ਮਾਲ ਮੰਤਰੀ ਵੱਲੋਂ ਪੰਜਾਬ ਮਾਲ ਅਫਸਰ ਐਸੋਸੀਏਸ਼ਨ ਦੁਆਰਾ ਸੰਕਲਿਤ ਡਾਇਰੈਕਟਰੀ ਅਤੇ ਰਜਿਸਟਰੀਆਂ ਸਬੰਧੀ ਨਿਰਦੇਸ਼ਾਂ ਦਾ ਕਿਤਾਬਚਾ ਜਾਰੀ

ਚੰਡੀਗੜ੍ਹ, 23 ਮਈ: ਪੰਜਾਬ ਦੇ ਮਾਲ ਮੰਤਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ  ਆਪਣੇ ਕੈਂਪ ਦਫ਼ਤਰ, ਚੰਡੀਗੜ੍ਹ ਵਿਖੇ ਪੰਜਾਬ ਮਾਲ ਅਫਸਰ ਐਸੋਸੀਏਸ਼ਨ ਵੱਲੋਂ ਸੰਕਲਿਤ ਡਾਇਰੈਕਟਰੀ ਅਤੇ ਰਜਿਸਟਰੀਆਂ ਸਬੰਧੀ ਨਿਰਦੇਸ਼ ਦਾ ਕਿਤਾਬਚਾ ਜਾਰੀ ਕੀਤਾ ਗਿਆ।

Advertisements

ਪੰਜਾਬ ਮਾਲ ਅਫਸਰ ਐਸੋਸੀਏਸ਼ਨ ਦੇ ਮੈਂਬਰਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਮੰਤਰੀ ਨੇ ਕਿਹਾ ਕਿ 1950 ਤੋਂ ਲੈ ਕੇ ਅੱਜ ਤੱਕ ਦੇ ਰਜਿਸਟਰੀਆਂ ਸਬੰਧੀ ਸਾਰੇ ਨਿਰਦੇਸ਼ਾਂ ਦਾ ਸੰਕਲਨ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਜਾਇਦਾਦ ਸਬੰਧੀ ਰਜਿਸਟਰੀ ਪ੍ਰਕਿਰਿਆ ਵਿਚ ਸਮੇਂ ਦੇ ਨਾਲ ਕਈ ਤਬਦੀਲੀਆਂ ਆਈਆਂ ਹਨ। ਬਹੁਤ ਸਾਰੀਆਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਬਹੁਤ ਸਾਰੀਆਂ ਸਮੇਂ ਦੇ ਨਾਲ ਬੇਕਾਰ ਹੋ ਗਈਆਂ ਹਨ। ਇਸ ਲਈ, ਸੰਬੰਧਤ ਨਿਰਦੇਸ਼ਾਂ ਦੇ ਪੂਰੇ ਸਮੂਹ ਨੂੰ ਤਿਆਰ ਕਰਨਾ ਸ਼ਲਾਘਯੋਗ ਕੰਮ ਹੈ। ਇਹ ਨਾ ਸਿਰਫ ਮੌਜੂਦਾ ਮਾਲ ਅਫ਼ਸਰਾਂ ਦੇ ਕੰਮ ਆਵੇਗਾ ਬਲਕਿ ਵਿਭਾਗ ਵਿਚ ਨਵੇਂ ਸ਼ਾਮਲ ਕੀਤੇ ਜਾਣ ਵਾਲਿਆਂ ਲਈ ਵੀ ਬਹੁਤ ਮਹੱਤਵਪੂਰਣ ਹੋਵੇਗਾ।

ਉਹਨਾਂ ਕਿਹਾ ਕਿ ਵਿਭਾਗ ਵਿੱਚ ਮੌਜੂਦਾ ਸਮੇਂ ਸੇਵਾਵਾਂ ਨਿਭਾ ਰਹੇ ਨਾਇਬ ਤਹਿਸੀਲਦਾਰ, ਤਹਿਸੀਲਦਾਰ ਅਤੇ ਜ਼ਿਲ੍ਹਾ ਮਾਲ ਅਧਿਕਾਰੀ (ਡੀਆਰਓ) ਦੇ ਰੈਂਕ ਦੇ ਸਾਰੇ ਮਾਲ ਅਫਸਰਾਂ ਅਤੇ ਸਾਲ 1979 ਤੋਂ, ਜਦੋਂ ਡੀਆਰਓ ਦਾ ਅਹੁਦਾ ਬਣਾਇਆ ਗਿਆ ਸੀ, ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ ਦੇ ਫੋਨ ਨੰਬਰ ਅਤੇ ਜਾਣਕਾਰੀ ਵਰਣਮਾਲਾ ਅਨੁਸਾਰ ਸੰਗਠਿਤ ਕਰਨਾ ਬਹੁਤ ਮੁਸ਼ਕਲ ਕੰਮ ਹੈ। ਐਸੋਸੀਏਸ਼ਨ ਵੱਲੋਂ ਤਿਆਰ ਇਹ ਡਾਇਰੈਕਟਰੀ ਇੱਕ ਮਹੱਤਵਪੂਰਣ ਡੇਟਾਬੇਸ ਹੋਵੇਗੀ।

ਇਸ ਦੌਰਾਨ, ਪੰਜਾਬ ਮਾਲ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੇਵ ਸਿੰਘ ਧੰਮ ਨੇ ਦੱਸਿਆ ਕਿ ਉਨ੍ਹਾਂ ਦੀ ਐਸੋਸੀਏਸ਼ਨ ਦੇ ਕੁਝ ਮਾਲ ਅਫਸਰਾ ਮਾਲ ਕਾਨੂੰਨਾਂ ਅਤੇ ਤਹਿਸੀਲਦਾਰ / ਨਾਇਬ ਤਹਿਸੀਲਦਾਰ ਨਿਯਮਾਂ ਅਤੇ ਕਾਨੂੰਨਾਂ ਨੂੰ ਤਿਆਰ ਕਰਨ ‘ਤੇ ਵੀ ਕੰਮ ਕਰ ਰਿਹਾ ਹੈ ਅਤੇ ਜਲਦੀ ਹੀ ਦੋਵਾਂ ਵਿਸ਼ਿਆਂ ‘ਤੇ ਕਿਤਾਬਾਂ ਜਾਰੀ ਕੀਤੀਆਂ ਜਾਣਗੀਆਂ।

LEAVE A REPLY

Please enter your comment!
Please enter your name here