ਬੇਰਜ਼ਗਾਰ ਅਧਿਆਪਕਾਂ ’ਤੇ ਲਾਠੀਚਾਰਜ ਦੀ ਵੱਖ-ਵੱਖ ਮੁਲਾਜ਼ਮ, ਸਮਾਜਿਕ ਤੇ ਰਾਜਨੀਤਕ ਸੰਗਠਨਾਂ ਨੇ ਕੀਤੀ ਨਿਖੇਧੀ

ਤਲਵਾੜਾ(ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਲੰਮੇ ਸਮੇਂ ਤੋਂ ਰੁਜ਼ਗਾਰ ਦੀ ਮੰਗ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ’ਤੇ ਸ਼ਾਹੀ ਸ਼ਹਿਰ ਪਟਿਆਲਾ ‘ਚ ਪੁਲੀਸ ਵੱਲੋਂ ਕੀਤੇ ਲਾਠੀਚਾਰਜ ਦੀ ਵੱਖ ਵੱਖ ਮੁਲਾਜ਼ਮ, ਸਮਾਜਿਕ ਤੇ ਰਾਜਨੀਤਕ ਸੰਗਠਨਾਂ ਨੇ ਨੁਕਤਾਚੀਨੀ ਕੀਤੀ ਹੈ। ਇੱਥੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਪਸਸਫ਼ ਦੇ ਬਲਾਕ ਪ੍ਰਧਾਨ ਰਾਜੀਵ ਸ਼ਰਮਾ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੋਂ ਮਨਮੋਹਨ ਸਿੰਘ ਤੇ ਨਿਰਮਲ ਬੱਧਣ, ਜੀਟੀਯੂ ਤੋਂ ਸ਼ਸ਼ੀਕਾਂਤ ਤੇ ਨਰੇਸ਼ ਮਿੱਡਾ, ਪੰਜਾਬ ਪੈਨਸ਼ਨਰਜ਼ ਐਸੋਸਿਏਸ਼ਨ ਤੋਂ ਗਿਆਨ ਸਿੰਘ ਗੁਪਤਾ ਤੇ ਯੁਗਰਾਜ ਸਿੰਘ, ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਯਾਦਗਾਰ ਕਮੇਟੀ ਤੋਂ ਜਸਵੀਰ ਸਿੰਘ ਤੇ ਵਰਿੰਦਰ ਕੁਮਾਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ,ਪੰਜਾਬ ਤੋਂ ਧਰਮਿੰਦਰ ਸਿੰਬਲੀ , ਆਰਐਮਪੀਆਈ ਤੋਂ ਸਾਥੀ ਸ਼ਿਵ ਕੁਮਾਰ ਅਮਰੋਹੀ, ਪਵਨ ਕੁਮਾਰ ਤੇ ਬਲਵੰਤ ਸਿੰਘ ਨੌਰੰਗਪੁਰ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਨੌਕਰੀ ਦੀ ਮੰਗ ਲਈ ਅੰਦੋਲਨ ਕਰ ਰਹੇ ਬੇਰੁਜ਼ਗਾਰਾਂ ਦਾ ਸਵਾਗਤ ਲਾਠੀਆਂ ਨਾਲ ਕਰਨ ਦੀ ਬਜਾਇ ਰੁਜ਼ਗਾਰ ਦੇਣ ਨਾਲ ਕਰੇ।

Advertisements

ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ਨੇ ‘ਘਰ ਘਰ ਰੁਜ਼ਗਾਰ’ ਦੇਣ ਦਾ ਵਾਅਦਾ ਕੀਤਾ ਸੀ, ਪਰ ਸਾਢੇ ਚਾਰ ਸਾਲ ਦੇ ਅਰਸੇ ਵਿੱਚ ਰਜ਼ਗਾਰ ਦੇਣ ਦੇ ਨਾਂ ’ਤੇ ਸਰਕਾਰ ਨੇ ਅਜੇ ਪੂਣੀ ਵੀ ਨਹੀਂ ਕੱਤੀ। ਹਾਲਾਤ ਇਹ ਹਨ ਕਿ ਸਰਕਾਰੀ ਅਦਾਰੇ ਮੁਲਾਜ਼ਮਾਂ ਤੋਂ ਸੱਖਣੇ ਹਨ, ਰੋਜ਼ਾਨਾਂ ਕੰਮ ਕਰਵਾਉਣ ਆਉਂਦੇ ਲੋਕ ਮੁਲਾਜ਼ਮਾਂ ਦੀ ਘਾਟ ਕਾਰਨ ਖੁਆਰ ਹੋ ਰਹੇ ਹਨ, ਕਰੋਨਾ ਕਾਲ ‘ਚ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ‘ਚ ਅਥਾਹ ਵਾਧਾ ਹੋਇਆ ਹੈ, ਵੱਡੀ ਗਿਣਤੀ ਅਧਿਆਪਕ ਸੇਵਾ ਮੁਕਤ ਹੋਣ ਕਾਰਨ ਸਕੂਲ ਖਾਲੀ ਹਨ, ਪਰ ਕੈਪਟਨ ਸਰਕਾਰ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਦੇਣ ਦੀ ਬਜਾਇ ਉਨ੍ਹਾਂ ਦਾ ਸਵਾਗਤ ਲਾਠੀਆਂ ਨਾਲ ਕਰ ਰਹੀ ਹੈ। ਆਗੂਆਂ ਨੇ ਸੂਬੇ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਰੁਜ਼ਗਾਰਾਂ ਦੀ ਗੱਲ ਸੁਣਨ, ਪੱਕਾ ਤੇ ਸਥਾਈ ਰੁਜ਼ਗਾਰ ਦੇਣ, ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਕੀਤੀ।

LEAVE A REPLY

Please enter your comment!
Please enter your name here