ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 26 ਨੂੰ ਰੋਸ ਵਜੋਂ ਮਨਾਇਆ ਜਾਵੇਗਾ ਕਾਲਾ ਦਿਹਾੜਾ

ਮਾਹਿਲਪੁਰ (ਦ ਸਟੈਲਰ ਨਿਊਜ਼),ਜਸਵਿੰਦਰ ਸਿੰਘ ਹੀਰ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 26 ਤਾਰੀਖ ਨੂੰ ਰੋਸ ਵਜੋਂ ਕਾਲਾ ਦਿਹਾੜਾ ਮਨਾਉਣ ਲਈ ਸੰਘਰਸ਼ ਨਾਲ ਲਗਾਤਾਰ ਜੁਡ਼ੇ ਇਲਾਕਾ ਮਾਹਿਲਪੁਰ ਚੱਬੇਵਾਲ ਦੇ ਸਮੂਹ ਸਮੱਰਥਕਾਂ ਵਲੋਂ ਅੱਜ ਡੇਰਾ ਬੁੰਗਾ  ਸਾਹਿਬ ਦੇ ਵਿਖੇ ਅੰਦੋਲਨ ਦੀ ਕਾਮਯਾਬੀ ਲਈ ਅਰਦਾਸ ਬੇਨਤੀ ਕੀਤੀ ਗਈ ਅਤੇ ਦਿੱਲੀ ਬਾਰਡਰ ਤੇ ਲੰਗਰਾਂ ਵਾਸਤੇ ਰਸਦਾਂ ਦੀ ਗੱਡੀ ਭੇਜੀ ਗਈ! ਅਤੇ 26 ਮਈ ਨੂੰ ਸਾਰੇ ਘਰਾਂ ਦੁਕਾਨਾਂ ਗੱਡੀਆਂ ਕਾਰੋਬਾਰੀ ਅਦਾਰਿਆਂ ਟਰੈਕਟਰਾਂ ਮੋਟਰਸਾਈਕਲਾਂ ਤੇ ਕਾਲੇ ਝੰਡੇ ਲਾਉਣ ਅਤੇ ਤਾਨਾਸ਼ਾਹ ਹੁਕਮਰਾਨਾਂ ਦੇ ਪੁਤਲੇ ਫੂਕਣ ਲਈ ਪ੍ਰੋਗਰਾਮ ਬਣਾਇਆ ਗਿਆ ਮਾਹਿਲਪੁਰ ਮੇਨ ਚੌਂਕ ਵਿੱਚ ਸਵੇਰੇ 10:30 ਵਜੇ ਇਕੱਠੇ ਹੋਣ ਤੇ ਪੁਤਲਾ ਫ਼ੂਕਣ ਦਾ ਪ੍ਰੋਗਰਾਮ ਬਣਾਇਆ ਗਿਆ।

Advertisements

ਸਭ ਸਾਥੀਆਂ ਨੂੰ ਆਪੋ-ਆਪਣੇ ਪਿੰਡਾਂ ਵਿੱਚ ਵੀ ਕਾਲੇ ਝੰਡੇ ਲਾਉਣ ਅਤੇ ਪੁਤਲੇ ਫੂਕਣ ਲਈ ਕਿਹਾ ਗਿਆ ਅਤੇ ਬੇਨਤੀ ਕੀਤੀ ਕਿ ਮਾਹਿਲਪੁਰ ਸਾਰੇ ਸਾਥੀ ਟਾਈਮ ਸਿਰ ਪਹੁੰਚ ਜਾਣ।  ਇਸ ਮੌਕੇ ਖੁਸ਼ਵੰਤ ਸਿੰਘ ਬੈਂਸ, ਕਰਮਜੀਤ ਸਿੰਘ ਨਿਹੰਗ, ਬਾਬਾ ਹਰਨਾਮ ਸਿੰਘ ਸਵਾਮੀ ਜੀ, ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ, ਅਮਨਦੀਪ ਸਿੰਘ ਸਰਪੰਚ, ਪਿੰਦਾ ਬੂੜੋ ਬਾੜੀ, ਮਨੀ ਬਿਹਾਲਾ, ਜਸਵਿੰਦਰ ਸਿੰਘ ਬੰਗਾ, ਮੱਖਣ ਸਿੰਘ ਕੋਠੀ, ਇਕਬਾਲ ਸਿੰਘ ਸਰਪੰਚ, ਪਵਿੱਤਰ ਸਿੰਘ, ਗੁਰਦੀਪ ਸਿੰਘ ਸ਼ੇਰਪੁਰ, ਸੁਰਜੀਤ ਸਿੰਘ ਫੌਜੀ, ਮਨਜੀਤ ਬਾਬਾ ਹਾਜਰ ਸਨ।

LEAVE A REPLY

Please enter your comment!
Please enter your name here