ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਨੇ ਹਾਜੀਪੁਰ ‘ਚ ਸੁਖਬੀਰ ਬਾਦਲ ਦੇ ਦੌਰ੍ਹੇ ਨੂੰ ਮਹਿਜ਼ ਸਿਆਸੀ ਸਟੰਟ ਕਰਾਰ ਦਿੱਤਾ

ਤਲਵਾੜਾ (ਦ ਸਟੈਲਰ ਨਿਊਜ਼) ਰਿਪੋਰਟ- ਪ੍ਰਵੀਨ ਸੋਹਲ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਲਾਕ ਹਾਜੀਪੁਰ ‘ਚ ਮਾਈਨਿੰਗ ਪ੍ਰਭਾਵਿਤ ਪਿੰਡਾਂ ਦੇ ਦੌਰ੍ਹੇ ਦੌਰਾਨ ਅਕਾਲੀ ਸਮਰਥਕਾਂ ਦੇ ਕਰੱਸ਼ਰਾਂ ’ਤੇ ਨਾ ਜਾਣਾ ਚਰਚਾ ਦਾ ਵਿਸ਼ਾ ਬਣ ਗਿਆ ਹੈ। ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਹਾਜੀਪੁਰ ਨੇ ਸੁਖਬੀਰ ਬਾਦਲ ਦੇ ਦੌਰ੍ਹੇ ਨੂੰ ਮਹਿਜ਼ ਸਿਆਸੀ ਸਟੰਟ ਕਰਾਰ ਦਿੱਤਾ ਹੈ। ਸੰਘਰਸ਼ ਕਮੇਟੀ ਦੇ ਜਨ ਸਕੱਤਰ ਧਰਮਿੰਦਰ ਸਿੰਬਲੀ, ਸਲਾਹਕਾਰ ਸ਼ਿਵ ਕੁਮਾਰ, ਪਿੰਡ ਟੋਟੇ ਤੋਂ ਪ੍ਰਧਾਨ ਜਸਵੀਰ ਸਿੰਘ ਆਦਿ ਨੇ ਕਿਹਾ ਕਿ ਹਾਜੀਪੁਰ ਅਤੇ ਤਲਵਾੜਾ ’ਚ ਕਥਿਤ ਮਾਈਨਿੰਗ ਕਾਰੋਬਾਰ ਅਕਾਲੀ ਭਾਜਪਾ ਗਠਜੋੜ ਸਰਕਾਰ ਦੀ ਦੇਣ ਹੈ। ਸਾਲ 2015 ਵਿੱਚ ਅਕਾਲੀ ਸਰਕਾਰ ਨੇ ਲੋਕ ਰੋਹ ਨੂੰ ਦਬਾਉਣ ਮਾਰਫ਼ਤ ਸੰਘਰਸ਼ ਕਮੇਟੀ ਦੇ ਆਗੂਆਂ ’ਤੇ ਹਾਜੀਪੁਰ ਥਾਣੇ ’ਚ ਝੂਠੇ ਪਰਚੇ ਦਰਜ ਕਰਵਾਏ ਸਨ। ਕੁੱਟ ਮਾਰ ਦੇ ਸ਼ਿਕਾਰ ਪੱਤਰਕਾਰ ਦਾ ਹਾਲ ਚਾਲ ਪੁੱਛਿਆ।

Advertisements

ਇਸ ਮੌਕੇ ਸੁਖਬੀਰ ਬਾਦਲ ਨੇ ਪਿਛਲੇ ਮਹੀਨੇ ਲੱਕੜ ਮਾਫੀਆ ਦੀ ਕੁੱਟਮਾਰ ਦਾ ਸ਼ਿਕਾਰ ਹਫ਼ਤਾਵਾਰੀ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਬਲਦੇਵ ਰਾਜ ਟੋਹਲੂ ਦਾ ਹਾਲਚਾਲ ਵੀ ਪੁੱਛਿਆ। ਉਨ੍ਹਾਂ ਕਿਹਾ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ਨੇ ਨਾਜਾਇਜ਼ ਮਾਈਨਿੰਗ ਬੰਦ ਕਰਵਾਉਣ ਦਾ ਵਾਅਦਾ ਕੀਤਾ ਸੀ, ਹੁਣ ਇਹੀ ਡਰਾਮਾ 2022 ਦੀਆਂ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਕਰ ਰਿਹਾ ਹੈ। ਅੱਜ ਸੁਖਬੀਰ ਸਿੰਘ ਬਾਦਲ ਵੱਲੋਂ ਪਿੰਡ ਕਾਂਜੂਪੀਰ ’ਚ ਰਿਹਾਇਸ਼ੀ ਅਬਾਦੀ ਵਿੱਚ ਚੱਲਦੇ ਅਕਾਲੀ ਸਮਰਥਕ ਦੇ ਕਰੱਸ਼ਰ, ਕੇਵਲ ਕਾਂਗਰਸੀ ਸਮਰਥਕਾਂ ਦੇ ਕਰੱਸ਼ਰਾਂ ’ਤੇ ਜਾ ਕੇ ਲਾਈਵ ਹੋਣਾ ਅਤੇ ਬਲਾਕ ਤਲਵਾੜਾ ਦੇ ਨੀਮ ਪਹਾੜੀ ਪਿੰਡ ਸੁਖਚੈਨਪੁਰ ‘ਚ ਪਹਿਲਾਂ ਅਕਾਲੀਆਂ ਤੇ ਹੁਣ ਕਾਂਗਰਸੀਆਂ ਦੀ ਮਿਲੀਭੁਗਤ ਨਾਲ ਪਹਾੜਾਂ ਦੀ ਕੀਤੀ ਜਾ ਰਹੀ ਪੁਟਾਈ ਬਾਰੇ ਚੁੱਪ ਵੱਟਣੀ ਸਵਾਲ ਅਕਾਲੀ ਆਗੂ ਦੀ ਕਰਨੀ ਤੇ ਕਥਨੀ ’ਤੇ ਸਵਾਲ ਖੜ੍ਹੇ ਕਰਦੀ ਹੈ।

LEAVE A REPLY

Please enter your comment!
Please enter your name here