ਰੇਲਵੇ ਮੰਡੀ ਸਕੂਲ ਦੇ ਐੱਨ.ਐੱਸ.ਐਸ. ਵਲੰਟੀਅਰ ਨੇ ਮਨਾਇਆ ਵਿਸ਼ਵ ਵਾਤਾਵਰਣ ਦਿਵਸ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਦੇ ਐੱਨ ਐੱਸ ਐਸ ਵਲੰਟੀਅਰ ਨੇ ਮਾਨਯੋਗ ਪ੍ਰਿੰਸੀਪਲ ਲਲਿਤਾ ਅਰੋੜਾ ਜੀ ਦੀ ਯੋਗ ਅਗਵਾਈ ਅਧੀਨ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਮਨਾਇਆ । ਪ੍ਰਿੰਸੀਪਲ ਮੈਡਮ ਜੀ ਨੇ ਹਰੇਕ ਵਿਦਿਆਰਥੀ ਨੂੰ 25.05.21 ਨੂੰ ਆਪਣੇ ਘਰ ਜਾ ਆਲੇ ਦੁਆਲੇ ਪੰਜ-ਪੰਜ ਪੌਦੇ ਲਾਉਣ ਦਾ ਟਾਰਗੇਟ ਦਿੱਤਾ ਸੀ। ਜੋ ਕਿ 5 ਜੂਨ ਨੂੰ ਵਾਤਾਵਰਨ ਦਿਵਸ ਦੇ ਮੌਕੇ ਵਿਦਿਆਰਥੀਆਂ ਵੱਲੋਂ ਪੂਰਾ ਕੀਤਾ ਗਿਆ ਅਤੇ ਪੂਰੇ ਸਕੂਲ ਦੁਆਰਾ ( ਸਟਾਫ ਸਮੇਤ) ਪੰਜ ਹਜ਼ਾਰ ਤੋਂ ਵੱਧ ਪੌਦਾਰੋਪਣ ਕੀਤਾ ਗਿਆ । ਐੱਨ ਐੱਸ ਐੱਸ ਵਲੰਟੀਅਰਾਂ ਵਿੱਚ ਵਾਤਾਵਰਨ ਦਿਵਸ ਮੌਕੇ ਆਨਲਾਈਨ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ 12ਵੀ ਜਮਾਤ ਦੀ ਰਿੰਕੂ ਨੇ ਪਹਿਲਾ ਸਥਾਨ ਅਤੇ ਗਿਆਰਵੀਂ ਜਮਾਤ ਦੀ ਕੋਮਲ ਨੇ ਦੂਸਰਾ ਸਥਾਨਥਾ ਪ੍ਰਾਪਤ ਕੀਤਾ।

Advertisements

ਪ੍ਰਿੰਸੀਪਲ ਮੈਡਮ ਜੀ ਦੀ ਰਹਿਨੁਮਾਈ ਵਿਚ ਸਕੂਲ ਦੇ ਸਮੂਹ ਜਮਾਤ ਇੰਚਾਰਜਾਂ ਨੇ ਆਪਣੇ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸਾਂਭ ਸੰਭਾਲ ਸੰਬੰਧੀ ਜਾਗਰੂਕ ਕੀਤਾ ਅਤੇ ਵਾਤਾਵਰਣ ਤੇ ਅਧਾਰਿਤ ਵੱਖ ਵੱਖ ਮੁਕਾਬਲੇ ਕਰਵਾਏ ਗਏ । ਜਿਨ੍ਹਾਂ ਵਿੱਚ ਅਵੱਲ ਆਉਣ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਮੈਡਮ ਵਲੋਂ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਮੈਡਮ ਜੀ ਨੇ ਵਿਦਿਆਰਥੀਆਂ ਨੂੰ ਆਨਲਾਈਨ ਸੰਬੋਧਿਤ ਕਰਦੇ ਹੋਏ ਕੋਵਿਡ 19 ਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਕਸੀਜਨ ਸੁਰੱਖਿਅਤ ਰੱਖਣ ਲਈ ਵਚਨਬੱਧ ਕੀਤਾ ਅਤੇ ਲਗਾਏ ਹੋਏ ਪੌਦਿਆਂ ਦੀ ਸਾਂਭ ਸੰਭਾਲ ਦਾ ਵਾਅਦਾ ਲਿਆ। ਇਥੇ ਹੀ ਬਸ ਨਹੀਂ ਪ੍ਰਿੰਸੀਪਲ ਮੈਡਮ ਜੀ ਵੱਲੋਂ ਪਿਛਲੇ ਸਾਲ ਲਗਾਏ ਹੋਏ ਪੌਦਿਆਂ ਦਾ ਜਾਇਜ਼ਾ ਵੀ ਲਿਆ ਗਿਆ।

LEAVE A REPLY

Please enter your comment!
Please enter your name here