ਵਾਤਾਵਰਣ ਹਫਤਾ ਤਹਿਤ ਜੂਡੀਸ਼ੀਅਲ ਕੋਰਟ ਕੰਪਲੈਕਸ ਜ਼ੀਰਾ ਵਿਖੇ ਲਗਾਏ ਬੂਟੇ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਕਿਸ਼ੋਰ ਕੁਮਾਰ ਮਾਨਯੋਗ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ  ਸਹਿਤ ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ, ਮਿਸ ਹਰਗੁਰਜੀਤ ਕੌਰ ਮਾਨਯੋਗ ਏਡੀਜੇ, ਮਿਸ ਪਰਵਿੰਦਰ ਕੌਰ ਮਾਨਯੋਗ ਐੱਸਡੀਜੇਐੱਮ ਜੀਰਾ, ਅੰਸ਼ੁਮਨ ਸਿਆਗ ਮਾਨਯੋਗ ਸਿਵਲ ਜੱਜ ਜੂਨੀਅਰ ਡਵੀਜਨ ਜੀਰਾ ਅਤੇ ਸੀਜੇਐੱਮ ਮੈਡਮ ਮਿਸ ਏਕਤਾ ਉੱਪਲ ਜੀ ਵੱਲੋਂ ਜੁਡੀਸ਼ੀਅਲ ਕੋਰਟ ਕੰਪਲੈਕਸ ਜੀਰਾ ਵਿਖੇ ਵਾਤਾਵਰਣ ਹਫਤਾ ਮਨਾਉਣ ਦੇ ਆਖਰੀ ਦਿਨ ਨੂੰ ਮਨਾਉਣ ਦੇ ਮੰਤਵ ਨਾਲ ਅੱਜ ਬੂਟੇ ਲਗਾਉਣ ਦਾ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਦੇ ਚੇਅਰਮੈਨ ਸਾਹਿਬ ਸ਼੍ਰੀ ਕਿਸ਼ੋਰ ਕੁਮਾਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਵਾਤਾਵਰਣ ਨਾਲ ਕੀਤੀਆਂ ਛੇੜਖਾਨੀਆਂ ਦੇ ਨਤੀਜੇ ਕਾਰਨ ਅਸੀਂ ਅੱਜ ਕਰੋਨਾ ਵਰਗੀਆਂ ਮਹਾਂਮਾਰੀਆਂ ਨਾਲ ਜੂਝ ਰਹੇ ਹਾਂ । ਇਸ ਦੇ ਸਿੱਟੇ ਵਜੋਂ ਸਾਨੂੰ ਸਾਰੀ ਮਨੁੱਖ ਜਾਤੀ ਨੂੰ ਇਹ ਸਮਝਣ ਦੀ ਲੋੜ ਹੈ ਕਿ ਹੁਣ ਸਾਨੂੰ ਵਾਤਾਵਰਣ ਨੂੰ ਫਿਰ ਤੋਂ ਹਰਿਆ ਭਰਿਆ ਬਣਾ ਕੇ ਕੁਦਰਤ ਨੂੰ ਕਰੋਪਵਾਨ ਹੋਣ ਤੋਂ ਰੋਕਣਾ ਚਾਹੀਦਾ ਹੈ । ਹੁਣ ਲੋੜ ਹੈ ਇੱਕ ਨਵੀਂ ਪਹਿਲ ਕਰਨ ਦੀ ਜਿਸ ਵਿੱਚ ਵੱਧ ਤੋਂ ਵੱਧ ਰੁੱਖ ਲਗਾ ਕੇ ਨਾ ਕਿ ਇੱਕ ਦਿਨ ਹੀ ਵਾਤਾਵਰਣ ਦਿਵਸ ਮਨਾਉਣਾ ਚਾਹੀਦਾ ਹੈ ਬਲਕਿ ਨਵੇਂ ਦਰਖਤਾਂ ਲਗਾਉਣ ਅਤੇ ਨਵੇਂ ਲਗਾਏ ਦਰਖਤਾਂ ਦੀ ਸਾਂਭ ਸੰਭਾਲ ਅਤੇ ਪੁਰਾਣੇ ਦਰਖਤਾਂ ਦੀ ਸਿਹਤ ਵੱਲ ਸਾਨੂੰ ਖਾਸ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਅਸੀਂ ਇਸ ਧਰਤੀ ਤੇ ਜੀਵਨ ਦੀ ਹੋਂਦ ਨੂੰ ਬਚਾਇਆ ਜਾ ਸਕੇ ।

Advertisements

ਇਸ ਗੱਲ ਨਾਲ ਸਹਿਮਤੀ ਪਰਗਟ ਕਰਦਿਆਂ ਮਾਨਯੋਗ ਏਡੀਜੇ ਫਿਰੋਜ਼ਪੁਰ ਮਿਸ ਹਰਗੁਰਜੀਤ ਕੌਰ ਜੀ ਨੇ ਵੀ ਦੱਸਿਆ ਕਿ ਕ੍ਰਿਪਾ ਕਰਕੇ ਸਾਰੇ ਵਿਅਕਤੀ ਵੱਧ ਤੋਂ ਵੱਧ ਰੁੱਖ ਲਗਾ ਕੇ ਇਸ ਧਰਤੀ ਨੂੰ ਹਰਿਆ ਭਰਿਆ ਬਣਾ ਕੇ ਧਰਤੀ ਤੇ ਅਲੋਪ ਹੋ ਰਹੇ ਪੰਛੀਆਂ ਅਤੇ ਜਾਨਵਰਾਂ ਦੀਆਂ ਪ੍ਰਜਾਤੀਆਂ ਨੂੰ ਬਚਾਇਆ ਜਾ ਸਕਦਾ ਹੈ ਅਤੇ ਮਨੁੱਖ ਦੀ ਹੋਂਦ ਵੀ ਇਨ੍ਹਾਂ ਦੇ ਨਾਲ ਹੀ ਸੰਭਵ ਹੈ । ਇਸ ਤੋਂ ਬਾਅਦ ਮਾਨਯੋਗ ਜੱਜ ਸਾਹਿਬ ਦੇ ਨਾਲ ਬਾਕੀ ਅਫਸਰ ਸਾਹਿਬਾਨਾਂ ਦੇ ਨਾਲ ਸਕੱਤਰ ਸਾਹਿਬ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਨੇ ਇਸ ਜੁਡੀਸ਼ੀਅਲ ਕੋਰਟ ਕੰਪਲੈਕਸ ਜੀਰਾ ਵਿਖੇ  ਬੂਟੇ ਲਗਾਏ ਗਏ । ਅੰਤ ਵਿੱਚ ਮਾਨਯੋਗ ਜੱਜ ਸਾਹਿਬ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ

ਹਰ ਇੱਕ ਮਨੁੱਖ ਲਾਵੇ ਇੱਕ ਰੁੱਖ

ਨਾ ਰਹੇ ਬਿਮਾਰੀ ਨਾ ਰਹੇ ਦੁੱਖ

LEAVE A REPLY

Please enter your comment!
Please enter your name here