ਆਪ ਪਾਰਟੀ ਵੱਲੋ ਵਿਕਾਸ ਕੰਮਾਂ ਵਿੱਚ ਕੋਈ ਕੰਮੀ ਨਹੀਂ ਆਉਣ ਦਿੱਤੀ ਜਾਵੇਗੀ: ਗੌਰਵ ਕੰਡਾ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਮੂਹ ਪੰਜਾਬ ਵਾਸਿਆਂ ਦੀ ਸੁਵਿਧਾ ਲਈ ਕਈ ਵਿਕਾਸ ਕੰਮ ਕੀਤਾ ਜਾ ਰਹੇ ਹਨ। ਇਨ੍ਹਾਂ ਵਿਕਾਸ ਕੰਮਾਂ ਦੀ ਲੜੀ ਵਿੱਚ ਆਪ ਪਾਰਟੀ ਕਪੂਰਥਲਾ ਦੇ ਜਿਲ੍ਹਾ ਯੂਥ ਸੈਕਟਰੀ ਗੋਰਵ ਕੰਡਾ ਦੀ ਮਿਹਨਤ ਸਦਕਾ ਮੁਹੱਲਾ ਮੁਹੱਬਤ ਨਗਰ, ਵਾਰਡ ਨੰਬਰ-23,ਦੀ ਪਿਛਲੇ ਕਰੀਬ 22 ਸਾਲ ਪਹਿਲਾ ਬਣੀ ਸੜਕ, ਜੋ ਖਸਤਾ ਹਾਲਤ ਵਿੱਚ ਸੀ, ਨੂੰ ਨਵੇਂ ਸਿਰੇ ਤੋਂ ਬਣਾ ਕੇ ਮੁਹੱਲਾ ਵਾਸਿਆਂ ਦੀ ਮੁਸ਼ਕਲਾਂ ਦਾ ਹੱਲ ਕੀਤਾ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਖਰਾਬ ਪਈ ਸੜਕ ਕਰਕੇ ਮੁਹੱਲਾ ਵਾਸੀਆਂ ਨੂੰ ਬਹੁਤ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਨ੍ਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸੜਕ ਦਾ ਨਵੇਂ ਸਿਰੇ ਤੋਂ ਨਿਰਮਾਣ ਕੀਤਾ ਗਿਆ ਹੈ।

Advertisements

ਇਸ ਦੋਰਾਨ ਮੋਜੂਦ ਮੁਹੱਲਾ ਵਾਸੀਆਂ ਨੇ ਆਪ ਪਾਰਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਦੋਂ ਤੋਂ ਸੱਤਾ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਗਰੀਬ ਪਰਿਵਾਰਾ ਦੀ ਭਲਾਈ ਲਈ ਕਈ ਯੋਜਨਾਵਾਂ ਦਾ ਲਾਭ ਲੋਕਾਂ ਨੂੰ ਮਿਲ ਰਿਹਾ ਹੈ। ਇਸ ਮੌਕੇ ਆਪ ਪਾਰਟੀ ਦੇ ਜਿਲ੍ਹਾ ਯੂਥ ਸੈਕਟਰੀ ਗੋਰਵ ਕੰਡਾ ਨੇ ਕਿਹਾ ਕਿ ਇਸ ਸੜਕ ਦੇ ਨਿਰਮਾਣ ‘ਤੇ 5.50 ਲੱਖ ਰੁਪਏ ਦੀ ਲਾਗਤ ਆਈ ਹੈ। ਉਨ੍ਹਾਂ ਨੇ ਕਿਹਾ ਕਿ ਉਕਤ ਸੜਕ ਦਾ ਨਿਰਮਾਣ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਗੁਰਪਾਲ ਇੰਡੀਅਨ ਦੀ ਦੇਖਰੇਖ ‘ਚ ਉਕਤ ਸੜਕ ਦਾ ਸਾਰਾ ਕੰਮ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਲੋਕਾਂ ਦੀ ਭਲਾਈ ਲਈ ਉਹ ਹਰ ਸਮੇਂ ਤੱਤਪਰ ਹਨ। ਉਨਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜੋ ਵੀ ਆਪ ਪਾਰਟੀ ਵੱਲੋ ਲੋਕ ਭਲਾਈ ਦੀਆਂ ਸਕੀਮਾਂ ਚਲਾਈਆਂ ਜਾਣਗੀਆਂ ਉਨ੍ਹਾਂ ਨੂੂੰ ਹਰ ਘਰ ਤੱਕ ਪਹੁੰਚਦਾ ਕਰਨਾ ਯਕੀਨੀ ਬਣਾਇਆ ਜਾਵੇਗਾ।

ਇਸ ਮੌਕੇ ਤੇ ਨਾਇਬ ਤਹਿਸੀਲਦਾਰ ਰਾਜੀਵ ਖੋਸਲਾ, ਦਵਿੰਦਰ ਸਿੰਘ, ਬਲਕਾਰ ਸਿੰਘ, ਭਗਵਾਨ ਸਿੰਘ, ਦਲਜੀਤ ਸਿੰਘ, ਕਰਨੈਲ ਸਿੰਘ, ਬਲਦੇਵ ਸਿੰਘ, ਡੈਨੀ, ਬਲਵੀਰ ਕੌਰ, ਬਲਵਿੰਦਰ, ਮਨਜੀਤ ਕੌਰ, ਹਰਪ੍ਰੀਤ ਕੌਰ, ਓਮ ਪ੍ਰਕਾਸ਼ ਰਾਜੂ, ਬਿੱਲਾ, ਗੁਰਪ੍ਰੀਤ ਸਿੰਘ, ਅਰੂਣ ਖੋਸਲਾ, ਅਨਮੋਲ ਕੁਮਾਰ, ਕਰਨ ਦਿਕਸ਼ਿਤ, ਸੁਖਦੇਵ ਸਿੰਘ ਰਿੰਕੂ, ਕਵਲਜੀਤ ਸਿੰਘ ਬਾਵਾ, ਆਦਿ ਮੋਜੂਦ ਰਹੇ।

LEAVE A REPLY

Please enter your comment!
Please enter your name here