ਸੀ.ਜੀ.ਐੱਮ. ਨੇ ਵਾਤਾਵਰਣ ਦਿਵਸ ਦੀ ਸ਼ੁਰੂਆਤ ਆਪਣੇ ਦਫਤਰ ਦੀ ਸਫਾਈ ਕਰਵਾ ਕੇ ਕੀਤੀ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸੀ.ਜੀ.ਐੱਮ. ਕਮ- ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਮਿਸ ਏਕਤਾ ਉੱਪਲ ਨੇ ਵਾਤਾਵਰਣ ਦਿਵਸ ਨੂੰ ਪੂਰਾ ਹਫਤਾ ਬਣਾਉਣ ਦਾ ਫੈਸਲਾ ਲਿਆ ਅਤੇ ਸ਼ੁਰੂਆਤ ਆਪਣੇ ਦਫਤਰ ਦੀ ਸਫਾਈ ਕਰਵਾ ਕੇ ਕੀਤੀ। ਅੱਜ ਵਾਤਾਵਰਣ ਦਿਵਸ ਦੇ ਮੌਕੇ ਤੇ ਪ੍ਰੋਫੈਸ਼ਨਲ ਲਾਅ ਇੰਸਟੀਚਿਊਟ ਅਤੇ ਸ਼ਾਂਤੀ ਵਿਦਿਆ ਮੰਦਰ ਸਕੂਲ ਨੇ ਆਲਾਈਨ ਰਾਸ਼ਟਰੀ ਵੈਬੀਨਾਰ ਦਾ ਆਯੋਜਨ ਕੀਤਾ। ਵਾਤਾਵਰਣ ਦਿਵਸ ਨੂੰ ਸਮਰਪਿਤ ਰੱਖੇ ਇਸ ਵੈਬੀਨਾਰ ਮੌਕੇ ਮਿਸ ਏਕਤਾ ਉੱਪਲ ਨੇ ਮੁੱਖ ਬੁਲਾਰੇ ਵਜੋਂ ਬੋਲਦਿਆਂ ਵਾਤਾਵਰਣ ਸੰਬੰਧੀ ਕਾਨੂੰਨ ਅਤੇ ਇਸ ਨਾਲ ਜੁੜੀਆਂ ਚੀਜ਼ਾਂ ਨੂੰ ਸਾਰਿਆਂ ਨਾਲ ਸਾਂਝਾ ਕੀਤਾ ਅਤੇ ਸਾਰੇ ਬੱਚਿਆਂ ਦੀ ਪ੍ਰਕਿਰਤੀ ਨੂੰ ਬਚਾਉਣ ਅਤੇ ਸੰਭਾਲਣ ਦੀ ਸਲਾਹ ਦਿੱਤੀ। 

Advertisements

ਉਨ੍ਹਾਂ ਕਿਹਾ ਕਿ ਹਰੇਕ ਨੂੰ ਇੱਕ ਰੁੱਖ ਲਗਾਉਣਾ ਚਾਹੀਦਾ ਹੈ ਅਤੇ ਇਸਦਾ ਪਾਲਣ ਪੋਸ਼ਣ ਕਰਨਾ ਚਾਹੀਦਾ ਹੈ। ਜੱਜ ਨੇ ਕਿਹਾ ਕਿ ਉਨ੍ਹਾਂ ਦਾ ਵਿਭਾਗ ਅਗਲੇ ਪੂਰੇ ਹਫ਼ਤੇ ਨੂੰ ਵਾਤਾਵਰਣ ਦਿਵਸ ਵਜੋਂ ਮਨਾਵੇਗਾ। ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਰਜਨੀ ਮਾਧਰ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਸਾਰਿਆਂ ਦਾ ਮਨਨ ਕੀਤਾ। ਇਸ ਮੌਕੇ ਸ੍ਰੀ ਮੋਹਿਤ ਗਰਗ, ਸ੍ਰੀ ਜੌਨੀ ਗੋਇਲ, ਡਾ ਰੋਹਿਤ ਗਰਗ ਮਜਦੂ ਅਤੇ ਮਯੰਕ ਫਾਉਂਡੇਸ਼ਨ ਦੇ ਡਾਇਰੈਕਟਰ ਸ੍ਰੀ ਦੀਪਕ ਸ਼ਰਮਾ ਅਤੇ ਰਾਕੇਸ਼ ਵੀ ਮੌਜੂਦ ਸਨ।

LEAVE A REPLY

Please enter your comment!
Please enter your name here