Wednesday, October 21, 2026
Home Chandigarh ਸੀਪੀ ਰਾਕੇਸ਼ ਅਗਰਵਾਲ ਵੱਲੋਂ ਬਲਾਤਕਾਰ ਪੀੜਤਾਂ ਦੇ ਸਸ਼ਕਤੀਕਰਨ ਲਈ ਪ੍ਰੋਜੈਕਟ ਸਵੇਰਾ ਦੀ...

ਸੀਪੀ ਰਾਕੇਸ਼ ਅਗਰਵਾਲ ਵੱਲੋਂ ਬਲਾਤਕਾਰ ਪੀੜਤਾਂ ਦੇ ਸਸ਼ਕਤੀਕਰਨ ਲਈ ਪ੍ਰੋਜੈਕਟ ਸਵੇਰਾ ਦੀ ਸ਼ੁਰੂਆਤ


ਚੰਡੀਗੜ/ਲੁਧਿਆਣਾ 23 ਜੁਲਾਈ: ਬਲਾਤਕਾਰ ਪੀੜਤਾਂ ਨੂੰ ਉਨਾਂ ਦੇ ਮੁੜ ਵਸੇਬੇ ਵਿੱਚ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਲੁਧਿਆਣਾ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਨੇ ਅੱਜ ਪ੍ਰੋਜੈਕਟ ਸਵੇਰਾ: ਏਕ ਨਈ ਸੁਬਾਹ, ਏਕ ਨਈ ਸ਼ੁਰੂਆਤ ਦਾ ਆਰੰਭ ਸਥਾਨਕ ਲੁਧਿਆਣਾ ਪੁਲਿਸ ਦੇ ਇੱਕ ਇੰਟਰਐਕਟਿਵ ਸੈਸ਼ਨ ਦੌਰਾਨ ਕਨਫਡ੍ਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ.ਆਈ.ਆਈ.) ਨਾਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ਲੁਧਿਆਣਾ ਰੁਪਿੰਦਰ ਕੌਰ ਸਰਾਂ, ਇਹ ਪ੍ਰੋਜੈਕਟ ਜਿਨਾਂ ਦੀ ਦਿਮਾਗੀ ਕਾਢ ਹੈ, ਨੇ ਕਿਹਾ ਕਿ ਪੀੜਤਾਂ ਦੇ ਉੱਜਵਲ ਭਵਿੱਖ ਦੀ ਉਸਾਰੀ ਅਤੇ ਉਨਾਂ ਦੀ ਮਿਹਨਤ ਨਾਲ ਉਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਨਾਲ-ਨਾਲ ਪ੍ਰਭਾਵਤ ਪਰਿਵਾਰਾਂ ਨੂੰ ਸਮਾਜ ਵਿੱਚ ਸਤਿਕਾਰਯੋਗ ਜੀਵਨ ਜਿਉਣ ਦਾ ਮੌਕਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਸੰਬੋਧਨ ਕਰਦਿਆਂ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਨੇ ਕਿਹਾ ਕਿ ਇੱਕ ਸਮਾਜ ਹੋਣ ਦੇ ਨਾਤੇ ਇਹ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਨਾਂ ਪੀੜਤਾਂ ਦੀ ਸਹਾਇਤਾ ਕਰੀਏ, ਨਾ ਕਿ ਸਿਰਫ ਇੱਕ ਡਿਊਟੀ ਦੇ ਤੌਰ ‘ਤੇ ਕੰਮ ਕਰੀਏ। ਉਨਾਂ ਅੱਗੇ ਦੱਸਿਆ ਕਿ ਅਸੀਂ ਪੀੜਤ ਲੋਕਾਂ ਨੂੰ ਰੁਜ਼ਗਾਰ ਦੇ ਕੇ ਉਨਾਂ ਦਾ ਸ਼ਸ਼ਕਤੀਕਰਨ ਕਰਨਾ ਚਾਹੁੰਦੇ ਹਾਂ ਅਤੇ ਉਨਾਂ ਅੱਗੇ ਦੱਸਿਆ ਕਿ ਸੀ.ਆਈ.ਆਈ. ਪਹਿਲਾਂ ਹੀ ਸਹਿਯੋਗ ਲਈ ਵਚਨਬੱਧ ਹੈ।

Advertisements


ਪ੍ਰੋਜੈਕਟ ਦੇ ਪਿੱਛੇ ਪ੍ਰੇਰਣਾ ਸਾਂਝੀ ਕਰਦਿਆਂ ਸਰਾਂ ਨੇ ਕਿਹਾ, ‘‘ਇਸ ਤਰਾਂ ਦੇ ਬਹੁਤ ਸਾਰੇ ਮਾਮਲੇ ਹਨ ਅਤੇ ਮੈਂ ਹਮੇਸ਼ਾਂ ਸੋਚਿਆ ਹੈ ਕਿ ਉਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਲਈ ਕੀ ਕੀਤਾ ਜਾ ਸਕਦਾ ਹੈ‘‘। ਉਨਾਂ ਦੂਜੀਆਂ ਅਜਿਹੀਆਂ ਸੰਸਥਾਵਾਂ ਨੂੰ ਪੀੜਤਾਂ ਅਤੇ ਉਨਾਂ ਦੇ ਬੱਚਿਆਂ ਨੂੰ ਵਿੱਤੀ ਸਹਾਇਤਾ/ਸਿੱਖਿਆ ਪ੍ਰਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਇਸ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੋਵੇਗਾ। ਇਨਾਂ ਪੀੜਤਾਂ ਨੂੰ ਗੱਲਬਾਤ ਕਰਨ ਅਤੇ ਉਨਾਂ ਨੂੰ ਭਾਵਾਤਮਕ ਸਹਾਇਤਾ ਪ੍ਰਦਾਨ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਸਰਾਂ ਨੇ ਦੱਸਿਆ ਕਿ ਸਮਾਜਕ ਸੰਗਠਨਾਂ ਵੱਲੋਂ ਇਸ ਮੋਰਚੇ ਵੱਲ ਚੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


ਪ੍ਰੋਜੈਕਟ ਸਵੇਰਾ ਟੀਮ ਦੀ ਅਗਵਾਈ ਏ.ਡੀ.ਸੀ.ਪੀ. ਜ਼ੋਨ 4 ਰੁਪਿੰਦਰ ਕੌਰ ਸਰਾਂ ਦੇ ਨਾਲ ਵਿਧਾਤਾ ਗਰੁੱਪ ਐਂਟਰਪਿ੍ਰਨੋਰ ਦੇ ਜੁਆਇੰਟ ਐਮ.ਡੀ. ਅਮਿਤ ਜੁਨੇਜਾ, ਸਹਿਜ ਸਲਿਊਸ਼ਨਜ਼ ਦੇ ਡਾਇਰੈਕਟਰ ਅਤੇ ਸੀ.ਆਈ.ਆਈ, ਲੁਧਿਆਣਾ ਦੇ ਮੌਜੂਦਾ ਚੇਅਰਮੈਨ ਅਸ਼ਪ੍ਰੀਤ ਸਿੰਘ ਸਾਹਨੀ ਤੋਂ ਇਲਾਵਾ ਐਚ.ਆਰ.ਬੀ.ਐਲ. ਗਰੁੱਪ ਦੇ ਐਮ.ਡੀ. ਅਤੇ ਮੌਜੂਦਾ ਵਾਈਸ ਚੇਅਰਮੈਨ ਸੀ.ਆਈ.ਆਈ, ਲੁਧਿਆਣਾ ਦੀ ਅਸ਼ਵਿਨ ਨਾਗਪਾਲ ਵੱਲੋਂ ਕੀਤੀ ਜਾ ਰਹੀ ਹੈ। ਸੀਨੀਅਰ ਸਲਾਹਕਾਰ ਅਤੇ ਪੀਡੀਟਿ੍ਰਕ ਕਿ੍ਰਟਿਕਲ ਕੇਅਰ ਸਪੈਸ਼ਲਿਸ਼ਟ ਇਨ ਕਲੀਓ ਮਦਰ ਐਂਡ ਚਾਈਲਡ ਇੰਸਟੀਚਿਊਟ, ਲੁਧਿਆਣਾ ਡਾ. ਮਹਿਕ ਬਾਂਸਲ, ਡਾ. ਵੀਨਸ ਬਾਂਸਲ, ਸੀਨੀਅਰ ਸਾਈਕੋਲੋਜਿਸਟ ਡਾ. ਰਾਸ਼ੀ ਮੈਂਬਰ ਵਜ਼ੋ ਸ਼ਾਮਲ ਹਨ। 

LEAVE A REPLY

Please enter your comment!
Please enter your name here