ਮਾਨਯੋਗ ਮੁਹੰਮਦ ਗੁਲਜਾਰ ਨੇ ਜਿਲ੍ਹਾ ਤੇ ਸ਼ੈਸਨ ਜੱਜ ਪਠਾਨਕੋਟ ਦਾ ਸੰਭਾਲਿਆ ਚਾਰਜ

ਪਠਾਨਕੋਟ(ਦ ਸਟੈਲਰ ਨਿਊਜ਼)। ਅੱਜ ਮਾਨਯੋਗ ਮੁਹੰਮਦ ਗੁਲਜਾਰ ਜੀ ਨੇ ਜਿਲ੍ਹਾ ਤੇ ਸੈਸਨ ਜੱਜ ਪਠਾਨਕੋਟ ਦਾ ਚਾਰਜ ਸੰਭਾਲਿਆ, ਸਭ ਤੋਂ ਪਹਿਲਾ ਉਹ ਕੋਰਟ ਕੰਪਲੈਕਸ ਮਲਿਕਪੁਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਦਾ ਸਵਾਗਤ ਸਾਰੇ ਜੱਜ ਸਾਹਿਬਾਨ ਅਤੇ ਜਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਕੀਤਾ ਗਿਆ। ਇਸ ਤੋਂ ਬਾਅਦ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਮੁਹੰਮਦ ਗੁਲਜਾਰ ਜਿਲ੍ਹਾ ਤੇ ਸੈਸਨ ਜੱਜ ਪਠਾਨਕੋਟ ਨੂੰ ਗਾਰਡ ਆਫ ਆਨਰ ਕੀਤਾ ਗਿਆ।

Advertisements

ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਵਤਾਰ ਸਿੰਘ ਆਡੀਸਨਲ ਜਿਲਾ ਤੇ ਸੈਸਨ ਜੱਜ ਪਠਾਨਕੋਟ, ਪਰਿੰਦਰ ਸਿੰਘ ਸਿਵਲ ਜੱਜ (ਸੀਨੀਅਰ ਡਿਵੀਜਨ), ਕਮਲਦੀਪ ਸਿੰਘ ਚੀਫ ਯੂਡੀਸਿਅਲ ਮੈਜਿਸਟ੍ਰੇਟ, ਹੇਮ ਅਮ੍ਰਿਤ ਮਾਹੀ ਆਡੀਸਨਲ ਸਿਵਲ ਜੱਜ (ਸੀਨੀਅਰ ਡਿਵੀਜਨ),ਰਜਿੰਦਰਪਾਲ ਸਿੰਘ ਗਿੱਲ ਸਿਵਲ ਜੱਜ (ਜੂਨੀਅਰ ਡਿਵੀਜਨ),ਕਰਨ ਅਗਰਵਾਲ ਸਿਵਲ ਜੱਜ (ਜੂਨੀਅਰ ਡਿਵੀਜਨ) ਪਠਾਨਕੋਟ, ਐਡਵੋਕੇਟ ਅਸੋਕ ਪਰਾਸਰ ਪ੍ਰਧਾਨ ਜਿਲ੍ਹਾ ਬਾਰ ਐਸੋਸੀਏਸ਼ਨ ਪਠਾਨਕੋਟ, ਐਡਵੋਕੇਟ ਦੀਪਕ ਰਸੋਤਰਾ ਉਪ ਪ੍ਰਧਾਨ ਜਿਲ੍ਹਾ ਬਾਰ ਐਸੋਸੀਏਸ਼ਨ, ਐਡਵੋਕੇਟ ਠਾਕੁਰ ਜੇ.ਪੀ. ਸਿੰਘ ਜਰਨਲ ਸੈਕਟਰੀ, ਐਡਵੋਕੇਟ ਠਾਕੁਰ ਜਤਿੰਦਰ ਜੱਗੀ ਜੂਆਇੰਟ ਸੈਕਟਰੀ, ਐਡਵੋਕੇਟ ਜੋਤੀ ਪਾਲ, ਐਡਵੋਕੇਟ ਅਮਿਤ ਸੈਣੀ, ਐਡਵੋਕੇਟ ਵਿਨੋਦ ਮਹਾਜਨ ਸਾਬਕਾ ਜੂਆਇੰਟ ਸੈਕਟਰੀ ਜਿਲ੍ਹਾ ਬਾਰ ਐਸੋਸੀਏਸ਼ਨ, ਐਡਵੋਕੇਟ ਵਿਕਰਾਂਤ ਮਹਾਜਨ, ਐਡਵੋਕੇਟ ਐਚ.ਐਸ.ਪਠਾਨੀਆ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here