ਸਿਵਲ ਹਸਪਤਾਲ ਵਿੱਚ ਮਰੀਜਾਂ ਦੇ ਨਾਲ ਆਏ ਪਰਿਵਾਰਕ ਮੈਬਰਾਂ ਲਈ ਵੀ ਬਣਾਏ ਗਏ ਬਾਥਰੂਮ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਦੀ ਅਗਵਾਈ ਹੇਠ ਸਿਵਲ ਹਸਪਤਾਲ ਵਿੱਚ ਮਰੀਜਾਂ ਦੇ ਨਾਲ ਆਏ ਪਰਿਵਾਰਕ ਮੈਬਰਾਂ ਲਈ ਨਵੇ ਬਣਾਏ ਬਾਥਰੂਮ ਅਤੇ ਟਆਇਲਟ ਦਾ ਉਦਘਾਟਨ ਸਫਾਈ ਸੇਵਕ ਦੀਪਕ ਕੁਮਾਰ ਵੱਲੋ ਕੀਤਾ ਗਿਆ ਤੇ ਇਸ ਨੂੰ ਲੋਕਾਂ ਦੇ ਹਵਾਲੇ ਕਰ ਦਿੱਤਾ ਗਿਆ ।  ਇਸ ਮੋਕੇ ਸਫਾਈ ਸੇਵਕ ਅਕਾਸ ਆਦੀਆ, ਕਰਨ, ਨਰੇਸ਼ , ਸੀਨੀਅਰ ਮੈਡੀਕਲ ਅਫਸਰ ਇਨੰਚਾਰਜ ਸਿਵਲ ਹਸਪਤਾਲ ਡਾ ਜਸਵਿੰਦਰ ਸਿੰਘ, ਡਾ ਸਵਾਤੀ, ਡਾ ਸ਼ਿਪਰਾ ਧੀਮਾਨ, ਜਤਿੰਦਰਪਾਲ ਸਿੰਘ ਚੀਫ ਫਾਰਮੇਸੀ ਅਫਸਰ, ਵਿਜੈ ਅਰੋੜਾ ਲਾਇਨ ਕਲੱਬ ਵੱਲੋ ਹਾਜਰ ਸਨ ।

Advertisements

ਇਸ ਮੋਕੇ ਡਾ ਜਸਵਿੰਦਰ ਨੇ ਦੱਸਿਆ ਕਿ ਸਿਵਲ ਸਰਜਨ ਸਾਹਿਬ ਦੇ ਇਹ ਗੱਲ ਧਿਆਨ ਵਿੱਚ ਲਿਆਦੀ ਗਈ ਤੇ ਉਹਨਾਂ ਦਾ ਕੋਸ਼ਿਸ਼ ਦੇ ਸਦਕਾਂ ਇਹ ਬਾਥਰੂਮ ਬਣਵਾਏ ਗਏ ਹਨ ਉਹਨਾਂ ਇਹ ਵੀ ਦੱਸਿਆ ਕਿ ਕਾਫੀ ਸਮੇ ਤੇ ਮਰੀਜਾਂ ਦੇ ਨਾਲ ਆਏ ਪਰਿਵਰਿਕ ਮੈਬਰਾਂ ਨੂੰ ਬਾਥਰੂਮ ਅਤੇ ਟੁਆਇਲਟ ਨਾ ਹੋਣ ਕਾਰਨ ਦਿੱਕਤ ਆ ਰਹੀ ਸੀ ਤੇ ਵਾਰਡ ਵਿੱਚ ਤਾਂ ਮਰੀਜਾਂ ਵਾਸਤੇ  ਬਾਥਰੂਮ ਹੈ ਪਰ ਪਰਿਵਾਰਿਕ ਮੈਬਰਾਂ ਵਾਸਤੇ ਨਹੀ ਸਨ ।

ਉਹਨਾਂ ਇਹ ਵੀ ਦੱਸਿਆ ਕਿ ਥੋੜੇ ਹੀ ਦਿਨਾਂ ਵਿੱਚ ਅਧੁਨਿਕ ਸਹੂਲਤਾਂ ਨਾਲ ਲੈਸ ਐਮਰਜੈਸੀ ਵੀ ਤਿਆਰ ਹੋ ਜਾਵੇਗੀ ਜਿਸ ਵਿੱਚ ਮਰੀਜਾਂ ਵਧੀਆ ਬੈਡ , ਸੈਟਰਲਾਈਨ ਐਕਸੀਜਨ , ਵੈਟੀਲੇਟਰ , ਤੋ ਹੋਰ ਬਹੁਤ ਸਾਰੀਆ ਅਧੁਨਿਕ ਸਹੂਲਤਾ ਦਿੱਤੀਆ ਗਈਆ ਹਨ ਤਾਂ ਜੋ ਮਰੀਜਾੰ ਦਾ ਵਧੀਆ ਇਲਾਜ ਹੋ ਸਕੇ ਤੇ ਨਾਲ ਹੀ ਸਿਵਲ ਹਸਪਤਾਲ ਦੀ ਇੰਨਟਰੀ ਤੇ  ਇਕ ਵਧੀਆ ਪਾਰਕ ਵੀ ਤਿਆਰ ਕੀਤੀ ਜਾ ਰਹੀ ਹੈ ਜਿਸ ਵਿੱਚ ਵਧੀਆ ਫੁੱਲਵਾੜੀ , ਘਾਹ , ਤੇ ਬੈਠਣ ਵਾਸਤੇ ਬੈਚ ਤੇ ਫਵਾਰੇ ਵੀ ਲਗਵਾਏ ਜਾ ਰਹੇ ਹਨ ।

LEAVE A REPLY

Please enter your comment!
Please enter your name here