ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਨੇ ਖੇਤੀਬਾੜੀ ਦਫਤਰ ਅੱਗੇ ਕੀਤਾ ਰੋਸ਼ ਪ੍ਰਦਰਸ਼ਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਸੂਬਾ ਕਮੇਟੀ ਦੇ ਸੱਦੇ ਤੇ ਅੱਜ ਪੰਜਾਬ ਭਰ ਦੇ ਸਮੂਹ ਦਫਤਰਾਂ ਅਤੇ ਚੰਡੀਗੜ੍ਹ ਸਥਿਤ ਡਾਇਰੈਕਟੋਰੇਟ ਦਫਤਰਾਂ ਦੇ ਮਨਿਸਟੀਰੀਅਲ ਕਰਮਚਾਰੀਆਂ ਵੱਲੋਂ ਕਲਮ ਛੋੜ ਹੜਤਾਲ ਕੀਤੀ ਗਈ। ਇਸ ਜਿਲੇ ਵਿੱਚ ਸੂਬਾ ਕਮੇਟੀ ਦੇ ਐਕਸ਼ਨ ਨੂੰ ਇੰਨ-ਬਿੰਨ ਲਾਗੂ ਕੀਤਾ ਗਿਆ ਇਹ ਹੜਤਾਲ ਵਧਾ ਦਿੱਤੀ ਗਈ ਸੀ ਇਸ ਚਲਦਿਆ ਅੱਜ ਖੇਤੀਬਾੜੀ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਲਮ ਛੋੜ ਹੜਤਾਲ ਕਰਨ ਵਾਲੇ ਮੁੱਖ ਦਫਤਰਾਂ ਵਿੱਚ ਡੀ.ਸੀ. ਦਫਤਰ, ਖੇਤੀਬਾੜੀ ਵਿਭਾਗ, ਰੋਡਵੇਜ਼ ਵਿਭਾਗ, ਬਾਗਵਾਨੀ ਵਿਭਾਗ, ਟਰਾਂਸਪੋਰਟ ਦਫਤਰ, ਫੂਡ ਸਪਲਾਈ ਦਫਤਰ, ਖਜਾਨਾ ਦਫਤਰ, ਲੋਕ ਨਿਰਮਾਣ ਵਿਭਾਗ, ਆਈ.ਟੀ.ਆਈ. ਹੁਸ਼ਿਆਰਪੁਰ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਐਕਸਾਈਜ਼, ਜਿਲ੍ਹਾ ਯੋਜਨਾ ਬੋਰਡ ਦਫਤਰ, ਸਿੱਖਿਆ ਵਿਭਾਗ, ਸਿਹਤ ਵਿਭਾਗ, ਸਿੰਚਾਈ ਵਿਭਾਗ ਅਤੇ ਜਿਲ੍ਹਾ ਰੋਜ਼ਗਾਰ ਦਫਤਰ ਆਦਿ ਸ਼ਾਮਿਲ ਸਨ। ਮਨਿਸਟੀਰੀਅਲ ਕਰਮਚਾਰੀਆਂ ਵੱਲੋਂ ਸਿਵਲ ਸਰਜਨ ਦਫਤਰ ਦੇ ਬਾਹਰ ਇੱਕ ਰੋਸ ਰੈਲੀ ਕੀਤੀ ਗਈ। ਜਿਸ ਵਿੱਚ ਸਰਕਾਰ ਦੇ ਮੁਲਾਜਮ ਮਾਰੂ ਫੈਸਲਿਆਂ ਦੀ ਨਿਖੇਧੀ ਕੀਤੀ ਗਈ, ਮੁੱਖ ਮੰਗਾਂ ਵਿੱਚ ਪੇਅ ਕਮੀਸ਼ਨ ਦੀ ਰਿਪੋਰਟ ਨੂੰ ਸੋਧ ਕੇ ਜਾਰੀ ਕਰਨਾ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਕਰਨਾ, ਪੈਡਿੰਗ ਡੀ.ਏ. ਦੀਆਂ ਕਿਸ਼ਤਾਂ ਜਾਰੀ ਕਰਨਾ ਅਤੇ ਕੱਚੇ ਮੁਲਾਜਮਾਂ ਨੂੰ ਪੱਕੇ ਕਰਨਾ ਆਦਿ ਸ਼ਾਮਿਲ ਹਨ।

Advertisements

ਵਿਸ਼ਾਲ ਰੋਸ ਰੈਲੀ ਜਿਲਾਂ ਪ੍ਰਧਾਨ ਅਨੁਰੀਧ ਮੋਦਗਿੱਲ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿੱਚ ਵੱਖ ਵੱਖ ਵਿਭਾਗਾ ਦੇ ਬੁਲਾਰਿਆ ਵੱਲੋ ਸਬੋਧਨ ਕੀਤਾ ਗਿਆ ਸਬੋਧਨ ਕਰਨ ਵਾਲੇ ਮੱੁਖ ਬੁਲਾਰਿਆ ਵਿੱਚ ਜਥੇਬੰਦੀ ਤੇ ਸਰਪ੍ਰਸਤ ਵਰਿਆਮ ਸਿੰਘ ਮਿਨਹਾਸ, ਜਸਵੀਰ ਸਿੰਘ ਧਾਮੀ, ਵਿਕਰਮ ਆਦੀਆ, ਦੀਪਕ ਤ੍ਰੇਹਨ, ਨਵਦੀਪ ਸਿੰਘ, ਪੁਸ਼ਪਿੰਦਰ ਪਠਾਨੀਆ, ਬਲਜੀਤ ਕੋਰ, ਰਜਨੀ ਸ਼ਰਮਾਂ, ਪਲਵਿੰਦਰ ਕੋਰ, ਦਵਿੰਦਰ ਕੋਰ, ਗੁਰਮਿੰਦਰ ਕੋਰ, ਗਰਜੀਤ ਲਾਲ, ਜਸਵਿੰਦਰ ਸਿੰਘ, ਸੁਰਜੀਤ ਲਾਾਲ, ਮੋਤੀ ਰਾਮ, ਨਤਿਨ ਮਹਿਰਾ, ਸੁਰਿੰਦਰ ਕੁਮਾਰ, ਸੰਜੇ ਕੁਮਾਰ ਸੁਪਰਡੈਟ , ਸੁਰਜੀਤ ਸੋਨੀ, ਮੰਗਲ ਸਿੰਘ ,ਹਰਸਿਮਰਤ ਸਿੰਘ, ਹਰਪ੍ਰੀਤ ਸਿੰਘ, ਤਰਲੋਚਨ ਸਿੰਘ, ਸਤਵਿੰਦਰ ਸਿੰਘ, ਸੰਦੀਪ ਸੰਦੀ, ਵੱਲੋ ਮੁਲਾਜਮ ਮਾਰੂ ਨੀਤੀਆ ਦੀ ਨਿਖੇਧੀ ਕੀਤੀ ਗਈ, ਯੂਨੀਅਨ ਦੇ ਜਿਲਾ ਪ੍ਰਧਾਨ ਮੋਦ ਗਿੱਲ ਵੱਲੋ ਕਿਹਾ ਗਿਆ , ਸੂਬਾ ਕਮੇਟੀ ਦਾ ਜੋ ਵੀ ਫੈਸਲਾ ਇਸ ਜਿਲੇ ਵਿੱਚ ਲਾਗੀ ਕੀਤੀ ਜਾਵੇਗਾ ਪਰ ਉਹਨਾਂ ਵੱਲੋ ਸਾਰੇ ਮੁਲਾਜਮਾ ਨੂੰ ਸੰਘਰਸ਼ ਲਈ ਤਿਆਰ ਰਹਿਣ ਲਈ ਕਿਹਾ ਉਹਨਾਂ ਵੱਲੋ ਕਿਹਾ ਜੋ ਵੀ ਸੂਬਾ ਕਮੇਟੀ ਵੱਲੋ ਫੈਸਲਾ ਲਿਆ ਜਾਵੇਗਾ ਉਸ ਨੂੰ ਸਾਰੇ ਮੁਲਾਜਮਾ ਨੂੰ ਸੂਚਿਤ ਕਰ ਦਿੱਤਾ ਜਾਵੇਗਾ ।

LEAVE A REPLY

Please enter your comment!
Please enter your name here