ਜਿਲ੍ਹਾ ਬਿਊਰੋ ਆੱਫ ਰੋਜ਼ਗਾਰ ਵੱਲੋਂ ਆਨਲਾਈਨ ਵੈਬੀਨਾਰ ਕਾਊਂਸਲਿੰਗ ਸੈਸ਼ਨ ਲਗਾਇਆ

ਫਿਰੋਜਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੀ ਚੱਲ ਰਹੀ ਘਰ-ਘਰ ਰੁਜ਼ਗਾਰ ਮਿਸ਼ਨ ਯੋਜਨਾ ਤਹਿਤ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਜਾਗਰੂਕ ਕਰਨ ਦੇ ਮੰਤਵ ਨਾਲ ਜਿਲ੍ਹਾ ਬਿਊਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ/ ਮਾਡਲ ਕਰੀਅਰ ਸੈਂਟਰ, ਫਿਰੋਜਪੁਰ ਵੱਲੋਂ ਮਿਤੀ: 22.07.2021 ਨੂੰ ਗੋਰਮਿੰਟ ਸੀਨੀਅਰ ਸੈਕੰਡਰੀ ਸਕੂਲ, ਸ਼ੇਰ ਖਾਂ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਵਿੱਚ ਪੜ੍ਹ ਰਹੇ ਅਤੇ ਪਾਸ ਕਰ ਚੁੱਕੇ ਵਿਦਿਆਰਥੀਆਂ ਲਈ ਇੱਕ ਵਿਸੇ਼ਸ ਆਨਲਾਈਨ ਵੈਬੀਨਾਰ ਕਾਊਂਸਲਿੰਗ ਸੈਸ਼ਨ ਲਗਾਇਆ ਗਿਆ ਜਿਸ ਵਿੱਚ ਸ਼੍ਰੀ ਰਾਹੁਲ ਵੋਹਰਾ, ਯੰਗ ਪ੍ਰੋਫੈਸ਼ਨਲ, ਮਾਡਲ ਕਰੀਅਰ ਸੈਂਟਰ, ਫਿਰੋਜਪੁਰ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਮਿਆਰ ਨੂੰ ਊੱਚਾ ਚੁੱਕਣ ਲਈ ਸਹੀ ਕਿੱਤਾ ਅਪਣਾ ਕੇ ਚੰਗਾ ਭਵਿੱਖ ਬਨਾਉਣ ਲਈ ਪ੍ਰੇਰਿਤ ਕੀਤਾ।

Advertisements

ਇਸ ਤੋਂ ਇਲਾਵਾ ਗੁਰਜੰਟ ਸਿੰਘ, ਪਲੇਸਮੈਂਟ ਅਫਸਰ, ਜਿਲ੍ਹਾ ਬਿਊਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜਪੁਰ ਜੀ ਨੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ—ਵੱਖ ਸਵੈ—ਰੋਜ਼ਗਾਰ ਦੀਆਂ ਸਕੀਆਂ, ਪੰਜਾਬ ਘਰ—ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਚੱਲ ਰਹੀਆਂ ਸਕਿੱਲ ਟੇ੍ਰਨਿੰਗਾਂ ਦੇ ਨਾਲ—ਨਾਲ ਘਰ—ਘਰ ਰੋਜ਼ਗਾਰ ਮਿਸ਼ਨ ਤਹਿਤ ਲਗਾਏ ਜਾਣ ਵਾਲੇ ਬਲਾਕ ਪੱਧਰੀ ਅਤੇ ਜਿਲ੍ਹਾ ਪੱਧਰੀ ਰੋਜ਼ਗਾਰ ਮੇਲਿਆਂ ਬਾਰੇ ਦੱਸਦਿਆਂ ਇਹਨਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਜਾਗਰੂਕ ਕੀਤਾ ਅਤੇ ਵਧੇਰੇ ਜਾਣਕਾਰੀ ਹਾਸਿਲ ਕਰਨ ਲਈ www.pgrkam.com ਅਤੇ www.ncs.gov.in ਤੇ ਰਜਿਸਟਰਡ ਕਰਨ ਲਈ ਪੇ੍ਰਰਿਤ ਕਰਦਿਆਂ ਜਿਲ੍ਹਾ ਬਿਊਰੋ ਆੱਫ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਆਈ ਬਲਾਕ, ਦੂਜੀ ਮੰਜਿਲ, ਡੀ.ਸੀ. ਕੰਪਲੈਕਸ, ਫਿਰੋਜਪੁਰ ਵਿਖੇ ਵਿਜਿਟ ਕਰਨ ਲਈ ਕਿਹਾ ਗਿਆ।

LEAVE A REPLY

Please enter your comment!
Please enter your name here