ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਸੰਘਰਸ਼ ਦਾ ਐਲਾਨ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਅਤੇ ਪੀ ਆਰ ਟੀ ਸੀ ਦੇ ਸਮੂੰਹ ਕੱਚੇ ਮੁਲਾਜ਼ਮਾਂ ਵਲੋਂ ਪੰਜਾਬ ਦੇ 27 ਡਿੱਪੂਆ ਚ ਐਲਾਨ ਕੀਤੀਆਂ ਗੇਟ ਰੈਲੀਆ ਤਹਿਤ ਹੁਸ਼ਿਆਰਪੁਰ ਡਿਪੂ ਵਿਖੇ ਡਿਪੂ ਪਰਧਾਨ ਰਮਿੰਦਰ ਸਿੰਘ ਦੀ ਅਗਵਾਈ ਹੇਠ ਗੇਟ ਰੈਲੀ ਕੀਤੀ ਗਈ। ਇਸ ਮੌਕੇ ਬੋਲਦਿਆ ਵੱਖ-ਵੱਖ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਦੇ ਸਮੂੰਹ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਤੇ ਵਾਰ ਵਾਰ ਟਾਲਮਟੋਲ ਕੀਤਾ ਜਾ ਰਿਹਾ ਹੈ। ਪੰਜਾਬ ਦੀ ਜਨਤਾ ਨੂੰ ਫ੍ਰੀ ਸਫ਼ਰ ਸਹੂਲਤਾਂ ਦੇਣ ਦੇ ਝੂਠੇ ਦਾਅਵੇ ਕਰਨ ਵਾਲੀ ਸਰਕਾਰ ਲੋਕਾਂ ਨੂੰ ਬੱਸਾਂ ਤੱਕ ਮੁਹੱਈਆ ਨਹੀਂ ਕਰਵਾ ਸਕੀ।ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦਾ ਕੰਮ ਦੁਗਣਾ ਹੋਣ ਦੇ ਨਾਲ-ਨਾਲ 50% ਸਵਾਰੀਆਂ ਹੋਣ ਨਾਲ ਆਮ ਜਨਤਾ ਤੇ ਮੁਲਾਜ਼ਮਾਂ ਨੂੰ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Advertisements

ਕਰੋਨਾ ਮਹਾਂਮਾਰੀ ਵਿੱਚ ਲੋਕਾਂ ਨੂੰ ਸਹੂਲਤਾਂ ਦੇ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀ ਕੀਤਾ ਗਿਆ ਹੁਣ ਫ੍ਰੀ ਸਫ਼ਰ ਸਹੂਲਤਾਂ ਦੇ ਨਾਮ ਹੇਠ ਸਰਕਾਰੀ ਟਰਾਂਸਪੋਰਟ ਨੂੰ ਬੰਦ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਕਿਉਂਕਿ ਪਨਬੱਸ ਅਤੇ ਪੀ ਆਰ ਟੀ ਸੀ ਨੂੰ ਕੋਈ ਬਜ਼ਟ ਨਹੀਂ ਦਿੱਤਾ ਜਾ ਰਿਹਾ। ਲੱਗਭੱਗ 2 ਅਦਾਰਿਆਂ ਦਾ 30-35 ਕਰੋੜ ਰੁਪਏ ਦਾ ਮਹੀਨੇ ਦਾ ਡੀਜ਼ਲ ਹੈ ਜਦੋਂ ਕਿ ਬੱਸਾਂ ਦੀ ਇਨਕਮ ਖਤਮ ਹੋ ਗਈ ਹੈ। ਸਰਕਾਰ ਨੇ ਫ੍ਰੀ ਸਫ਼ਰ ਸਹੂਲਤ ਕੇਵਲ ਵੋਟਾਂ ਇੱਕਤਰ ਕਰਨ ਲਈ ਦਿੱਤੀ ਹੈ। ਜਦੋਂ ਤੱਕ ਵੋਟਾਂ ਹਨ ਇਹ ਅਦਾਰੇ ਰੋਂਦੇ ਕੁਰਲਾਉਂਦੇ ਚੱਲਣਗੇ ਫੇਰ ਬਜ਼ਟ ਦੀ ਘਾਟ ਕਾਰਨ ਬੰਦ ਹੋ ਜਾਣਗੇ । ਇਸ ਲਈ ਲੋਕਾ ਦੀ ਫ੍ਰੀ ਸਫ਼ਰ ਸਹੂਲਤ ਬਚਾਉਣ ਲਈ ਅਤੇ ਆਪਣੇ ਰੋਜ਼ਗਾਰ ਨੂੰ ਬਚਾਉਣ (ਪੱਕਾ ਕਰਾਉਣ) ਲਈ ਵਰਕਰ ਲੜਾਈ ਲੜ ਰਹੇ ਹਨ।

ਹੁਸ਼ਿਆਰਪੁਰ ਡਿਪੂ ਚ ਜੀਰੋ ਲਾਇਨ ਤੇ ਕੰਮ ਕਰਦੇ ਵਰਕਰ ਦੀ ਕਰੋਨਾ ਕਾਰਨ ਹੋਈ ਮੌਤ ਦਾ ਮੁਆਵਜਾ ਦੇਵੇ ਸਰਕਾਰ: ਰਮਿੰਦਰ ਸਿੰਘ

ਇਸ ਦੌਰਾਨ ਸਮੂਹ ਆਗੂਆਂ ਨੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਪਨਬੱਸ ਵਰਕਰ ਜੀਰੋ ਲਾਇਨ ਤੇ ਕੰਮ ਕਰ ਰਹੇ ਹਨ ਅਤੇ ਹੁਸ਼ਿਆਰਪੁਰ ਡਿਪੂ ਵਿੱਚ ਕੰਮ ਕਰਦੇ ਕੰਡਕਕਰ ਯੂਨੁਸ ਮਸੀਹ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਉਣ ਕਾਰਨ ਬੀਤੇ ਦਿਨ ਮੌਤ ਹੋ ਗਈ । ਯੂਨੀਅਨ ਮੰਗ ਕਰਦੀ ਹੈ ਕਿ ਯੂਨੁਸ ਮਸੀਹ ਦੇ ਪਰਿਵਾਰ ਨੂੰ ਸਰਕਾਰ 50 ਲੱਖ ਰੁਪਏ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਵਿੱਚ ਬੱਸਾਂ ਦੀ ਗਿਣਤੀ ਘੱਟੋ-ਘੱਟ 10000 ਕੀਤੀ ਜਾਵੇ, ਰਿਪੋਰਟਾਂ ਵਾਲੇ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ , ਸਟਾਫ ਦੀ ਘਾਟ ਪੂਰੀ ਕੀਤੀ ਜਾਵੇ, ਫ੍ਰੀ ਸਫ਼ਰ ਸਹੂਲਤਾਂ ਦੇਣ ਲਈ ਸਪੈਸ਼ਲ ਬਜ਼ਟ ਅਨਾਊਂਸ ਕੀਤਾ ਜਾਵੇ, ਪਨਬਸ ਅਤੇ ਪੀ ਆਰ ਟੀ ਸੀ ਦੇ ਸਮੂੰਹ ਕੱਚੇ ਮੁਲਾਜ਼ਮਾਂ ਨੂੰ ਤਰੁੰਤ ਪੱਕਾ ਕੀਤਾ ਜਾਏ । ਵਰਕਰਾ ਨੇ ਕਿਹਾ ਕਿ ਪਨਬੱਸ ਅਤੇ ਪੀ ਆਰ ਟੀ ਸੀ ਦੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਕਮੇਟੀ ਵਲੋਂ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ।

ਜਿਸ ਤਹਿਤ ਗੇਟ ਰੈਲੀਆ ਕਰਕੇ ਮੀਟਿੰਗਾਂ ਕਰਨੀਆਂ,19 ਮਈ ਨੂੰ ਪ੍ਰੈੱਸ ਕਾਨਫਰੰਸ ਕਰਨੀ, 24 ਮਈ ਤੋਂ ਸਮੂੰਹ ਬੱਸ ਸਟੈਂਡ ਅਤੇ ਬੱਸਾਂ ਵਿੱਚ ਸਰਕਾਰ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਾ (ਭੰਡੀ ਪ੍ਰਚਾਰ ਸ਼ੁਰੂ), 5 ਅਤੇ 6 ਜੂਨ ਨੂੰ ਸਬ ਕਮੇਟੀ ਕੈਬਨਿਟ ਮੰਤਰੀ ਦੇ ਗੇਟਾਂ ਅੱਗੇ ਧਰਨੇ ਦੇਣਾ ,14 ਜੂਨ ਨੂੰ ਗੇਟ ਰੈਲੀਆ ਕਰਕੇ ਬੱਸ ਸਟੈਂਡ ਤੇ ਸਰਕਾਰ ਦੇ ਪੁਤਲੇ ਫੂਕਣੇ, 16 ਜੂਨ ਨੂੰ ਜ਼ੋਨਲ ਪ੍ਰੈੱਸ ਕਾਨਫਰੰਸਾਂ ਕਰਨੀਆਂ,25 ਜੂਨ ਨੂੰ ਗੇਟ ਰੈਲੀਆ ਕਰਕੇ ਫੇਰ 28-29-30 ਜੂਨ ਨੂੰ ਤਿੰਨ ਰੋਜ਼ਾ ਹੜਤਾਲ ਕਰਕੇ ਪਟਿਆਲੇ, ਚੰਡੀਗੜ੍ਹ , ਮਲੇਰਕੋਟਲੇ ਵਿਖੇ ਰੋਸ ਧਰਨਾ ਤੇ ਮਾਰਚ ਕਰਕੇ ਤਿੱਖੇ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਕੁਲਵੰਤ ਸਿੰਘ,ਸੁਖਜੀਤ ਸਿੰਘ,ਨਰਿੰਦਰ ਸਿੰਘ, ਗੁਰਮੀਤ ਸਿੰਘ, ਸਤਵੀਰ ਸਿੰਘ, ਹਰਦੀਪ ਸਿੰਘ,ਵਿਪਨ ਕੁਮਾਰ,ਮਨਜੀਤ ਸਿੰਘ, ਨਤੇਸ਼ ਕੁਮਾਰ, ਰੋਹਿਤ ਕੁਮਾਰ ਅਾਦਿ ਵੀ ਹਾਜਰ ਸਨ।

LEAVE A REPLY

Please enter your comment!
Please enter your name here