕਮਿਸ਼ਨ ਦਾ ਮੁੜ ਨਿਰਮਾਣ ਕਰਨ ਨਾਲ ਅਸੀਂ ਸੰਘੀ ਰਾਜਾਂ ਅਤੇ ਜ਼ਿਲਿ੍ਹਆਂ ਵਿੱਚ ਲੋਕ ਸੇਵਾ ਦੇ ਖੇਤਰ ਵਿੱਚ ਨਾਗਰਿਕਾਂ ਦੇ ਜੀਵਨ ਸੁਧਾਰ ਵਿੱਚ ਹੋਏ ਵਾਧੇ ਨੂੰ ਦੇਖਿਆ ਹੈ।
ਸਾਰੇ ਪ੍ਰੋਜੈਕਟ ਅਤੇ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਨੂੰ ਪਬਲਿਕ ਪਾਲਿਸੀ ਅਤੇ ਗੁੱਡ ਗਵਰਨੈਂਸ ਲੈਬ ਵਲੋਂ ਪਬਲਿਕ ਪਾਲਿਸੀ ਅਤੇ ਗਵਰਨੈਂਸ ਸਕੂਲ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇਸੰਜ ਹੈਦਰਾਬਾਦ ਵਿਖੇ ਵਿਕਸਿਤ ਕੀਤਾ ਗਿਆ ਹੈ। ਬਾਹਰੀ ਮਾਹਿਰਾਂ, ਟੈਕਨਾਲੌਜੀ ਦੇ ਸਹਿਯੋਗ ਅਤੇ ਮਨੁੱਖੀ ਸਾਧਨਾਂ ਨੂੰ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇਸੰਜ ਦੇ ਸਕੂਲਾਂ ਅਤੇ ਸੈਂਟਰਾਂ ਵਿਚੋਂ ਕੱਢਿਆ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਦੀਆਂ ਗਤੀਧਿੀਆਂ ਸਬੰਧੀ ਨੌਜਵਾਨ ਇੰਟਰਨਾ ਨੂੰ ਸਥਾਪਿਤ ਵਿਦਿਅਕ ਸੰਸਥਾਵਾਂ ਵਿਚੋਂ ਭਰਤੀ ਕਰਨ ਦੀ ਮੌਜੂਦਾ ਪ੍ਰਥਾ ਨੂੰ ਹੁਣ ਪਾਲਿਸੀ ਲੈਬ ਵਿੱਚ ਏਕਾਕ੍ਰਿਤ ਕੀਤਾ ਜਾਵੇਗਾ ਅਤੇ ਵਿਦਿਆਰਥੀਆਂ ਨੂੰ ਸਰਕਾਰ ਦੀਆਂ ਗਤੀਵਿਧੀਆਂ ਬਾਰੇ ਮਾਹਿਰਾਂ ਵਲੋਂ ਮਾਰਗ ਦਰਸ਼ਨ ਵੀ ਮੁਹੱਈਆ ਕਰਵਾਇਆ ਜਾਵੇਗਾ।

ਪਾਲਿਸੀ ਲੈਬ ਵਲੋਂ ਹੋਰ ਅਸਰਦਾਰ ਢੰਗ ਨਾਲ ਨੀਤੀਆਂ ਨੂੰ ਲਾਗੂ ਕਰਨ ਲਈ ਸਮੇਂ ਸਮੇਂ ’ਤੇ ਨਿਗਰਾਨੀ ਅਤੇ ਮੁਲਾਕਣ ਅਧਿਐਨ ਵਿੱਚ ਸਹਾਇਤਾ ਕਰੇਗਾ। ਇਹ ਪਾਲਿਸੀਆਂ ਨੂੰ ਸਿਰਸਲੇ ਵਾਰ ਸਮਝਣ ਅਤੇ ਵਿਸ਼ਵ ਵਿਆਪੀ ਅਤੇ ਸਥਾਨਕ ਨੀਤੀ ਰੁਝਾਨਾਂ ਨੂੰ ਸਮਝਣ ਵਿੱਚ ਮਦਦ ਕਰੇਗਾ। ਇਹ ਸਰਕਾਰ ਨੂੰ ਚੰਗੀ ਤਰ੍ਹਾਂ ਸਮਝਣ ਅਤੇ ਜ਼ਿਲ੍ਹਾ ਪੱਧਰ ’ਤੇ ਨੀਤੀਆਂ ਦਾ ਮੁਲਾਂਕਣ ਕਰਨ ਦੇ ਯੋਗ ਬਣਾਏਗਾ ਅਤੇ ਐਮ ਐਂਡ ਈ ਪੜਾਈ ਤਹਿਤ ਪਾਲਿਸੀਆਂ ਅਤੇ ਨਵੀਆ ਪਾਲਿਸੀਆਂ ਅਨੁਸਾਰ ਨੂੰ ਜ਼ਿਲ੍ਹਾ ਪੱਧਰ ’ਤੇ ਅਸਾਨ ਬਣਾਏਗਾ।

ਜ਼ਿਲ੍ਹਾ ਪ੍ਰਸਾਸਨ ਵਲੋਂ ਦਸਤਾਵੇਜੀ ਪ੍ਰਕਿਰਿਆ ਨੂੰ ਵਧੀਆ ਢੰਗ ਨਾਲ ਚੰਗੇ ਪ੍ਰਸ਼ਾਸਕੀ ਸੁਧਾਰ ਨੁੰ ਚੰਗੀ ਤਰ੍ਹਾਂ ਲਾਗੂ ਕਰਨ ਅਤੇ ਜ਼ਿਲ੍ਹੇ ਦੇ ਸਾਰੇ ਵਿਭਾਗਾਂ ਦੇ ਅਮਲੇ ਨੂੰ ਸਮਰੱਥਾ ਵਧਾਓ ਪ੍ਰੋਗਰਾਮ ਤਹਿਤ ਪਾਲਿਸੀ ਲੈਬ ਵਲੋਂ ਸੂਬੇ ਭਰ ਵਿੱਚ ਬਹੁਤ ਵਧੀਆ ਢੰਗ ਨਾਲ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪਾਲਿਸੀ ਲੈਬ ਲਈ ਇੰਟਰਸ਼ਿਪ ਦੀ ਭਰਤੀ ਲਈ ਬਿਨੈਪੱਤਰ ਮਈ-2021 ਦੇ ਦੂਜੇ ਹਫ਼ਤੇ ਵਿੱਚ ਲਏ ਜਾਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here