ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਲਈ ਨੌਜਵਾਨਾਂ ਚ ਉਤਸ਼ਾਹ: ਐਡਵੋਕੇਟ ਘੁੰਮਣ

ਦਾਤਾਰਪੁਰ(ਦ ਸਟੈਲਰ ਨਿਊਜ਼)। ਵਿਧਾਨ ਸਭਾ ਹਲਕਾ ਦਸੂਹਾ ਦੇ ਕੰਢੀ ਏਰੀਆ ਵਿਚ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਮੀਟਿੰਗ ਹੋਈ ਜਿਸ ਵਿਚ ਜ਼ਿਲਾ ਪ੍ਰਧਾਨ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਵਿਸ਼ੇਸ਼ ਤੋਰ ਤੇ ਹਾਜਿਰ ਹੋਏ ਇਸ ਸਮੇਂ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਦੇ ਅੱਗੇ ਆਪਣੀਆਂ ਸੱਮਸਿਆਵਾਂ ਰੱਖੀਆਂ ਜਿਸ ਤੇ ਘੁੰਮਣ ਨੇ ਕਿਹਾ ਕਿ ਪੰਜਾਬ ਚ ਆਪ ਦੀ ਸਰਕਾਰ ਆਉਣ ਤੇ ਨੌਜਵਾਨ ਵਰਗ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇਗਾ ਕਿਉਂਕਿ ਨੌਜਵਾਨ ਸਮਾਜ ਦੀ ਰੀੜ ਦੀ ਹੱਡੀ ਨੇ ਤੇ ਨੌਜਵਾਨਾਂ ਦੀ ਭਲਾਈ ਲਈ ਕੰਮ ਕਰਨਾ ਸਰਕਾਰਾਂ ਦਾ ਫਰਜ ਹੁੰਦਾ ਹੈ ਪਰ ਮੌਜੂਦਾ ਕਾਂਗਰਸ ਦੀ ਸਰਕਾਰ ਨੇ ਨੌਜਵਾਨ ਵਰਗ ਦੀ ਬਾਂਹ ਨਹੀਂ ਫੜੀ ਤੇ ਕੰਢੀ ਇਲਾਕੇ ਚ ਕੋਈ ਰੋਜਗਾਰ ਦੇ ਸਾਧਨ ਪੈਦਾ ਨਹੀਂ ਕੀਤੇ

Advertisements

ਜਿਸ ਨਾਲ ਨੌਜਵਾਨ ਨਿਰਾਸ਼ ਹੋ ਚੁੱਕੇ ਨੇ ਤੇ ਇੱਕੋ ਆਸ ਆਮ ਆਦਮੀ ਪਾਰਟੀ ਤੇ ਹੈ ਤੇ ਨੌਜਵਾਨਾਂ ਚ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਲਈ ਉਤਸ਼ਾਹ ਵੀ ਹੈ ਇਸ ਸਮੇ ਸ਼ੰਬੂ ਦੱਤ ਬਲਾਕ ਪ੍ਰਧਾਨ ਆਪ,ਵਿਕਰਾਂਤ ਜੋਤੀ,ਪ੍ਲਾਹਦ ਸਿੰਘ ਪ੍ਰਧਾਨ ਬੀ ਸੀ ਵਿੰਗ,ਰਾਜ ਕੁਮਾਰ,ਰਾਜੇਸ਼ ਕੁਮਾਰ ਸਰਕਲ ਇੰਚਾਰਜ,ਅੰਕੁਸ਼ ਸੂਦ ,ਪ੍ਰਿੰਸ ਗਿੱਲ ,ਸਤੀਸ਼ ਕੁਮਾਰ ਪ੍ਰਧਾਨ ਐੱਸ ਸੀ ਵਿੰਗ,ਰਾਜਿੰਦਰ ਸਿੰਘ ਸਰਕਲ ਪ੍ਰਧਾਨ,ਕੁਲਵਿੰਦਰ ਸਿੰਘ,ਵਿਵੇਕ ਗੌਤਮ,ਅਕਾਸ਼,ਸੌਰਵ,ਅਜੈ,ਨਿਖਲ,ਸੰਜੀਵ ,ਅੰਕੁਸ਼,ਅਰੁਣ,ਅਕਾਸ਼ ਵੀ ਹਾਜਿਰ ਸੀ

LEAVE A REPLY

Please enter your comment!
Please enter your name here