ਪ੍ਰਾਈਵੇਟ ਬੱਸਾਂ ਵਿੱਚ ਸਵਾਰੀ ਫੁੱਲ, ਸਰਕਾਰੀ ਬੱਸਾਂ ਦਾ ਸਰਕਾਰ ਨੇ ਕੀਤਾ ਭੱਠਾ ਗੁੱਲ: ਰਮਿੰਦਰ ਸਿੰਘ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਪਨਬੱਸ ਅਤੇ ਪੀ ਆਰ ਟੀ ਸੀ ਦੇ 27 ਡਿਪੂਆਂ ਤੇ ਗੇਟ ਰੈਲੀਆ ਕੀਤੀਆਂ ਗਈਆਂ ਪਨਬੱਸ ਦੇ ਪ੍ਰਧਾਨ ਰਮਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਫ੍ਰੀ ਸਫ਼ਰ ਸਹੂਲਤਾਂ ਦੇਣ ਦੇ ਫੈਸਲੇ ਦਾ ਸਵਾਗਤ ਕਰਦੇ ਹਨ ਪਰ ਪੰਜਾਬ ਸਰਕਾਰ ਸੱਤਾ ਵਿੱਚ ਆਉਣ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ, ਟਰਾਂਸਪੋਰਟ ਮਾਫੀਆ ਖਤਮ ਕਰਨ ,ਘਰ ਘਰ ਰੋਜ਼ਗਾਰ ਦੇਣ ,ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਨਸ਼ਾ ਮੁਆਫੀਆਂ ਖਤਮ ਕਰਨ,ਆਦਿ ਵਾਦਿਆ ਨੂੰ ਪਵਿੱਤਰ ਗੁਟਕਾ ਸਾਹਿਬ ਹੱਥ ਵਿੱਚ ਫੜਕੇ ਕਸਮਾਂ ਖਾਦੀ ਸੀ, ਅੱਜ ਸਭ ਕੁੱਝ ਉਲਟ ਕਰ ਰਹੀ ਹੈ

Advertisements

ਪੰਜਾਬ ਅੰਦਰ ਰੋਡਵੇਜ਼ ਅਤੇ ਪੀ ਆਰ ਟੀ ਸੀ ਦੀਆਂ ਬੱਸਾਂ ਬਹੁਤ ਘੱਟ ਹਨ ਔਰਤ ਨੂੰ ਬੱਸਾਂ ਵਿੱਚ ਸਫ਼ਰ ਕਰਨ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਦੂਜੇ ਪਾਸੇ ਸਰਕਾਰ ਵੱਲੋਂ ਕਰੋਨਾ ਕਾਰਨ 50%ਸਵਾਰੀ ਦੇ ਆਦੇਸ਼ਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀ ਹਨ ਸਰਕਾਰੀ ਬੱਸਾਂ ਦੇ ਮੁਲਾਜ਼ਮ ਬੰਦਿਸ਼ਾਂ ਵਿੱਚ ਫਸੇ ਹਨ ਪਰ ਪ੍ਰਾਈਵੇਟ ਬੱਸਾਂ ਦੀਆਂ ਛੱਤਾਂ ਉਪਰ ਵੀ ਸਵਾਰੀਆਂ ਹਨ ਇਸ ਤੋਂ ਸਿੱਧ ਹੁੰਦਾ ਹੈ ਕਿ ਸਰਕਾਰ ਨੇ ਸਰਕਾਰੀ ਟਰਾਂਸਪੋਰਟ ਦਾ ਭੱਠਾ ਬੈਠਾਉਣ ਲਈ ਅਜਿਹੇ ਫੈਸਲੇ ਲਏ ਹਨ ਇਸ ਨੂੰ ਲਾਗੂ ਕਰਨਾ ਹੈ ਤਾਂ ਸਰਕਾਰ ਤਰੁੰਤ ਸਰਕਾਰ ਬੱਸਾਂ ਦੀ ਗਿਣਤੀ 10,000 ਦੇ ਕਰੀਬ ਕਰੇ ਤਾਂ ਜ਼ੋ ਲੋਕਾਂ ਨੂੰ ਟਰਾਂਸਪੋਰਟ ਦੀਆਂ ਸਹੀ ਸਹੂਲਤਾਂ ਮਿਲ ਸਕਣ ਤੇ ਔਰਤਾਂ ਨੂੰ ਖੱਜਲ ਖ਼ੁਆਰੀ ਤੋਂ ਬਚਾਇਆ ਜਾ ਸਕੇ ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਟਰਾਂਸਪੋਰਟ ਵਿਭਾਗ ਅੰਦਰ ਰੱਖੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਲਾਰੇ ਲੱਪੇ ਲਗਾਏ ਜਾ ਰਹੇ ਹਨ

ਉਹਨਾਂ ਕਿਹਾ ਕਿ ਕੱਲ ਮਿਤੀ 22 ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਟਰਾਂਸਪੋਰਟ ਮੰਤਰੀ ਪੰਜਾਬ ਸੈਕਟਰੀ ਸਟੇਟ ਟਰਾਂਸਪੋਰਟ, ਡਾਇਰੈਕਟਰ ਸਟੇਟ ਟਰਾਂਸਪੋਰਟ, ਟਰਾਂਸਪੋਰਟ ਕਮਿਸ਼ਨਰ ਪੰਜਾਬ,ਐਮ ਡੀ ,ਪੀ ਆਰ ਟੀ ਸੀ ਨਾਲ ਪਨਬੱਸ ਦੇ ਸੂਬਾ ਸਰਪ੍ਰਸਤ ਕਮਲ ਕੁਮਾਰ,ਪ੍ਰਧਾਨ ਰੇਸ਼ਮ ਸਿੰਘ ਗਿੱਲ, ਕੈਸ਼ੀਅਰ ਬਲਜਿੰਦਰ ਸਿੰਘ ਨਾਲ ਐਕਸ਼ਨ ਕਮੇਟੀ ਸਮੇਤ ਹੋਈ ਮੀਟਿੰਗ ਯੂਨੀਅਨ ਵਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਤੇ ਇਹ ਕਲੀਅਰ ਕੀਤਾ ਗਿਆ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਸਰਕਾਰ ਤੇ ਕੋਈ ਵਿੱਤੀ ਬੋਝ ਨਹੀਂ ਹੈ ਕਿਉਂਕਿ ਹੁਣ ਪਨਬੱਸ ਦੇ ਮੁਲਾਜ਼ਮਾਂ 8 ਕਰੋੜ ਰੁਪਏ ਦੇ ਕਰੀਬ ਪ੍ਰਤੀ ਮਹੀਨਾ ਲੈਣ ਰਹੇ ਹਨ ਪਰ ਪਨਬੱਸ ਦੇ 4 ਹਜ਼ਾਰ ਮੁਲਾਜ਼ਮਾਂ ਨੂੰ 10300 ਤੇ ਪੱਕਾ ਕਰਨ ਤੇ ਦਾ ਕੇਵਲ 4 ਕਰੋੜ 12 ਲੱਖ ਰੁਪਏ ਹੀ ਬਣਦਾ ਇਸ ਵਿੱਚ ਵੀ ਸਰਕਾਰ ਦਾ ਫਾਇਦਾ ਹੀ ਹੈ ਇਸ ਤੋਂ ਬਾਅਦ ਮੰਤਰੀ ਨੇ ਮੰਗਾਂ ਦੇ ਹੱਲ ਲਈ ਵਿੱਤ ਮੰਤਰੀ ਅਤੇ ਸਬ ਕਮੇਟੀ ਕੈਬਨਿਟ ਤੋਂ ਸਮਾਂ ਲੈਣ ਲਈ ਕਿਹਾ ਗਿਆ ਅਤੇ ਮੰਗਾਂ ਦਾ ਹੱਲ ਜਲਦੀ ਕੱਢਣ ਦਾ ਭਰੋਸਾ ਦਿੱਤਾ ਗਿਆ

ਯੂਨੀਅਨ ਵਲੋਂ ਟਰਾਂਸਪੋਰਟ ਮੁਫੀਆਂ ਦੀਆਂ ਧੱਕੇਸ਼ਾਹੀ ਅਤੇ ਆ ਰਹੀਆਂ ਦਿੱਕਤਾਂ ਬਾਰੇ, ਕੁਰੱਪਸ਼ਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਪਰ ਅਫ਼ਸਰਸ਼ਾਹੀ ਅਤੇ ਮੰਤਰੀ ਜੀ ਵਲੋਂ ਟਾਲਮਟੋਲ ਦੀ ਨੀਤੀ ਅਪਣਾ ਕੇ ਖਹਿੜਾ ਛੁਡਾਇਆ ਗਿਆ ਪਨਬੱਸ ਵਲੋ ਪੀ ਆਰ ਟੀ ਸੀ ਦੇ ਨਵੇਂ ਠੇਕੇਦਾਰ ਦੇ ਐਗਰੀਮੈਂਟ ਦੇ ਸਬੰਧ ਵਿੱਚ ਜਾਣੂ ਕਰਵਾਉਣ ਤੋਂ ਬਾਅਦ ਪੀ ਆਰ ਟੀ ਸੀ ਦੇ ਐਮ ਡੀ ਵਲੋਂ ਮਿਤੀ 27-04-2021 ਨੂੰ 11-00 ਪਟਿਆਲੇ ਵਿਖੇ ਮੀਟਿੰਗ ਕਰਕੇ ਹੱਲ ਕੱਢਣ ਦਾ ਭਰੋਸਾ ਦਿੱਤਾ ਗਿਆ ਹੈ ਪਨਬੱਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਵਲੋਂ ਮਿਤੀ 26-4-2021 ਨੂੰ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਬੱਸ ਅੱਡੇ ਬੰਦ ਦੇ ਪ੍ਰੋਗਰਾਮ ਨੂੰ 27-4 ਤੱਕ ਪੋਸਟਪੌਨ ਕਰ ਦਿੱਤਾ ਗਿਆ ਹੈ ਜੇਕਰ ਸਰਕਾਰ ਵਲੋਂ ਪੱਕਾ ਕਰਨ ,ਪੀ ਆਰ ਟੀ ਸੀ ਦੇ ਠੇਕੇਦਾਰ ਦੀਆਂ ਕੰਡੀਸ਼ਨਾ, ਰਿਪੋਰਟਾਂ ਸਬੰਧੀ ਕਡੀਸ਼ਨਾ , ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ , ਅਤੇ ਪੀ ਆਰ ਟੀ ਸੀ ਦੇ ਮੁਲਾਜ਼ਮਾਂ ਨੂੰ ਪਨਬੱਸ ਵਾਗ 2500 ਰੁਪਏ ਤਨਖ਼ਾਹ ਵਿਚ ਵਾਧਾ ਕੀਤਾ ਜਾਵੇ।। ਇਸ ਮੌਕੇ ਹਾਜਰ ਆਗੂ ਡੀਪੂ ਪਰਧਾਨ ਰਮਿੰਦਰ ਸਿੰਘ , ਕੁਲਦੀਪ ਸਿੰਘ, ਮਦਨ ਲਾਲ, ਅਮਰਜੀਤ ਸਿੰਘ ,ਸਤਵੀਰ ਸਿੰਘ,ਚਰਨਜੀਤ ਸਿੰਘ ਆਦਿ ਵਰਕਰ ਸਾਥੀ ਹਾਜਰ ਹੋਏ।।

LEAVE A REPLY

Please enter your comment!
Please enter your name here