Saturday, October 31, 2026
Home Hoshiarpur ਪਸਸਫ਼ ਵੱਲੋਂ ਵਰਚੁਅਲ ਸ਼ੋਕ ਸਭਾ ਦਾ ਆਯੋਜਨ, ਮੁਲਾਜ਼ਮ ਆਗੂ ਸਾਥੀ ਸੁਖਦੇਵ ਨੂੰ...

ਪਸਸਫ਼ ਵੱਲੋਂ ਵਰਚੁਅਲ ਸ਼ੋਕ ਸਭਾ ਦਾ ਆਯੋਜਨ, ਮੁਲਾਜ਼ਮ ਆਗੂ ਸਾਥੀ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ

ਤਲਵਾੜਾ(ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਉੱਘੇ ਟ੍ਰੇਡ ਯੂਨੀਅਨਿਸਟ ਅਤੇ ਮੁਲਾਜ਼ਮ ਸੰਘਰਸ਼ਾਂ ਦੇ ਨਿਧਡ਼ਕ ਤੇ ਨਿਰਵਿਵਾਦ ਆਗੂ ਸਾਥੀ ਸੁਖਦੇਵ ਸਿੰਘ ਬਡ਼ੀ ਦੇ ਸਦੀਵੀਂ ਵਿਛੋਡ਼ਾ ਦੇਣ ’ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਪਸਸਫ਼ ਨੇ ਵਰਚੁਅਲ ਸ਼ੋਕ ਸਭਾ ਰਾਹੀਂ ਸ਼ਰਧਾਂਜਲੀ ਭੇਂਟ ਕੀਤੀ। ਪਸਸਫ਼ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਦੀ ਅਗਵਾਈ ਹੇਠ ਗੁਗਲ ਮੀਟ ’ਤੇ ਆਯੋਜਿਤ ਸ਼ੋਕ ਸਭਾ ‘ਚ ਸੂਬਾ ਜਨ ਸਕੱਤਰ ਤੀਰਥ ਸਿੰਘ ਬਾਸੀ, ਸਾਬਕਾ ਸੂਬਾ ਪ੍ਰਧਾਨ ਸੁੱਚਾ ਸਿੰਘ ਖੱਟਡ਼ਾ ਆਦਿ+ਤੋਂ ਇਲਾਵਾ ਵੱਡੀ ਗਿਣਤੀ ਜੱਥੇਬੰਦੀ ਦੇ ਆਗੂਆਂ ਨੇ ਸਾਥੀ ਬਡ਼ੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਆਪਣੇ ਸ਼ੋਕ ਸੁਨੇਹੇ ਵਿੱਚ ਆਗੂਆਂ ਨੇ ਸਾਥੀ ਬਡ਼ੀ ਨੂੰ ਇੱਕ ਨਿਧਡ਼ਕ ਆਗੂ ਦੇ ਨਾਲ ਨਾਲ ਸਾਦਾ ਜੀਵਨ ਜੀਣ ਵਾਲੇ ਅਤੇ ਉੱਚ ਵਿਚਾਰਾਂ ਵਾਲੇ ਵਿਅਕਤੀ ਦੱਸਿਆ।

Advertisements

ਸਾਥੀ ਬਡ਼ੀ ਨੇ ਜੀਟੀਯੂ ਅਤੇ ਪਸਸਫ਼ ‘ਚ ਵੱਖ ਵੱਖ ਆਹੁਦਿਆਂ ’ਤੇ ਰਹਿੰਦਿਆਂ ਅਨੇਕਾਂ ਜੇਤੂ ਘੋਲਾਂ ਦੀ ਅਗਵਾਈ ਕੀਤੀ। ਸਾਥੀ ਬਡ਼ੀ ਮੁਲਾਜ਼ਮਾਂ ਦੇ ਨਾਲ ਨਾਲ ਮਿਹਨਤਕਸ਼ ਲੋਕਾਂ ਵਿੱਚ ਹਰਮਨ ਪਿਆਰੇ ਸਨ, ਮੁਲਾਜ਼ਮ ਆਗੂਆਂ ਨੇ ਸਾਥੀ ਬਡ਼ੀ ਨੂੰ ਇੱਕ ਮਿੰਟ ਦਾ ਮੌਨ ਰੱਖਕੇ ਸ਼ਰਧਾਂਜਲੀਆਂ ਭੇਂਟ ਕਰਦਿਆਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਦੀ ਕਾਮਨਾ ਕੀਤੀ। ਉਨ੍ਹਾਂ ਸਾਥੀ ਬਡ਼ੀ ਵੱਲੋਂ ਮੁਲਾਜ਼ਮ, ਮਜ਼ਦੂਰ, ਕਿਸਾਨ ਅਤੇ ਲੋਕ ਵਿਰੋਧੀ ਤਾਕਤਾਂ ਨੂੰ ਭਾਂਜ ਦੇਣ ਲਈ ਕੀਤੇ ਜਾ ਰਹੇ ਸੰਘਰਸ਼ਾਂ ਦਾ ਝੰਡਾ ਬੁਲੰਦ ਰੱਖਣ ਦਾ ਅਹਿਦ ਲਿਆ।

LEAVE A REPLY

Please enter your comment!
Please enter your name here