ਜਿਲੇ ਵਿੱਚ 166 ਨਵੇਂ ਪਾਜੇਟਿਵ ਮਰੀਜ, 10 ਮੌਤਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲੇ ਦੀ ਕੋਵਿਡ ਬਾਰੇ  ਤਾਜਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਦੱਸਿਆ ਅੱਜ ਜਿਲੇ ਵਿੱਚ 2921 ਨਵੇ ਸੈਪਲ ਲਏ ਗਏ ਹਨ ਅਤੇ 1547  ਸੈਪਲਾ ਦੀ ਰਿਪੋਟ ਪ੍ਰਾਪਤ ਹੋਣ ਨਾਲ 166 ਨਵੇ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 13449 ਹੋ ਗਈ ਹੈ .। ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜਿਲੇ ਅੰਦਰ 384669 ਸੈਪਲ ਲਏ ਗਏ ਹਨ ਜਿਨਾ ਵਿੱਚੋ 368771 ਸੈਪਲ ਨੈਗਟਿਵ , 4072 ਸੈਪਲਾਂ ਦਾ ਰਿਪੋਟ ਦਾ ਇੰਤਜਾਰ ਹੈ ,ਤੇ 202 ਸੈਪਲ ਇਨਵੈਲਡ ਹਨ । ਐਕਟਿਵ ਕੈਸਾਂ ਦੀ ਗਿਣਤੀ 1665 ਹੈ ਜਦ ਕਿ 12206 ਮਰੀਜ ਠੀਕ ਹੋਏ ਹਨ । ਕੁੱਲ ਮੌਤਾਂ ਦੀ ਗਿਣਤੀ 535 ਹੈ ।  

Advertisements

ਜਿਲਾ ਹੁਸ਼ਿਆਰਪੁਰ ਦੇ 166 ਸੈਪਲ ਪਾਜੇਟਿਵ ਆਏ ਹਨ ਜਿਨਾ ਵਿੱਚ ਸ਼ਹਿਰ ਹੁਸ਼ਿਆਰਪੁਰ 16  ਅਤੇ  150 ਸੈਪਲ ਬਾਕੀ ਸਿਹਤ ਕੇਦਰਾ ਨਾਲ ਸਬੰਧਿਤ ਹਨ । ਇਸ ਮੋਕੈ ਉਹਨਾਂ ਇਹ ਵੀ ਦੱਸਿਆ ਜਿਲੇ ਵਿੱਚ ਕੋਰੋਨਾ ਨਾਲ 10 ਮੌਤਾ ਹੋਈਆ ਹਨ (1) 70 ਸਾਲਾ ਔਰਤ ਵਾਸੀ  ਪਾਲਦੀ    ਦੀ ਮੌਤ ਸਰਬੋਦਿਆ ਹਸਪਤਾਲ ਜਲੰਧਰ ਵਿਖੇ ਹੋਈ ਹੈ (2) 602  ਸਾਲਾ ਔਰਤ ਵਾਸੀ ਪਾਲਦੀ ਦੀ ਮੌਤ  ਔਸ ਜੀ ਐਲ ਜਲੰਧਰ  ਵਿੱਚ ਹੋਈ (3) 43 ਸਾਲਾ ਵਿਆਕਤੀ   ਵਾਸੀ ਟਾਡਾ ਦੀ ਮੌਤ  ਐਸ ਜੀ ਐਲ ਜਲੰਧਰ  (4) 71 ਸਾਲਾ ਵਿਆਕਤੀ   ਵਾਸੀ ਪ੍ਰੀਤ ਨਗਰ ਹੁਸ਼ਿਆਰਪੁਰ ਦੀ ਮੌਤ ਜੋਸ਼ੀ ਹਸਪਤਾਲ ਜਲੰਧਰ  ਵਿਖੇ ਹੋਈ ਹੈ  (5) 47 ਸਾਲਾ ਵਿਆਕਤੀ  ਵਾਸੀ ਪਾਲਦੀ  ਦੀ ਮੌਤ ਮੈਡੀਕਲ ਕਾਲਿਜ ਮੁਹਾਲੀ  (6) 38 ਸਾਲਾ ਔਰਤ  ਵਾਸੀ ਹਾਰਟਾ ਬਡਲਾ ਦੀ ਮੌਤ ਆਈ ਵੀ ਬਾਈ  ਹੁਸ਼ਿਆਰਪੁਰ  (7) 82 ਸਾਲਾ ਵਿਆਕਤੀ  ਵਾਸੀ ਭੂੰਗੈ  ਦੀ ਰਣਜੀਤ ਹਸਪਤਾਲ  ਜਲੰਧਰ (8) 58 ਸਾਲਾ ਵਿਆਕਤੀ ਵਾਸੀ ਟਗੌਰ ਨਗਰ ਹੁਸ਼ਿਆਰਪੁਰ  ਦੀ ਮੌਤ ਮੈਡੀਕਲ ਕਾਲਿਜ ਅਮ੍ਰਿਤਸਰ  (9) 89 ਸਾਲਾ ਔਰਤ ਵਾਸੀ ਭੂੰਗਾਂ ਦੀ ਮੌਤ ਸ੍ਰੀਮਾਨ ਹਸਪਤਾਲ ਜਲੰਧਰ  ਵਿੱਚ ਹੋਈ (10) 80 ਸਾਲਾ ਵਿਆਕਤੀ  ਵਾਸੀ ਹਾਰਟਾ ਬਡਲਾ ਦੀ ਮੌਤ ਘਰ ਉਸਵਾਲ ਹਸਪਤਾਲ ਲੁਧਿਆਣਾ ਹੈ   ਉਹਨਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਦੀ ਹੈ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾ ਦਾ ਸਖਤ ਪਾਲਣਾ ਕੀਤੀ ਜਾਵੇ ।

LEAVE A REPLY

Please enter your comment!
Please enter your name here