ਸ਼ਹੀਦ ਅਰਵਿੰਦਰ ਕੁਮਾਰ ਨੂੰ ਉਹਨਾਂ ਦੇ ਸ਼ਹੀਦੀ ਦਿਵਸ ਤੇ ਦਿੱਤੀ ਸਰਧਾਂਜਲੀ

ਹਾਜੀਪੁਰ(ਦ ਸਟੈਲਰ ਨਿਊਜ਼),ਪ੍ਰਵੀਨ ਸੋਹਲ।“ਸ਼ਹੀਦੋਂ ਕੀ ਚਿਤਾਓ ਪਰ ਲਗੇ ਗਏ ਹਰ ਬਰਸ ਮੇਲੇ ਵਤਨ ਪਰ ਮਰ ਮਿਟਨੇ ਵਾਲੋ ਕਾ ਬਸ ਬਾਕੀ ਯਹੀ ਨਿਸ਼ਾ ਹੋਗਾ” ਬਲਾਕ ਹਾਜੀਪੁਰ ਅਧੀਨ ਪੈਂਦੇ ਪਿੰਡ ਸਰਿਆਣਾ ਦੇ ਸ਼ਹੀਦ ਅਰਵਿੰਦਰ ਕੁਮਾਰ (ਸੈਨਾ ਮੈਡਲ)ਜਿਹਨਾਂ ਨੇ ਇੱਕ ਅਪ੍ਰੈਲ 2018 ਨੂੰ ਜੰਮੂ ਕਸ਼ਮੀਰ ਦੇ ਸ਼ੋਪੀਆ ਸੈਕਟਰ ਵਿੱਚ ਦੁਸ਼ਮਣਾਂ ਨਾਲ ਲੋਹੇ ਦੇ ਚਣੇ ਚਬਾਉਂਦੇ ਹੋਏ ਅਤੇ ਦੇਸ਼ ਦੇ ਲੋਕਾਂ ਦੀ ਹਿਫਾਜਤ ਦੀ ਖ਼ਾਤਰ ਸ਼ਹੀਦੀ ਦਾ ਜਾਮ ਪੀ ਗਏ ਸਨ। ਉਹਨਾਂ ਯਾਦ ਕਰਦੇ ਹੋਏ ਉਹਨਾਂ ਦੀ ਯਾਦ ਰੱਖੇ ਗਏ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਇਸ ਸਰਧਾਂਜਲੀ ਸਮਾਰੋਹ ਵਿੱਚ ਕਈ ਮਸ਼ਹੂਰ ਹਸਤੀਆਂ ਨੇ ਸ਼ਹੀਦ ਅਰਵਿੰਦ ਕੁਮਾਰ ਨੂੰ ਸਿਧਾਂਜਲੀ ਦਿੱਤੀ ਅਤੇ ਸ਼ਾਰਦਾ ਢੇ ਫੁੱਲ ਅਰਪਿਤ ਕੀਤੇ।

Advertisements

ਇਸ ਮੌਕੇ ਮੁਕੇਰੀਆਂ ਦੇ ਪ੍ਰਸਿੱਧ ਸਮਾਜ ਸੇਵਕ ਜੀ ਐੱਸ ਮੁਲਤਾਨੀ ਸ਼ਹੀਦ ਅਰਵਿੰਦਰ ਕੁਮਾਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਅਸੀਂ ਇਹਨਾਂ ਦੇਸ਼ ਦੇ ਸ਼ਹੀਦਾਂ ਜੋ ਦੇਸ ਦੀ ਆਨ ਬਾਨ ਅਤੇ ਸ਼ਾਨ ਦੀ ਖਾਤਰ ਹੱਸਦੇ ਹੱਸਦੇ ਹੋਏ ਆਪਣੇ ਪ੍ਰਾਣ ਵੀ ਬਲੀਦਾਨ ਕਰ ਦਿੰਦੇ ਹਨ। ਉਹਨਾਂ ਦਾ ਸਾਰੀ ਉਮਰ ਦੇਣ ਨਹੀਂ ਦੇ ਸਕਦੇ, ਜੇਕਰ ਇਸ ਤਰ੍ਹਾਂ ਦਾ ਜਜ਼ਬਾ ਰੱਖਣ ਵਾਲੇ ਆਰਮੀ ਦੇ ਸੈਨਿਕ ਬਾਰਡਰ ਉੱਤੇ ਦਿਨ ਰਾਤ ਆਨੀਂਦਰੇ ਰਹਿ ਕੇ ਪਹਿਰਾ ਦਿੰਦੇ ਹਨ ਤਾਂ ਹੀ ਅਸੀਂ ਚੇਨ ਨਾਲ ਆਪਣੇ ਘਰਾਂ ਵਿੱਚ ਆਰਾਮ ਨਾਲ ਸੋ ਸਕਦੇ ਹਨ। ਉਹਨਾਂ ਕਿਹਾ ਕਿ ਸ਼ਹੀਦਾਂ ਦੇ ਜੋ ਪਰਿਵਾਰ ਹਨ ਉਹ ਸਾਡੇ ਸਾਂਝੇ ਪਰਿਵਾਰ ਹਨ।

ਸ਼ਹੀਦਾਂ ਦੀ ਸ਼ਹਾਦਤ ਤੋਂ ਬਾਦ ਉਹਨਾਂ ਦੇ ਪਰਿਵਾਰਾਂ ਦਾ ਖਿਆਲ ਰੱਖਣਾ ਸਾਡੇ ਪੂਰੇ ਸਮਾਜ ਦਾ ਫਰਜ ਬਣਦਾ ਹੈ। ਇਸ ਮੌਕੇ ਪਿੰਡ ਇਸ ਸਰਿਆਣਾ ਦੇ ਸਕੂਲ ਦਾ ਨਾਂ ਬਦਲ ਕੇ “ਸ਼ਹੀਦ ਅਰਵਿੰਦਰ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਿਆਣਾ ਰੱਖਿਆ ਗਿਆ। ਇਸ ਸ਼ਰਧਾਂਜਲੀ ਸਮਾਰੋਹ ਵਿੱਚ ਰਿਟਾਇਰ ਕਮਾਂਡਰ ਸੰਸਾਰ ਚੰਦ ਸ਼ਰਮਾ, ਸੁਦਰਸ਼ਨ ਵਸ਼ਿਸ਼ਟ, ਸਰਪੰਚ ਪ੍ਰੀਤਮ ਸਿੰਘ, ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਇਲਾਕੇ ਦੇ ਲੋਕਾਂ ਨੇ ਸ਼ਿਰਕਤ ਕੀਤੀ।

LEAVE A REPLY

Please enter your comment!
Please enter your name here