ਇਸ ਫਾਨੀ ਦੁਨੀਆਂ ਨੂੰ ਛੱਡ ਤੁਰ ਗਿਆ ‘ਪ੍ਰਦੇਸੀ ਤੁਰ ਚੱਲਿਆ’ ਗੀਤ ਗਾਉਣ ਵਾਲਾ ਬਲਬੀਰ ਤੱਖੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ‘ਅਜੇ ਰੱਜ ਰੱਜ ਗੱਲਾਂ ਕੀਤੀਆਂ ਨਾ, ਪ੍ਰਦੇਸੀ ਤੁਰ ਚੱਲਿਆ’ ਗੀਤ ਗਾਉਣ ਵਾਲਾ ਬੇਹੱਦ ਮਿਲਾਪੜੇ ਤੇ ਸਾਊ ਸੁਭਾਹ ਦਾ ਮਾਲਿਕ ਗਾਇਕ ਬਲਬੀਰ ਤੱਖੀ (48) ਅੱਜ ਸ਼ਾਮੀ ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ ਵਿਚ ਦਮ ਤੋੜ ਗਿਆ l ਬਲਬੀਰ ਤੱਖੀ ਨੇ ਸੈਕੜੇ ਧਾਰਮਿਕ ਗੀਤ ਗਾਏ l ਜਿਸ ਵਿਚ ਓਸਨੇ ਬਾਬਾ ਬਾਲਕ ਨਾਥ ਜੀ, ਪੀਰ ਨਿਗਾਹੇ ਵਾਲਾ, ਮਾਤਾ ਦੀਆਂ ਭੇਟਾਂ , ਸਿੱਖ ਇਤਿਹਾਸ, ਗੁਰੂ ਰਵਿਦਾਸ ਜੀ ਦੀ ਮਹਿਮਾ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਨੂੰ ਗਾਇਆ l

Advertisements

ਫਿਲਮ ਡਾਇਰੈਕਟਰ ਅਤੇ ਗੀਤਕਾਰ ਨਰੇਸ਼ ਐਸ ਗਰਗ ਦੀ ਨਿਰਦੇਸ਼ਨਾ ਹੇਠ ਤੱਖੀ ਨੇ ਕਈ ਟੈਲੀਫ਼ਿਲਮਾਂ ਅਤੇ ਮਲਟੀ ਐਲਬਮ ਵਿਚ ਗਾਇਆ l “ਪ੍ਰਦੇਸੀ ਤੁਰ ਚੱਲਿਆ ” ਉਸਦਾ ਗੀਤ ਬੇਹੱਦ ਮਕਬੂਲ ਹੋਇਆ l ਇਸ ਤੋਂ ਪਹਿਲਾਂ ਓਸਨੇ ‘ਲੰਮੀ ਜੁਦਾਈ’ ਕੈਸਟ ਕੀਤੀ l ਜਿਸਦਾ ਟਾਈਟਲ ਸੋਂਗ “ਨਿੱਕੇ ਜਿਹੇ ਪਾਸਪੋਰਟ ਨੇ ਬੜੀ ਲੰਮੀ ਓ ਜੁਦਾਈ ਰੱਬਾ ਪਾਈ” ਗੀਤ ਵੀ ਲੋਕਾਂ ਵਲੋਂ ਪ੍ਰਵਾਨ ਕੀਤਾ l “ਕਦੇ ਦਿਲ ਰੋਵੇ ਕਦੇ ਦਿਲ ਤੜਪੇ”, ਅਤੇ “ਤੇਰਿਆਂ ਦੁੱਖਾਂ ਦੇ ਮਾਰੇ” ਸਮੇਤ ਕਈ ਗੀਤ ਚਰਚਾ ਦਾ ਵਿਸ਼ਾ ਬਣੇ l ਧਾਰਮਿਕ ਗੀਤਾਂ ਦੀ ਤਾਂ ਗਿਣਤੀ ਕਰਨੀ ਔਖੀ, ਅਣਗਿਣਤ ਗੀਤਾਂ ਨੂੰ ਓਸਨੇ ਆਪਣੀ ਆਵਾਜ਼ ਦੇ ਕਿ ਸ਼ਿੰਗਾਰਿਆ l ਹਾਲੇ 5 ਕੁ ਮਹੀਨੇ ਪਹਿਲਾਂ ਓਸਦੇ ਪਿਤਾ ਜੀ ਅਕਾਲ ਚਾਲਾਣਾ ਕਰ ਗਏ, ਜਿਸਦਾ ਦੁੱਖ ਪਰਿਵਾਰ ਲਈ ਝੱਲਣਾ ਔਖਾ ਸੀ ਹੁਣ ਪਰਿਵਾਰ ਤੇ ਦੁੱਖਾਂ ਦਾ ਪਹਾੜ ਫਿਰ ਟੁੱਟ ਪਿਆ l ਤੱਖੀ ਆਪਣੇ ਪਿੱਛੇ ਆਪਣੀ ਪਤਨੀ ਪਰਮਿੰਦਰ ਕੌਰ ਤੇ ਬੇਟਾ ਪ੍ਰਤੀਕ ਛੱਡ ਤੁਰਿਆ l ਚੱਬੇਵਾਲ ਨੇੜੇ ਓਸਦਾ ਜੱਦੀ ਪਿੰਡ ਹੈ ਘੁੱਕਰੋਵਾਲ, ਜਿੱਥੇ ਵਿਛੜੀ ਸੰਗੀਤਿਕ ਰੂਹ ਬਲਬੀਰ ਤੱਖੀ ਦਾ 25 ਮਈ ਬਾਅਦ ਦੁਪਹਿਰ ਅੰਤਿਮ ਸਸਕਾਰ ਕਰ ਦਿੱਤਾ ਜਾਵੇਗਾ l ਉਹਨਾਂ ਦੀ ਮੌਤ ਤੇ ਹੁਸ਼ਿਆਰਪੁਰ ਦੇ ਪ੍ਰਸਿੱਧ ਗਾਇਕ ਹਰਪਾਲ ਲਾਡਾ ਨੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਬਲਵੀਰ ਤੱਖੀ ਦੇ ਤੁਰ ਜਾਣ ਨਾਲ ਸੰਗੀਤਿਕ ਸਫ਼ਾਂ ਵਿਚ ਉਦਾਸੀ ਦਾ ਆਲਮ ਛਾ ਗਿਆ ਹੈ ਅਤੇ ਉਸਦੀ ਗਾਇਕੀ ਨੂੰ ਪਿਆਰ ਕਰਨ ਵਾਲੇ ਸਰੋਤੇ ਓਸਨੂੰ ਯਾਦ ਕਰਕੇ ਹੁੱਬਕੀ ਰੋ ਰਹੇ ਨੇ l

LEAVE A REPLY

Please enter your comment!
Please enter your name here