ਖੁਸ਼ਖਬਰੀ: ਅੱਜ ਦੀ ਰਿਪੋਟ ਵੀ ਨੇਗੇਟਿਵ, 28 ਦੀ ਰਿਪੋਟ ਆਉਣੀ ਬਾਕੀ: ਡਾ. ਜਸਵੀਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨੋਵੋਲ ਕਰੋਨਾ ਵਾਇਰਸ ਕੋਵਡ-19 ਦੇ ਸਬੰਧ ਵਿੱਚ ਅੱਜ 1 ਅਪ੍ਰੈਲ ਨੂੰ ਵੀ ਜਿਲੇ ਲਈ ਇਹ ਚੰਗੀ ਖਬਰ ਹੈ ਕਿ ਚੰਡੀਗੜ ਤੋ ਪ੍ਰਾਪਤ ਰਿਪੋਟਾਂ ਵੀ ਨੈਗਟਿਵ ਪ੍ਰਾਪਤ ਹੋਈਆ ਹਨ। ਜਿਲੇ ਵਿੱਚ ਹੁਣ ਤੱਕ 172 ਸੈਪਲ ਸ਼ੱਕੀ ਲੱਛਣਾ ਵਾਲੇ ਵਿਅਕਤੀਆਂ ਦੇ ਲਏ ਗਏ ਜਿਨਾਂ ਵਿੱਚੋ 144 ਸੈਂਪਲ ਦੀ ਰਿਪੋਟ ਪ੍ਰਾਪਤ ਹੋ ਚੁੱਕੀ ਹੈ। ਹੁਣ ਤੱਕ 28 ਦੀ ਰਿਪੋਟ ਆਉਣੀ ਬਾਕੀ ਹੈ । ਜਦਕਿ 139 ਨੈਗਟਿਵ ਪਾਏ ਗਏ, 5 ਦੀ ਰਿਪੋਟ ਪਾਜੇਟਿਵ ਆਈ ਸੀ ਜਿਸ ਵਿੱਚ 1 ਦੀ ਮੌਤ ਹੋ ਚੁੱਕੀ ਹੈ।

Advertisements

ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਐਈਸੋਲੇਸ਼ਨ ਵਾਰਡ ਵਿੱਚ ਸ਼ੱਕੀ ਲੱਛਣਾ ਵਾਲੇ ਦਾਖਿਲ ਮਰੀਜਾਂ ਵਿੱਚੋ 7 ਦੀ ਸਿਹਤ ਵਿੱਚ ਸੁਧਾਰ ਹੋਣ ਕਰਕੇ ਡਿਸਚਾਰਜ ਕਰ ਦਿੱਤਾ ਗਿਆ ਹੈ, 12 ਜੇਰੇ ਇਲਾਜ ਹਨ । ਬਲਾਕ ਪੋਸੀ ਅਤੇ ਪਾਲਦੀ ਦੇ ਪਿੰਡਾਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਦਿਨ ਰਾਤ ਸਥਿਤੀ ਤੇ ਨਜਰ ਰੱਖ ਰਹੀਆਂ ਹਨ। ਡਾ. ਜਸਵੀਰ ਸਿੰਘ ਨੇ ਪ੍ਰੈਸ ਰਾਹੀ ਲੋਕਾਂ ਨੂੰ ਅਪੀਲ ਕਰਦੇ ਹੋਏ ਘਰ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਤਾਂ ਜੋ ਕੋਰੋਨਾ ਵਾਇਰਸ ਦੀ ਲਾਗ ਤੋਂ ਸਮਾਜ ਅਤੇ ਦੋਸ਼ ਨੂੰ ਬਚਾਇਆ ਜਾ ਸਕੇ।

LEAVE A REPLY

Please enter your comment!
Please enter your name here