ਪਵਿੱਤਰ ਅਪਵਿੱਤਰ ਦਾ ਬਿਆਨ ਦੇ ਕੇ ਕਾਂਗਰਸ ਅਤੇ ਭਾਜਪਾ ਆਗੂਆਂ ਵਲ਼ੋਂ ਅਨੁਸੂਚਿਤ ਵਰਗ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ: ਬੀਬੀ ਜੌਸ਼

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)।  ਜਦੋਂ ਤੋਂ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਸਮਝੌਤਾ ਹੋਇਆ ਹੈ । ਉਦੋਂ ਤੋ ਹੀ ਕਾਂਗਰਸ ਅਤੇ ਭਾਜਪਾ ਵਲ਼ੋਂ ਬਹੁਜਨ ਸਮਾਜ ਪਾਰਟੀ ਖ਼ਾਸ ਤੋਰ ਤੇ ਦਲਿਤ ਵਰਗ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ।ਇਸ ਤੋਂ ਇਲਾਵਾ ਉਨ੍ਹਾਂ ਨੂੰ ਗੈਰ ਪੰਥਕ ਐਲਾਨ ਕੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ  ਯੌਜਨਾਬੰਦ ਤਰੀਕੇ ਨਾਲ ਸੱਟ ਮਾਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਬਸਪਾ ਅਕਾਲੀ ਸਮਝੌਤੇ ਤੋ ਬਾਅਦ ਰਵਨੀਤ ਸਿੰਘ ਬਿੱਟੂ ਦਾ ਇਹ ਬਿਆਨ ਕਿ ਸ਼੍ਰੀ ਅਨੰਦਪੁਰ ਸਾਹਿਬ ਅਤੇ ਸ਼੍ਰੀ ਚਮਕੌਰ ਸਾਹਿਬ ਦੀਆ ਪਵਿੱਤਰ ਵਿਧਾਨ ਸਭਾ ਸੀਟਾਂ ਬਸਪਾ ਲਈ ਛੱਡ ਦਿੱਤੀਆਂ ਹਨ । ਇਸ ਤਰ੍ਹਾਂ ਬਿੱਟੂ ਨੇ ਪਵਿੱਤਰ ਅਤੇ ਅਪਵਿੱਤਰ ਦਾ ਮੁੱਦਾ  ਖੜ੍ਹਾ ਕਰਕੇ ਬਹੁਜਨ ਸਮਾਜ ਪਾਰਟੀ ਜੋ ਕੀ ਸਦੀਆਂ ਤੋਂ ਲਤਾੜੇ ਲੋਕਾਂ ਦੀ ਰਹਿਨੁਮਾਈ ਕਰਦੀ ਹੈ ਜਿਨ੍ਹਾਂ ਨੂੰ ਪਹਿਲਾਂ ਹੀ ਅਛੂਤ ਐਲਾਨਿਆ ਗਿਆ ਹੈ ਉਨ੍ਹਾਂ ਨੂੰ ਮੁੜ ਅਜਿਹਾ ਐਲਾਨ ਦੀ ਕੋਸ਼ਿਸ਼ ਕੀਤੀ ਹੈ ।ਜਦੋਂ ਕਿ ਗੁਰੂ ਸਾਹਿਬਾਨ ਨੇ ਸਦਾ ਹੀ ਇਸ ਸਮਾਜ ਨੂੰ ਰਾਜ ਭਾਗ ਦੇਣ ਦੀ ਗੱਲ ਕੀਤੀ ਹੈ ।

Advertisements

      ਕਾਂਗਰਸ ਅਤੇ ਭਾਜਪਾ ਵਲ਼ੋਂ ਸਦੀਆਂ ਤੋਂ ਲਤਾੜੇ ਸਮਾਜ ਨੂੰ ਅਪਮਾਨਿਤ ਕਰਨ ਵਾਲੇ ਬਿਆਨ ਦੇ ਕੇ ਖ਼ਾਸ ਕਰਕੇ ਅਨੁਸੂਚਿਤ ਸਮਾਜ  ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ।ਇਸ ਲਈ ਪੰਜਾਬ ਦੇ ਮਹੌਲ ਨੂੰ ਦੇਖਦੇ ਹੋਏ ਇਹਨਾਂ ਕਾਂਗਰਸ ਅਤੇ ਭਾਜਪਾ ਆਗੂਆਂ ਤੇ ਤੁਰੰਤ ਕਨੂੰਨੀ ਕਾਰਵਾਈ ਕੀਤੀ ਜਾਵੇ ।ਅੱਜ ਪ੍ਰਭਾਤ ਚੌਂਕ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਰਵਨੀਤ ਸਿੰਘ ਬਿੱਟੂ, ਹਰਦੀਪ ਪੁਰੀ ਅਤੇ ਸੁਖਦੇਵ ਸਿੰਘ ਢੀਂਡਸਾ ਦਾ ਪੁਤਲਾ ਵੀ ਫੂਕਿਆ ਗਿਆ ਅਤੇ  ਸੰਬੋਧਨ ਕਰਦਿਆਂ ਬੀਬੀ ਮਹਿੰਦਰ ਕੌਰ ਜੋਸ਼, ਇੰਜ ਮਹਿੰਦਰ ਸਿੰਘ ਸੰਧਰਾਂ ਜ਼ਿਲ੍ਹਾ ਪ੍ਰਧਾਨ ਬਸਪਾ, ਸਰਦਾਰ ਜਤਿੰਦਰ ਸਿੰਘ ਲਾਲੀ ਬਾਜਵਾ, ਐਡਵੋਕੇਟ ਰਣਜੀਤ ਕੁਮਾਰ, ਸ਼੍ਰੀ ਸੁਮਿੱਤਰ ਸਿੰਘ ਸੀਕਰੀ ਨੇ ਉਪਰੋਕਤ ਵਿਚਾਰ ਪ੍ਰਗਟ ਕੀਤੇ , ਹੋਰਨਾ ਤੋ ਇਲਾਵਾ ਇਸ ਰੋਸ ਧਰਨੇ ਨੂੰ ਦਲਜੀਤ ਰਾਏ ਸੋਨੂੰ ਟੇਰਕਿਆਨਾ,  ਪ੍ਰਭ ਬਾਜਵਾ,  ਰੂਪ ਲਾਲ ਥਾਪਰ, ਬਿੰਦਰ ਸਰੋਆ,  ਨਰਿੰਦਰ ਕਲਸੀ,  ਹਰਜੀਤ ਮਠਾਰੂ, ਵਿਸ਼ਾਲ ਆਦਿਆ,  ਬਲਰਾਜ ਚੌਹਾਨ, ਸਾਗਰ ਡਾਢਾ, ਹੈਪੀ ਬੱਧਣ , ਪਵਨ ਕੁਮਾਰ, ਹਰਜੀਤ ਲਾਡੀ,  ਸੋਮਨਾਥ ਬੈਂਸ, ਯਸ਼ ਭੱਟੀ ਆਦਿ ਨੇ ਸੰਬੋਧਨ ਕੀਤਾ ।

LEAVE A REPLY

Please enter your comment!
Please enter your name here