ਜਿਲੇ ਵਿੱਚ 235 ਨਵੇ ਪਾਜੇਟਿਵ ਮਰੀਜ, 7ਮੌਤਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲੇ ਦੀ ਕੋਵਿਡ ਬਾਰੇ  ਤਾਜਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਦੱਸਿਆ ਅੱਜ ਜਿਲੇ ਵਿੱਚ 2236 ਨਵੇ ਸੈਪਲ ਲਏ ਗਏ ਹਨ ਅਤੇ 2459  ਸੈਪਲਾ ਦੀ ਰਿਪੋਟ ਪ੍ਰਾਪਤ ਹੋਣ ਨਾਲ 235 ਨਵੇ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 18004 ਹੋ ਗਈ ਹੈ .। ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜਿਲੇ ਅੰਦਰ 439723 ਸੈਪਲ ਲਏ ਗਏ ਹਨ ਜਿਨਾ ਵਿੱਚੋ 420867  ਸੈਪਲ ਨੈਗਟਿਵ , 2472 ਸੈਪਲਾਂ ਦਾ ਰਿਪੋਟ ਦਾ ਇੰਤਜਾਰ ਹੈ ,ਤੇ 202 ਸੈਪਲ ਇਨਵੈਲਡ ਹਨ । ਐਕਟਿਵ ਕੈਸਾਂ ਦੀ ਗਿਣਤੀ 1656 ਹੈ ਜਦ ਕਿ 17108 ਮਰੀਜ ਠੀਕ ਹੋਏ ਹਨ । ਕੁੱਲ ਮੌਤਾਂ ਦੀ ਗਿਣਤੀ 704  ਹੈ ।  

Advertisements

ਜਿਲਾ ਹੁਸ਼ਿਆਰਪੁਰ ਦੇ 235 ਸੈਪਲ ਪਾਜੇਟਿਵ ਆਏ ਹਨ ਜਿਨਾ ਵਿੱਚ ਸ਼ਹਿਰ ਹੁਸ਼ਿਆਰਪੁਰ 35 ਅਤੇ  200  ਸੈਪਲ ਬਾਕੀ ਸਿਹਤ ਕੇਦਰਾ ਨਾਲ ਸਬੰਧਿਤ ਹਨ । ਇਸ ਮੋਕੈ ਉਹਨਾਂ ਇਹ ਵੀ ਦੱਸਿਆ ਜਿਲੇ ਵਿੱਚ ਕੋਰੋਨਾ ਨਾਲ 7 ਮੌਤਾ ਹੋਈਆ ਹਨ (1) 66  ਸਾਲਾ ਪੁਰਸ਼  ਵਾਸੀ  ਬੁਢਾਬੜ    ਦੀ ਮੌਤ ਜੋਹਲ ਹਸਪਤਾਲ ਜਲੰਧਰ ਵਿਖੇ ਹੈ (2) 28 ਸਾਲਾ  ਪੁਰਸ਼   ਵਾਸੀ ਟਾਡਾ  ਦੀ ਮੌਤ ਨਿਜੀ ਹਸਪਤਾਲ ਜਲੰਧਰ   ਵਿਖੇ ਹੋਈ ਹੈ (3) 76 ਸਾਲਾ ਔਰਤ ਵਾਸੀ   ਟਾਡਾ ਦੀ ਮੌਤ  ਹਸਪਤਾਲ ਨੂੰ ਲੈ  ਕੇ ਜਿਦਆ ਹੋਇਆ ਰਸਤੇ  ਚ ਹੋਈ ਹੈ । (4) 44 ਸਾਲਾ ਪੁਰਸ਼ ਵਾਸੀ ਮੰਡ ਮੰਡੇਰ  ਦੀ ਮੌਤ ਨਿਜੀ ਹਸਪਤਾਲ ਜਲੰਧਰ (5)65 ਸਾਲਾ ਪੁਰਸ਼ ਵਾਸੀ ਚਕੇਵਾਲ  ਮੌਤ ਸਵਲ ਹਸਪਤਾਲ ਜਲੰਧਰ  ਵਿਖੇ ਹੋਈ । (6)62 ਸਾਲਾ ਪੁਰਸ਼ ਵਾਸੀ ਪਾਲਦੀ ਦੀ ਮੌਤ ਸਿਵਲ ਹਸਪਤਾਲ ਜਲੰਧਰ (7) 52 ਸਾਲਾ ਪੁਰਸ਼ ਵਾਸੀ ਭੂਗਾ ਦੀ ਮੌਤ ਸਵਲ ਹਸਪਤਾਲ ਨੂੰ ਲੈ ਕੇ ਜਾਦਿਆ ਰਸਤੇ ਵਿਚ ਹੋਈ ।    

ਉਹਨਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਦੀ ਹੈ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾ ਦਾ ਸਖਤ ਪਾਲਣਾ ਕੀਤੀ ਜਾਵੇ ਅਤੇ ਜਲਦ ਤੋ ਜਲਦ ਆਪਣਾ ਕੋਵਿਡ 19 ਟੀਕਾਕਰਨ ਨਜਦੀਕੀ ਸਿਹਤ ਸੰਸਥਾਵਾਂ ਤੋ ਕਰਵਿਆ ਜਾਵੇ ਤਾਂ ਜੋ ਇਸ ਬਿਮਾਰੀ ਪ੍ਰਤੀ ਰੋਧਿਕ ਸ਼ਕਤੀ ਪੈਦਾ ਕੀਤਾ ਜਾ ਸਕੇ 

LEAVE A REPLY

Please enter your comment!
Please enter your name here