ਬਾਬਾ ਬਾਲਕ ਨਾਥ ਜੀ ਨੂੰ ਬੱਸ ਚਲਾਉਣ ਤੇ ਇਲਾਕਾ ਵਾਸੀਆਂ ਕੀਤਾ ਖੰਨਾ ਜੀ ਦਾ ਧੰਨਵਾਦ

ਮਾਹਿਲਪੁਰ 11 ਅਪ੍ਰੈਲ ( ਜਸਵਿੰਦਰ ਸਿੰਘ ਹੀਰ): ਲੁਧਿਆਣਾ ਤੋਂ ਵਾਇਆ ਨਵਾਂ ਸ਼ਹਿਰ, ਜੇਜੋਂ ਦੋਆਬਾ ਤੋਂ ਬਾਬਾ ਬਾਲਕ ਨਾਥ ਜੀ ਸ਼ਾਹਤਲਾਈ ਨੂੰ ਜੀ ਪੀ ਆਰ ਟੀ ਸੀ ਲੁਧਿਆਣਾ ਡਿਪੂ ਦੀ ਜੋ ਬੱਸ ਕਾਫੀ ਸਮੇਂ ਤੋਂ ਬੰਦ ਸੀ ਨੂੰ ਸ਼੍ਰੀ ਅਵਿਨਾਸ਼ ਰਾਏ ਖੰਨਾ ਚੇਅਰਮੈਨ ਰੈਡ ਕਰਾਸ ਵਲੋਂ ਯਤਨ ਕਰਕੇ ਦੁਬਾਰਾ ਚਾਲੂ ਕਰਵਾਉਣ ਤੇ ਇਲਾਕਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

Advertisements

ਇਸ ਮੌਕੇ ਨੰਬਰਦਾਰ ਪਰਵੀਨ ਸੋਨੀ ਜੇਜੋਂ ਦੋਆਬਾ, ਨੰਬਰਦਾਰ ਪਰਵੀਨ ਲਸਾੜਾ, ਬੀ ਡੀ ਸ਼ਰਮਾ, ਅਸ਼ਵਨੀ ਖੰਨਾ, ਰਤਨ ਚੰਦ, ਪੰਚ ਓਮ ਪ੍ਰਕਾਸ਼, ਪੰਚ ਗੀਤਾ ਰਾਣੀ, ਨਵਜੋਤ ਬੈਂਸ, ਗਿਟੀ ਸੂਦ, ਬਿੱਲਾ ਜੈਨ, ਰਕੇਸ਼ ਜੈਨ, ਗੁਰਪ੍ਰੀਤ ਪਦਮ, ਪ੍ਰਸ਼ਾਂਤ ਜੈਨ, ਸੁਰਿੰਦਰ ਖੰਨਾ, ਸੋਢੀ ਸਿੰਘ ਚੱਕ ਨਾਰਿਆਲ, ਦਲਜੀਤ ਮਹਿਦੂਦ, ਗੁੱਡੂ ਸਰਪੰਚ ਗੱਜਰ, ਸਾਬਕਾ ਸਰਪੰਚ ਗੁਰਦੇਵ ਸਿੰਘ ਚੱਕ ਨਾਰਿਆਲ, ਸਾਬਕਾ ਸਰਪੰਚ ਕੁਲਵਿੰਦਰ ਕੌਰ ਜੇਜੋਂ, ਰੀਤੂ, ਮੈਡਮ ਵਿਨੋਦ, ਚਾਂਦ ਰਾਣੀ, ਰੀਟਾ ਰਾਣੀ, ਸ਼ਸ਼ੀ ਬਾਲਾ, ਸ਼ਿਲਪਾ, ਰਜਨੀ, ਬਾਬਾ ਸ਼ਿੰਦਾ, ਅਜੇ ਮਹਿਰਾ ਸਮੇਤ ਇਲਾਕਾ ਨਿਵਾਸੀਆਂ ਨੇ ਅਵਿਨਾਸ਼ ਰਾਏ ਖੰਨਾ ਜੀ ਤੇ ਜੀ ਐਮ ਸੁਰਿੰਦਰ ਸਿੰਘ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਬਾ ਬਾਲਕ ਨਾਥ ਜੀ ਦੇ ਦਰਬਾਰ ਤੇ ਮੇਲੇ ਚੱਲ ਰਹੇ ਸਨ ਤੇ ਬੱਸ ਦਾ ਇਹ ਰੂਟ ਬੰਦ ਹੋਣ ਕਾਰਨ ਕਾਫੀ ਸਮੇਂ ਤੋਂ ਭਗਤਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਸੀ।

ਜਿਸ ਨੂੰ ਅਵਿਨਾਸ਼ ਰਾਏ ਖੰਨਾ ਜੀ ਵਲੋਂ ਦੂਰ ਕਰਵਾਇਆ ਗਿਆ ਹੈ। ਜਿਸ ਤੇ ਸਾਰਾ ਇਲਾਕਾ ਉਨ੍ਹਾਂ ਦਾ ਧੰਨਵਾਦ ਕਰਦਾ ਹੈ।

LEAVE A REPLY

Please enter your comment!
Please enter your name here