ਰੇਲਵੇ ਮੰਡੀ ਸਕੂਲ ਵਿੱਚ ਐਨ.ਐਸ.ਕਿਊ.ਐੱਫ ਦੀ ਸਿੱਖਿਆ ਪ੍ਰਾਪਤ ਕਰ ਰਹੀਆ ਵਿਦਿਆਰਥਣਾਂ ਨੂੰ ਕਿੱਟਾ ਵੰਡੀਆਂ ਗਈਆਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਵਿਖੇ ਮਾਣਯੋਗ ਜ਼ਿਲਾ ਸਿੱਖਿਆ ਅਫਸਰ ਦੁਆਰਾ ਐਨ.ਐਸ.ਕਿਊ.ਐੱਫ ਅਧੀਨ ਆਈ ਟੀ ਅਤੇ ਬਿਊਟੀ ਐਂਡ ਵੈਲਨੈਸ ਲੈਬਜ ਦਾ ਉਦਘਾਟਨ ਕੀਤਾ ਗਿਆ ਅਤੇ ਆਈ ਟੀ ਅਤੇ ਬਿਊਟੀ ਐਂਡ ਵੈਲਨੈਸ ਦੀ ਸਿੱਖਿਆ ਪ੍ਰਾਪਤ ਕਰ ਰਹੀਆ ਵਿਦਿਆਰਥਣਾਂ ਨੂੰ ਵਿਭਾਗ ਵਲੋ ਦਿੱਤੀਆ ਗਈਆ ਸਟੂਡੈਂਟ ਕਿਟਸ ਵੰਡੀਆਂ ਗਈਆਂ। ਇਸ ਸਮਾਰੋਹ ਵਿਚ ਮਾਣਯੋਗ ਜਿਲਾ ਸਿੱਖਿਆ ਅਫ਼ਸਰ ਗੁਰਸ਼ਰਨ ਸਿੰਘ, ਉੱਪ ਜਿਲਾ ਸਿੱਖਿਆ ਅਫ਼ਸਰ ਰਾਕੇਸ਼ ਕੁਮਾਰ ਅਤੇ ਵੋਕੇਸ਼ਨਲ ਕੋਆਰਡੀਨੇਟਰ ਅਮਰੀਕ ਸਿੰਘ ਮੁੱਖ ਮਹਿਮਾਨ ਦੇ ਵਜੋਂ ਸ਼ਾਮਲ ਹੋਏ। ਡੀਈਓ ਸਾਹਿਬ ਨੇ ਕਿਹਾ ਕਿ ਡੀਜਿਟਲ ਲੈਬਜ ਬਣਨ ਨਾਲ ਵਿਦਿਆਰਥੀਆਂ ਨੂੰ ਬੁਹਤ ਲਾਭ ਹੋਵੇਗਾ ਅਤੇ ਸਟੂਡੈਂਟ ਕਿਟਸ ਮਿਲਣ ਨਾਲ ਵਿਦਿਆਰਥਣਾਂ ਆਤਮ ਨਿਰਭਰ ਬਣ ਸਕਦੀਆ ਹਨ।

Advertisements

ਇਸ ਮੋਕੇ ਤੇ ਪ੍ਰਿੰਸੀਪਲ ਲਲਿਤਾ ਅਰੋੜਾ ਨੇ ਕਿਹਾ ਕਿ ਵੋਕੇਸ਼ਨਲ ਸਿੱਖਿਆ ਪ੍ਰਾਪਤ ਕਰ ਕੇ ਬੱਚੇ ਭਵਿੱਖ ਵਿੱਚ ਆਪਣੇ ਪੈਰਾਂ ਤੇ ਖੜੇ ਹੋ ਸਕਦੇ ਹਨ । ਉਹਨਾਂ ਕਿਹਾ ਕਿ ਵਿਭਾਗ ਵਲੋ ਦਿੱਤੀਆ ਇਹਨਾਂ ਕਿਟਸ ਨਾਲ ਬਚਿਆ ਨੂੰ ਬੁਹਤ ਫਾਇਦਾ ਹੋਵੇਗਾ, ਕਿਉਕਿ ਬੱਚੇ ਐਨਾ ਮਹਿੰਗਾ ਸਮਾਨ ਖਰੀਦ ਨਹੀਂ ਸਕਦੇ । ਹੁਣ ਇਹ ਕਿੱਟਾ ਮਿਲਣ ਨਾਲ ਬੱਚੇ ਆਪਣਾ ਕੰਮ ਖੋਲ ਸਕਦੇ ਹਨ ਅਤੇ ਆਤਮ ਨਿਰਭਰ ਹੋ ਸਕਦੇ ਹਨ। ਇਸ ਮੋਕੇ ਤੇ ਵੋਕੇਸ਼ਨਲ ਟ੍ਰੇਨਰ ਅਲਕਾ ਗੁਪਤਾ ਅਤੇ ਗੌਰਬ ਕੁਮਾਰ ਵੀ ਸ਼ਾਮਲ ਸਨ , ਓਹਨਾ ਨੇ ਵੀ ਵਿਭਾਗ ਦੇ ਇਸ ਕੰਮ ਦੀ ਬੁਹਤ ਪ੍ਰਸੰਸਾ ਕੀਤੀ। ਇਸ ਤੋਂ ਇਲਾਵਾ ਸਟਾਫ਼ ਮੈਂਬਰ ਬੀਰਬਲ ਸਿੰਘ, ਨਰਿੰਦਰ ਕਪੂਰ, ਯਸ਼ਪਾਲ ਸਿੰਘ, ਬਲਦੇਵ ਸਿੰਘ ਅਤੇ ਮਨਜੀਤ ਕੌਰ ਸ਼ਾਮਲ ਸਨ।

LEAVE A REPLY

Please enter your comment!
Please enter your name here