
ਮੁਕੇਰੀਆਂ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਰਾਜਪੁਰੇ ਵਿੱਚ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਸ਼ੈਅ ਤੇ ਕਿਸਾਨਾਂ ਦੀ ਆੜ੍ਹ ਲੈਂਦੇ ਹੋਏ ਕੁਝ ਗੁੰਡਾ ਅਨਸਰਾਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਤੇ ਜਾਣੋ ਮਾਰਨ ਲਈ ਜੌ ਹਮਲਾ ਕੀਤਾ ਗਿਆ ਉਸ ਦੇ ਰੋਸ਼ ਸਵਰੂਪ ਅੱਜ ਪੂਰੇ ਪੰਜਾਬ ਚ ਇੱਕ ਵੱਡੇ ਪੱਧਰ ਤੇ ਭਾਜਪਾ ਵਲੋ ਧਰਨੇ ਪਰਦਰਸ਼ਨ ਕੀਤੇ ਗਏ। ਜਿਸਦੇ ਤਹਿਤ ਹੀ ਮੁਕੇਰੀਆਂ ਵਿੱਚ ਵੀ ਇੱਕ ਵੱਡੇ ਇਕੱਠ ਨਾਲ ਰੋਸ਼ ਮਾਰਚ ਕਢਿਆ ਗਿਆ ਕਾਰਜਕਰਤਾਵਾਂ ਨੇ ਇੱਕਠੇ ਹੋ ਕੇ ਡੀ ਐਸ ਪੀ ਦਫ਼ਤਰ ਮੋਰੇ ਧਰਨਾ ਦਿੱਤਾ।

ਇਸ ਮੌਕੇ ਅਜੇ ਕੌਸ਼ਲ ਸੇਠ, ਸੁਸ਼ੀਲ ਪਿੰਕੀ ਸੰਗਰਾਮ ਸਿੰਘ, ਸੰਦੀਪ ਮਿਨਹਾਸ,ਵਿਜੇ ਸ਼ਰਮਾ, ਰਾਜਿੰਦਰ ਛੋਟੂ, ਮੰਡਲ ਪ੍ਰਧਾਨ ਬੰਟੀ ਸਾਹਨੀ ,ਦਵਿੰਦਰ ਰਾਮ,ਪਰਦੀਪ ਪਲਾਹਾ, ਯੁਵਾ ਮੋਰਚਾ ਪ੍ਰਧਾਨ ਯੋਗੇਸ਼ ਸਪਰਾ,ਐਸ ਸੀ ਮੋਰਚਾ ਪ੍ਰਧਾਨ ਸੁਰਿੰਦਰ ਜਾਜਾ,ਸ਼ਮਭੂ ਨਾਥ ਭਾਰਤੀ, ਸੁਧੀਰ ਮਹਾਜਨ,ਨੀਰਜ ਜੈਨ,ਵਿਕਾਸ ਮਨਕੋਟੀਆ, ਸੰਤੋਸ਼ ਰਾਵਤ,ਵਿੱਕੀ ਅਰੋੜਾ, ਅੰਜਨਾ ਕਟੋਚ,ਮੰਡਲ ਪ੍ਰਧਾਨ ਅਨਿਲ ਵਸ਼ਿਸ਼ਠ,ਮੰਡਲ ਪ੍ਰਧਾਨ ਅਸ਼ੋਕ ਸ਼ਰਮਾ,ਸੁਨੀਲ ਕੁਮਾਰ, ਸੰਜੀਵ ਭਾਰਦਵਾਜ, ਵਿਜੇ ਕੁਮਾਰ, ਅਸ਼ਵਨੀ ਕੁਮਾਰ,ਵਿਜੇ ਸੇਠੀ,ਰਾਜੇਸ਼ ਮਹਾਜਨ, ਕੁਲਵਿੰਦਰ ਕਾਕਾ, ਅਸ਼ੋਕ ਸ਼ਰਮਾ, ਬਲਵਿੰਦਰ ਭੋਲੂ, ਕਿਸਾਨ ਮੋਰਚਾ ਰਘੁਨਾਥ ਸਿੰਘ ਰਾਣਾ, ਰਾਜਿੰਦਰ ਮਹਾਜਨ, ਭੁਪਿੰਦਰ ਸਿੰਘ ਦੇ ਨਾਲ ਬਹੁਤ ਵੱਡੀ ਗਿਣਤੀ ਵਿਚ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਨੇ ਸ਼ਾਮਿਲ ਹੋ ਕੇ ਬਹੁਤ ਹੀ ਉਤਸ਼ਾਹ ਨਾਲ ਆਪਣਾ ਰੋਸ਼ ਜਾਹਿਰ ਕੀਤਾ।












