ਰੇਲਵੇ ਮੰਡੀ ਸਕੂਲ ਵਿਚ ਸਮਰ ਕੈਂਪ ਦੇ ਤੀਸਰੇ ਦਿਨ ਮਹਿੰਦੀ ਮੁਕਾਬਲਾ ਕਰਵਾਇਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਰੇਲਵੇ ਮੰਡੀ ਸਕੂਲ ਵਿੱਚ ਚੱਲ ਰਹੇ 12 ਦਿਨਾਂ ਸਮਰ ਕੈਂਪ ਦੌਰਾਨ ਤੀਜੇ ਦਿਨ ਲਲਿਤਾ ਅਰੋੜਾ ਜੀ ਦੀ ਯੋਗ ਅਗਵਾਈ ਹੇਠ ਮਹਿੰਦੀ ਦਾ ਮੁਕਾਬਲਾ ਕਰਾਇਆ ਗਿਆ । ਜਿਸ ਵਿੱਚ 1528 ਵਿਦਿਆਰਥਣਾਂ ਨੇ ਹਿੱਸਾ ਲਿਆ ਅਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਮਹਿੰਦੀ ਪ੍ਰਤੀਯੋਗਤਾ ਵਿਚ ਮਿਡਲ ਵਰਗ ਦੀ ਕੋਮਲ ਅੱਠਵੀਂ (ਡੀ) ਨੇ ਪਹਿਲਾ ਸਥਾਨ , ਕ੍ਰਿਤਕਾ ਛੇਵੀਂ (ਡੀ )ਨੇ ਦੂਜਾ ਅਤੇ ਸੋਨਮ ਸੱਤਵੀਂ (ਸੀ )ਨੇ ਤੀਜਾ ਸਥਾਨ ਪ੍ਰਾਪਤ ਕੀਤਾ ।

Advertisements

ਹਾਈ ਵਰਗ ਵਿੱਚ ਖ਼ੁਸ਼ੀ ਬਾਰ੍ਹਵੀਂ (ਜੀ ) ਨੇ ਪਹਿਲਾ ਸਥਾਨ, ਕਸ਼ਿਸ਼ ਗਿਆਰ੍ਹਵੀਂ (ਏ )ਨੇ ਦੂਜਾ ਸਥਾਨ ਅਤੇ ਜੋਤਿਕਾ ਦਸਵੀਂ (ਡੀ )ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਇਸ ਮੁਕਾਬਲੇ ਲਈ ਅਲਕਾ ਗੁਪਤਾ ਅਤੇ ਕੁੰਤੀ ਦੇਵੀ ਜੀ ਨੇ ਬੱਚਿਆਂ ਨੂੰ ਫੋਨ ਤੇ ਗਾਈਡ ਕੀਤਾ। ਮਾਣਯੋਗ ਪ੍ਰਿੰਸੀਪਲ ਸਾਹਿਬਾ ਜੀ ਨੇ ਜੇਤੂ ਵਿਦਿਆਰਥਣਾਂ ਨੂੰ ਫੋਨ ਤੇ ਵਧਾਈ ਦਿੱਤੀ ਅਤੇ ਹੋਰ ਬਾਕੀ ਸਾਰੇ ਮੁਕਾਬਲਿਆਂ ਵਿੱਚ ਵੀ ਵਧ ਚਡ਼੍ਹ ਕੇ ਹਿੱਸਾ ਲੈਣ ਲਈ ਪ੍ਰੋਤਸਾਹਿਤ ਕੀਤਾ।

LEAVE A REPLY

Please enter your comment!
Please enter your name here