ਕੰਵਰਦੀਪ ਭੱਲਾ ਪਿੱਪਲਾਂਵਾਲਾ ਦੀ ਮਿੰਨੀ ਕਹਾਣੀ “ਜ਼ਵਾਬ”

ਕਈ ਦਿਨਾਂ ਬਾਅਦ ਬਜੁਰਗਾਂ ਦੀ ਰੋਣਕ ਖੂਹ ਤੇ ਦੇਖਣ ਨੂੰ ਮਿਲੀ। ਰੁਲਦੂ ਕਹਿੰਦਾ, ਬਈ ਆਹ ਕੋਰੋਨਾ ਨੇ ਤਾਂ ਦੇਸ਼ ਦਾ ਭੱਠਾ ਹੀ ਬਿਠਾ ਦਿੱਤਾ ਏ,ਸਾਰਿਆਂ ਨੇ ਹਾਂ ਵਿੱਚ ਹਾਂ ਮਿਲਾਈ, ਮੀਤੋ ਕਹਿੰਦਾ ਯਾਰ ਰੁਲਦੂ ਕੋਰੋਨਾ ਕਿਹੜੀ ਕਿਸੇ ਦੇ ਵੱਸ ਦੀ ਗੱਲ ਐ, ਇਸ ਦਾ ਕਹਿਰ ਤਾਂ ਸਾਰੇ ਦੇਸ਼ਾ ਵਿੱਚ ਹੈ, ਮੀਤੋ ਕਹਿੰਦਾ ਪਰ ਅੱਜ ਕੱਲ ਸੱਭ ਤੋਂ ਮਾੜੀ ਤਾਂ ਸਾਡੇ ਅੰਨ ਦਾਤਾ ਨਾਲ ਹੋ ਰਹੀ ਏ,ਜੋ ਕਿ ਲੰਬੇ ਸਮੇਂ ਤੋਂ ਖੱਜਲ-ਖੁਆਰ ਹੋ ਰਹੇ ਨੇ, ਜੇਕਰ ਵਕਤ ਰਹਿੰਦਿਆਂ ਇਨ੍ਹਾਂ ਦੀ ਬਾਂਹ ਨਾ ਫੜ੍ਹੀ ਗਈ, ਤਾਂ ਇਸ ਦੀ ਭਰਪਾਈ ਕਰਨੀ ਸ਼ਾਇਦ ਨਾ ਮੁਮਕਿਨ ਹੋ ਜਾਵੇ, ਫਿਰ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਵੀ ਇਸ ਗਲਤੀ ਲਈ ਮੁਆਫ ਨਹੀਂ ਕਰਨਗੀਆਂ। ਗੀਤੋ ਨੇ ਵੀ ਆਪਣੀ ਚੁੱਪੀ ਤੋੜਦਿਆਂ ਕਿਹਾ,“ ਬਈ ਮੇਰੇ ਲਈ ਤਾਂ ਕੋਰੋਨਾ ਰੱਬ ਰੂਪ ਏ” ਉਏ ਇਹ ਕੀ ਕਹਿ ਰਿਹਾਂ ਏ ? ਦੇਖੋ ਯਾਰ ਮੈਂ ਕੋਈ ਐਡਾ ਸ਼ਾਹੂਕਾਰ ਤਾਂ ਨਹੀਂ ਸੀ, ਮੇਰੇ ਲਈਂ ਕੁੜੀਆਂ ਦਾ ਵਿਆਹ ਕਰਨਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਸੀ, ਦੋਨਾਂ ਕੁੜੀਆਂ ਵਾਰੀ ਕੁਦਰਤੀ ਕੋਰੋਨਾ ਪੂਰਨ ਜ਼ੋਰ ਤੇ ਸੀ, ਮੁੰਡੇ ਵਾਲੇ ਮੇਰੀਆਂ ਬੇਟੀਆਂ ਨੂੰ ਦੇਖਣ ਆਏ ਹੀ ਚੁੰਨੀ ਚੜ੍ਹਾ ਕੇ ਲੈ ਗਏ।ਕੋਈ ਦਾਜ਼-ਦਹੇਜ਼ ਨਹੀਂ ਦਿੱਤਾ ,ਆਉ ਭਗਤ ਤੇ ਕੋਈ ਖਰਚ ਨਾ ਹੋਇਆ, ਬੇਲੋੜੇ ਸਾਰੇ ਖਰਚੇ ਬੱਚ ਗਏ।ਕਬੀਲਦਾਰੀ ਵੀ ਸਮੇਂ ਸਿਰ ਨਜਿੱਠੀ ਗਈ। ਮੈਂ ਤਾਂ ਕਹਿੰਦਾ ਰੱਬਾ ਧੀ ਭਾਂਵੇ ਗਰੀਬ ਨੂੰ ਦੇ ਦਈ, ਪਰ ਧੀਆਂ ਦੇ ਵਿਆਹਾਂ ਵਿੱਚ ਕੋਰੋਨਾ ਗਿਆਰਾ ਬੰਦਿਆਂ ਤੋਂ ਵੱਧ ਆਪ ਹਾਜ਼ਰ ਹੋ ਜਾਇਆ ਕਰੇ, ਤਾਂ ਜੋ ਧੀ ਜੰਮਣ ਦਾ ਡਰ ਹਰ ਕਿਸੇ ਦੇ ਮੰਨ ਵਿੱਚੋਂ ਸਦਾ ਲਈ ਨਿੱਕਲ ਜਾਏ। ਇਸ ਗੱਲ ਦਾ ਹੁਣ ਕਿਸੇ ਕੋਲ ਕੋਈ ਜ਼ਵਾਬ ਨਹੀਂ ਸੀ।
ਕੰਵਰਦੀਪ ਸਿੰਘ ਭੱਲਾ ( ਪਿੱਪਲਾਂ ਵਾਲਾ )
ਰਿਕਵਰੀ ਅਫਸਰ ਸਹਿਕਾਰੀ ਬੈਂਕ ਮੁੱਖ ਦਫਤਰ ਹੁਸ਼ਿਆਰਪੁਰ।99-881-94776

Advertisements

LEAVE A REPLY

Please enter your comment!
Please enter your name here